Thursday, August 27, 2026

ਥਾਣੇਦਾਰ ਦਲਜੀਤ ਸਿੰਘ ਨੇ ਲਈ ਗਰੀਬ ਪਰਿਵਾਰ ਦੀ ਸਾਰ

ਅੰਮ੍ਰਿਤਸਰ, 15 ਮਈ (ਸੰਧੂ) – ਜਿੱਥੇ ਪੰਜਾਬ ਪੁਲਿਸ ਦੇ ਕਈ ਕਰਮਚਾਰੀ ਤੇ ਅਧਿਕਾਰੀ ਆਪਣੀਆਂ ਕੋਝੀਆਂ ਹਰਕਤਾਂ ਕਾਰਨ ਆਪਣੀ ਅਤੇ ਆਪਣੇ ਵਿਭਾਗ ਦੀ ਬਦਨਾਮੀ ਕਰਵਾਉਂਦੇ ਹਨ।ਉਥੇ ਕਈ ਮੁਲਾਜ਼ਮ ਅਜਿਹੇ ਵੀ ਹਨ ਜੋ ਆਪਣੇ ਸਮਾਜ ਸੇਵੀ ਕਾਰਜਾਂ ਸਦਕਾ ਪੁਲਿਸ ਵਿਭਾਗ ਦਾ ਨਾਮ ਰੌਸ਼ਨ ਕਰ ਰਹੇ ਹਨ।ਅਜਿਹੇ ਇੱਕ ਹਨ ਪੁਲਿਸ ਥਾਣਾ ਕੰਟੋਨਮੈਂਟ ਵਿਖੇ ਤਾਇਨਾਤ ਏ.ਐਸ.ਆਈ ਦਲਜੀਤ ਸਿੰਘ ਜੋ ਬੀਤੇ ਲੰਮੇ ਸਮੇਂ ਤੋਂ ਆਪਣੀ ਸਰਕਾਰੀ ਜ਼ਿੰਮੇਵਾਰੀ ਦੇ ਨਾਲ ਸਮਾਜ ਸੇਵਾ ਨੂੰ ਅਮਲੀ ਜਾਮਾ ਪਹਿਣਾ ਰਹੇ ਹਨ।
                   ਬੀਤੇ ਦਿਨ ਪਿੰਡ ਜਸਤਰਵਾਲ ਵਿਖੇ ਅੱਤ ਦੀ ਗਰੀਬੀ ਤੇ ਤੰਗੀਆਂ ਤੁਰਸ਼ੀਆਂ ਦੇ ਵਿੱਚ ਆਪਣੇ ਦੋ ਨੇਤਰਹੀਨ ਬੇਟਿਆਂ ਅਸ਼ੋਕ ਕੁਮਾਰ 65 ਤੇ ਵਿਜੈ ਕੁਮਾਰ 62 ਦੇ ਨਾਲ ਦਿਨ ਕਟੀ ਕਰ ਰਹੀ ਮਾਤਾ ਸੁਮਿੱਤਰਾ ਪਤਨੀ ਸਵ. ਮੁਨਸ਼ੋ ਦੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਵੀਡਿਓ ਤੋਂ ਪ੍ਰਭਾਵਿਤ ਹੋ ਕੇ ਉਸ ਪਰਿਵਾਰ ਦੀ ਮਦਦ ਕਰਨ ਲਈ ਉਚੇਚੇ ਤੌਰ ‘ਤੇ ਪੁੱਜੇ ਏ.ਐਸ.ਆਈ ਦਲਜੀਤ ਸਿੰਘ ਨੇ ਦੱਸਿਆ ਕਿ ਗਰੀਬੀ ਰੇਖਾ ਤੋਂ ਹੇਠਾ ਗੁਜ਼ਰ ਬਸਰ ਕਰਨ ਵਾਲੇ ਇਸ ਪਰਿਵਾਰ ਦਾ ਨਾਂ ਤਾਂ ਕੋਈ ਸਹਾਰਾ ਹੈ ਤੇ ਨਾ ਹੀ ਆਮਦਨ ਦਾ ਸਾਧਨ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਅੱਤਵਾਦ ਦੇ ਕਾਲੇ ਦੌਰ ਦੌਰਾਨ ਮਾਤਾ ਸੁਮਿੱਤਰਾ ਦੇ ਪਤੀ ਮੁਨਸ਼ੋ ਨੂੰ ਅੱਤਵਾਦੀਆਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।ਜਿਸ ਉਪਰੰਤ ਪਰਿਵਾਰ ਦੀ ਹਾਲਤ ਬਦ ਤੋਂ ਬਦਤਰ ਹੋ ਗਈ।ਹੁਣ ਕੋਰੋਨਾ ਮਹਾਂਮਾਰੀ ਦੇ ਦੌਰਾਨ ਇਸ ਪਰਿਵਾਰ ਨੂੰ ਵੱਡੀ ਸਹਾਇਤਾ ਤੇ ਸਹਾਰੇ ਦੀ ਲੋੜ ਹੈ।
                     ਏ.ਐਸ.ਆਈ ਦਲਜੀਤ ਸਿੰਘ ਨੇ ਹੋਰਨਾਂ ਨੂੰ ਵੀ ਇਸ ਪਰਿਵਾਰ ਦੀ ਬਾਂਹ ਫੜ੍ਹਣ ਦੀ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਸ਼ੁੱਭ ਕਾਰਜ਼ ਲਈ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਆਈ.ਪੀ.ਐਸ ਤੇ ਹੋਰਨਾਂ ਕਰਮਚਾਰੀਆਂ ਦੀ ਹੱਲਾਸ਼ੇਰੀ ਤੇ ਸਹਿਯੋਗ ਪ੍ਰਾਪਤ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …