ਸੰਗਰੂਰ, 15 ਮਈ (ਜਗਸੀਰ ਲੌਂਗੋਵਾਲ) – ਅਕਾਲੀ ਦਲ ਦੇ ਸੀਨੀਅਰ ਤੇ ਤਜ਼ੱਰਬੇਕਾਰ ਆਗੂ ਜਥੇਦਾਰ ਰਜਿੰਦਰ ਸਿੰਘ ਕਾਂਝਲਾ ਸਾਡੇ ਵਿਚਕਾਰ ਨਹੀਂ ਰਹੇ।ਉਹ
ਕਾਫੀ ਸਮੇਂ ਤੋੋਂ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ।ਪਿਛਲੇ ਦਿਨੀਂ ਉਹ ਕਰੋਨਾ ਪਾਜ਼ਟਿਵ ਆ ਗਏ ਸਨ।ਉਹਨਾਂ ਦੀ ਉਮਰ ਲਗਭਗ 67 ਸਾਲ ਸੀ।ਸੁਖਦੇਵ ਸਿੰਘ ਢੀਂਡਸਾ ਦੇ ਯਤਨਾਂ ਸਦਕਾ ਉਹਨਾਂ ਨੂੰ ਪੀ.ਜੀ.ਆਈ ਦਾਖਲ ‘ਚ ਕਰਵਾਇਆ ਗਿਆ ਸੀ।ਉਹ ਕਰੋਨਾ ਨੂੰ ਹਰਾ ਕੇ ਨੇਗੈਟਿਗ ਆ ਗਏ ਸਨ, ਪਰ ਬਿਮਾਰੀ ਕਾਰਨ ਉਹਨਾਂ ਦੀ ਸਿਹਤ ਬਹੁਤ ਹੀ ਕਮਜ਼ੋਰ ਹੋ ਗਈ ਸੀ।ਜਿਸ ਦੇ ਚੱਲਦਿਆਂ ਉਹਨਾਂ ਨੂੰ ਦਿਲ ਦਾ ਗੰਭੀਰ ਦੌਰਾ ਪਿਆ ਤੇ ਉਹ ਸਦਾ ਲਈ ਵਿਛੋੜਾ ਦੇ ਗਏ।
ਜਥੇਦਾਰ ਕਾਂਝਲਾ ਨੇ 50 ਸਾਲ ਦੇ ਕਰੀਬ ਪੰਜਾਬ ਦੇ ਹਿੱਤਾਂ, ਸਿੱਖ ਪੰਥ ਤੇ ਪਾਰਟੀ ਦੀ ਮਜ਼ਬੂਤੀ ਲਈ ਜੀਅ ਜਾਨ ਨਾਲ ਸੇਵਾ ਕੀਤੀ।ਉਹਨਾਂ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ, ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਹੋਰ ਕਈ ਅਹੁੱਦਿਆਂ ਦੀ ਜ਼ਿੰਮੇਵਾਰੀ ਨਿਭਾਈ।ਉਹ ਸੁਖਦੇਵ ਸਿੰਘ ਢੀਂਡਸਾ ਦੇ ਕਰੀਬੀ ਸਾਥੀਆਂ ਵਿੱਚੋਂ ਸਨ, ਜੋ ਆਪਣੇ ਆਖਰੀ ਦਮ ਤੱਕ ਢੀਂਡਸਾ ਨਾਲ ਰਹਿਕੇ ਵਫਾਦਾਰੀ ਦੀ ਮਿਸਾਲ ਬਣੇ।ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਨੂੰ ਮਜ਼ਬੂਤ ਕਰਨ ਲਈ ਸਰਗਰਮ ਰਹੇ ਤੇ ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਬਣੇ।ਉਹਨਾਂ ਨੂੰ ਜਿਲ੍ਹੇ ‘ਚ ਅਸੂਲਾਂ ਦੇ ਪੱਕੇ ਤੇ ਸਿਧਾਂਤਕ ਆਗੂ ਵਜੋਂ ਵੀ ਜਾਣਿਆ ਜਾਂਦਾ ਹੈ।ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਜਥੇਦਾਰ ਕਾਂਝਲਾ ਦੀ ਮੌਤ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜਥੇਦਾਰ ਕਾਂਝਲਾ ਡੁੰਘੀਆਂ ਸਿਆਸੀ ਰੁਚੀਆਂ ਤੇ ਯੋਗ ਸਲਾਹ ਦੇਣ ਵਾਲਾ ਆਗੂ ਸੀ।ਉਹਨਾਂ ਕਿਹਾ ਕਿ ਚੁਣੌਤੀਆਂ ਨੂੰ ਸਵੀਕਾਰ ਕਰਨ ਦਾ ਜਜ਼ਬਾ ਰੱਖਣ ਦੇ ਕਾਬਲ ਜਥੇਦਾਰ ਕਾਂਝਲਾ ਵਰਗਾ ਕੋਈ-ਕੋਈ ਇਨਸਾਨ ਮਿਲਦਾ ਹੈ।ਢੀਂਡਸਾ ਨੇ ਕਿਹਾ ਕਿ ਪੰਥਕ ਸੋਚ ਰੱਖਣ ਵਾਲੀ ਸੰਗਤ ਇੱਕ ਵੱਡੇ ਜਥੇਬੰਦਕ ਆਗੂ ਤੋਂ ਵਿਰਵੀਞ ਹੋ ਗਈ ਹੈ।ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜਥੇਦਾਰ ਰਾਜਿੰਦਰ ਸਿੰਘ ਕਾਂਝਲਾ ਦੀ ਮੌਤ ਨੇ ਸਭ ਦਾ ਦਿਲ ਤੋੜ ਕੇ ਰੱਖ ਦਿੱਤਾ ਹੈ।
ਜਥੇਦਾਰ ਗੁਰਬਚਨ ਸਿੰਘ ਬਚੀ, ਤੇਜਾ ਸਿੰਘ ਕਮਾਲਪੁਰ, ਅਮਨਬੀਰ ਸਿੰਘ ਚੈਰੀ, ਸਾਬਕਾ ਚੈਅਰਮੈਨ ਗੁਰਦਿਆਲ ਸਿੰਘ ਚੱਠਾ, ਮਲਕੀਤ ਸਿੰਘ ਚੰਗਾਲ, ਸਤਿਗੁਰ ਸਿੰਘ ਨਮੋਲ, ਹਰਦੇਵ ਸਿੰਘ ਰੋਗਲਾ, ਰਾਮਪਾਲ ਸਿੰਘ ਬਹਿਣੀਵਾਲ, ਜਸਵਿੰਦਰ ਸਿੰਘ ਪ੍ਰਿੰਸ, ਜਸਵਿੰਦਰ ਸਿੰਘ ਖਾਲਸਾ ਅਤੇ ਗੁਰਮੀਤ ਸਿੰਘ ਜੌਹਲ ਨੇ ਜਥੇਦਾਰ ਕਾਂਝਲਾ ਦੀ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media