Sunday, September 27, 2026

ਮਿਸ਼ਨ ਫਤਹਿ ਕਿੱਟ ਦੀ ਸਹੀ ਵਰਤੋਂ ਤੇ ਸਾਮਾਨ ਦੀ ਪੂਰਤੀ ਯਕੀਨੀ ਬਣਾਈ ਜਾਵੇ-ਸਿਵਲ ਸਰਜਨ

ਰੈਪਿਡ ਰਿਸਪੈਂਸ ਟੀਮਾਂ ਮਰੀਜ਼ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਸਾਹਮਣੇ ਖੋਲਣ ਫਤਿਹ ਕਿੱਟ

ਸੰਗਰੂਰ, 16 ਮਈ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਸੰਗਰੂਰ ਡਾ. ਅਜ਼ਨਾ ਗੁਪਤਾ ਨੇ ਸਮੂਹ ਐਸ.ਐਮ.ਓ ਕਿਹਾ ਹੈ ਕਿ ਕੋਵਿਡ ਪਾਜ਼ਟਿਵ ਮਰੀਜ਼ਾਂ ਨੂੰ ਫਤਿਹ ਕਿੱਟ ਸੌਂਪਣ ਸਮੇਂ ਰੈਪਿਡ ਰਿਸਪੈਂਸ ਟੀਮਾਂ ਮਰੀਜ਼ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਖੋਹਲਣ।ਇਸ ਦੇ ਨਾਲ ਹੀ ਦਵਾਈਆਂ ਤੇ ਹੋਰ ਸਾਮਾਨ ਦੀ ਵਰਤੋਂ ਬਾਰੇ ਮਰੀਜ਼ ਦੇ ਪਰਿਵਾਰਕ ਮੈਂਬਰ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇ, ਤਾਂ ਜੋ ਹੋਮ ਆਈਸੋਲੇਸ਼ਨ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ।ਉਨ੍ਹਾਂ ਕਿਹਾ ਕਿ ਜੇਕਰ ਫਤਿਹ ਕਿੱਟ ਵਿੱਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਤੁਰੰਤ ਦੂਰ ਕੀਤੀ ਜਾਵੇ।
                ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਕਰੋਨਾ ਪਾਜ਼ਟਿਵ ਆਉਂਦਾ ਹੈ ਤਾਂ ਪੰਜਾਬ ਸਰਕਾਰ ਵਲੋਂ ਮਰੀਜ਼ ਨੂੰ ਇਲਾਜ਼ ਲਈ ਦਵਾਈ ਨਾਲ ਲੈਸ ਇਕ ਕਿੱਟ ਮੁਹੱਈਆ ਕਰਵਾਈ ਜਾਂਦੀ ਹੈ।ਜਿਸ ਵਿੱਚ ਮੈਡੀਸਨ ਤੋਂ ਇਲਾਵਾ ਔਕਸੀਮੀਟਰ, ਸਟੀਮਰ, ਥਰਮਾਮੀਟਰ ਅਤੇ ਕਰੋਨਾ ਨਾਲ ਸੰਬੰਧਿਤ ਲਿਟਰੇਚਰ ਹੁੰਦਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਕੋਈ ਕੋਵਿਡ ਮਰੀਜ਼ ਬਿਲਕੁੱਲ ਤੰਦਰੁਸਤ ਹੋ ਜਾਂਦਾ ਹੈ ਤਾਂ ਔਕਸੀਮੀਟਰ ਨੇੜੇ ਦੇ ਸਿਹਤ ਕੇਂਦਰ ਵਿੱਚ ਜਮਾਂ ਕਰਵਾਵਦੀ ਤਾਂ ਜੋ ਇਹ ਔਕਸੀਮੀਟਰ ਕਿਸੇ ਹੋਰ ਮਰੀਜ਼ ਨੂੰ ਦਿੱਤਾ ਜਾ ਸਕੇ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …