ਸੰਗਰੂਰ, 15 ਮਈ (ਜਗਸੀਰ ਲੌਂਗੋਵਾਲ) – ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਇਲਾਕੇ ਦੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੀ ਇੱਕ
ਹੰਗਾਮੀ ਇਕੱਤਰਤਾ ਹੋਈ।ਜਿਸ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਦੇ ਭਤੀਜੇ ਅਭੈ ਸੰਧੂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਜਿਕਰਯੋਗ ਹੈ ਕਿ ਅਭੈ ਸਿੰਘ ਸੰਧੂ ਕਰੋਨਾ ਦੀ ਭਿਆਨਕ ਬਿਮਾਰੀ ਦੀ ਗ੍ਰਿਫ਼ਤ ਵਿੱਚ ਆ ਜਾਣ ‘ਤੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਸੀ।ਜਿਥੇ ਕੱਲ੍ਹ ਰਾਤ ਉਹ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ।ਅਭੈ ਸੰਧੂ ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਸੇਖੇਵਾਲ ਲੁਧਿਆਣਾ ਵਿਖੇ ਵਿਆਹੀ ਇਕ ਬੇਟੀ ਛੱਡ ਗਏ ਹਨ। ਜਦਕਿ ਉਨਾਂ ਦਾ ਇਕ ਪੁੱਤਰ ਅਭੀਤੇਜ ਸੰਧੂ 26 ਸਾਲ ਦੀ ਉਮਰ ਵਿੱਚ ਵਿਛੋੜਾ ਦੇ ਗਿਆ ਸੀ।
ਇਸ ਸੋਗ ਸਭਾ ਵਿੱਚ ਟਰੇਡ ਯੂਨੀਅਨ ਸੀਟੂ ਦੇ ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ, ਕਿਸਾਨ ਆਗੂ ਸਾਬਕਾ ਚੇਅਰਮੈਨ ਸਤਪਾਲ ਜਸ਼ੀਲਾ, ਮਾਸਟਰ ਤੇਲੂ ਰਾਮ, ਨਿਰਪਾਲ ਸਿੰਘ ਗਰਚਾ, ਸੁਰਜੀਤ ਸਿੰਘ ਸੀਤਾ ਸਾਬਕਾ ਬਲਾਕ ਸੰਮਤੀ ਮੈਂਬਰ, ਬਲਵੀਰ ਸਿੰਘ ਬੱਬੂ, ਗੁਰਮੇਲ ਸਿੰਘ ਸੰਘੂ, ਜਥੇਦਾਰ ਪ੍ਰੀਤਮ ਸਿੰਘ ਮਾਨਗੜ੍ਹ, ਗੁਰਮੁੱਖ ਸਿੰਘ ਚੱਕ ਸਰਵਣਨਾਥ, ਸਿਕੰਦਰ ਬਖਸ਼ ਮੰਡ ਚੌਂਤਾ, ਹਰੀ ਰਾਮ ਭੱਟੀ, ਗੁਰਮੁੱਖ ਸਿੰਘ ਕਟਾਣੀ, ਐਡਵੋਕੇਟ ਰਣਜੀਤ ਸਿਵੀਆ, ਅਜੀਤ ਸਿੰਘ ਸਾਹਿਬਾਣਾ, ਸਰਪੰਚ ਪ੍ਰੀਤਮ ਸਿੰਘ ਸਾਹਿਬਾਣਾ, ਸਾਬਕਾ ਸਰਪੰਚ ਚਰਨ ਸਿੰਘ ਭੂਖੜੀ ਕਲਾਂ, ਮਨਜੀਤ ਸਿੰਘ ਗਰੇਵਾਲ ਕੂੰਮਕਲਾਂ, ਪ੍ਰਿਤਪਾਲ ਸਿੰਘ ਗਰੇਵਾਲ, ਰੁਪਿੰਦਰ ਗਰੇਵਾਲ ਕੂੰਕਕਲਾਂ, ਜਸਵੰਤ ਸਿੰਘ ਕੂੰਮਕਲਾਂ, ਸਰਪੰਚ ਅਮਰਜੀਤ ਸਿੰਘ ਗਹਿਲੇਵਾਲ, ਸਰਪੰਚ ਸੁਖਦੇਵ ਸਿੰਘ ਮੱਲੇਵਾਲ, ਭਜਨ ਸਿੰਘ ਮੱਲੇਵਾਲ, ਸੁਖਦਰਸ਼ਨ ਸਿੰਘ ਲੱਖੀ, ਕੁਲਦੀਪ ਸਿੰਘ ਚੌਂਤਾ, ਤਰਸੇਮ ਗਿੱਲ ਚੌਂਤਾ, ਬਾਬਾ ਮਨਜੋਤ ਸਿੰਘ ਗਰੇਵਾਲ, ਸਰਪੰਚ ਹਰਮੀਕ ਸਿੰਘ ਕੂੰਮਖੁਰਦ, ਸਰਪੰਚ ਪਤੀ ਗੁਰਮੇਲ ਸਿੰਘ ਗੁੱਜਰਵਾਲ, ਰੂਪ ਲਾਲ ਮਿਆਣੀ, ਸਰਪੰਚ ਬਲਵੰਤ ਸਿੰਘ ਭਾਗਪੁਰ, ਦਰਵਾਜ਼ਾ ਸਿੰਘ ਜੀਵਨਪੁਰ ਆਦਿ ਮੌਜ਼ੁਦ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media