ਕਪੂਰਥਲਾ, 11 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦਾ ਪੁਨਰਗਠਨ ਕਰ ਦਿੱਤਾ
ਗਿਆ ਹੈ, ਜਿਸ ਤਹਿਤ ਪੰਜਾਬ ਦੇ ਟਾਊਨ ਰੋਜਗਾਰ ਦਫਤਰਾਂ ਨੂੰ ਜਿਲਾ ਪੱਧਰ ‘ਤੇ ਬਣੇ ਰੋਜ਼ਗਾਰ ਦਫਤਰਾਂ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ । ਟਾਊਨ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਫਗਵਾੜਾ ਦਾ ਦਫਤਰ ਮਿਤੀ 03-05-2021 ਤੋਂ ਜਿਲਾ ਪੱਧਰ ਦੇ ਦਫਤਰ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜਿਲਾ ਪ੍ਰਬੰਧਕੀ ਕੰਪਲੈਕਸ 5ਵੀਂ ਮੰਜਿਲ ਕਪੂਰਥਲਾ ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ।ਰੋਜ਼ਗਾਰ ਦਫਤਰ ਫਗਵਾੜਾ ਵਿਖੇ ਰਜਿਸਟਰਡ ਪ੍ਰਾਰਥੀਆਂ ਦਾ ਸਾਰਾ ਰਿਕਾਰਡ ਵੀ ਮੁੱਖ ਦਫਤਰ ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ ।
ਹੁਣ ਫਗਵਾੜਾ ਸਬ-ਡਵੀਜ਼ਨ ਪ੍ਰਾਰਥੀ ਕਿਸੇ ਵੀ ਤਰਾਂ ਦੀ ਰੋਜ਼ਗਾਰ ਸਹਾਇਤਾ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਅਤੇ ਹੈਲਪਲਾਈਨ ਨੰਬਰ 9888219247 ‘ਤੇ ਵੀ ਸੰਪਰਕ ਕਰ ਸਕਦੇ ਹਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media