Wednesday, April 22, 2026

ਅਧੀਨ ਸੇਵਾਵਾਂ ਚੋਣ ਬੋਰਡ ਨੇ ਵੱਖ-ਵੱਖ ਅਸਾਮੀਆਂ ਲਈ ਮੰਗੀਆਂ ਆਨਲਾਈਨ ਅਰਜ਼ੀਆਂ

ਪਠਾਨਕੋਟ, 25 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਅਧੀਨ ਸੇਵਾਵਾਂ ਚੋਣ ਬੋਰਡ ਮੁਹਾਲੀ ਵਲੋਂ ਉੱਚ ਉਦਯੋਗਿਕ ਉੱਨਤੀ ਅਫਸਰ, ਬਲਾਕ ਪੱਧਰ ਪ੍ਰਸਾਰ ਅਫਸਰ ਅਤੇ ਆਬਕਾਰੀ ਤੇ ਕਰ ਨਿਰੀਖਕ ਦੀਆਂ ਕੁਲ 168 ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ।ਜਿਲ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ 50 ਪ੍ਰਤੀਸ਼ਤ ਨਾਲ ਪਾਸ ਗਰੈਜ਼ੂਏਟ ਪਾਸ ਪ੍ਰਾਰਥੀ ਮਿਤੀ 15-05-2021 ਤੱਕ ਸਾਮ 5 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
                       ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਜਿਲ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਕਤ ਅਸਾਮੀਆਂ ਲਈ ਅਪਲਾਈ ਕਰਨ ਲਈ ਬੋਰਡ ਦੀ ਵੈਬਸਾਈਟ ਤੇ ਲਿੰਕ 21-05-21 ਤੋਂ ਸ਼ੁਰੂ ਹੋ ਚੁੱਕਾ ਹੈ।ਯੋਗ ਅਤੇ ਚਾਹਵਾਨ ਪ੍ਰਾਰਥੀ ਨਿਰਧਾਰਿਤ ਮਿਤੀ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ ਅਤੇ ਅਪਲਾਈ ਕਰਨ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋਂ ਵੀ ਪ੍ਰਾਰਥੀਆਂ ਨੂੰ ਮੁਫਤ ਇੰਟਰਨੈਟ ਅਤੇ ਕੰਪਿਊਟਰਾਂ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ।ਪ੍ਰਾਰਥੀ ਕਿਸੇ ਵੀ ਕੰਮ ਵਾਲੇ ਦਿਨ ਦਫਤਰ ਵਿਖੇ ਆ ਕੇ ਅਪਲਾਈ ਕਰ ਸਕਦੇ ਹਨ।
                   ਉਨ੍ਹਾਂ ਦੱਸਿਆ ਕਿ ਜਨਰਲ ਸ਼੍ਰੇਣੀ ਦੇ ਪ੍ਰਾਰਥੀਆਂ ਲਈ ਉਮਰ ਹੱਦ ਦੀ ਉਪਰਲੀ ਸੀਮਾ 37 ਸਾਲ, ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਲਈ 42 ਸਾਲ ਅਤੇ ਸਾਬਕਾ ਫੋਜੀਆਂ ਲਈ 47 ਸਾਲ ਰੱਖੀ ਗਈ ਹੈ।ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਜਨਰਲ ਸ਼੍ਰੇਣੀ ਲਈ 1000 ਰੁਪਏ, ਅਨੁਸੂਚਿਤ ਤੇ ਪੱਛੜੀ ਸ਼੍ਰੇਣੀ ਲਈ 250 ਰੁਪਏ, ਸਾਬਕਾ ਫੋਜੀਆਂ ਤੇ ਉਨ੍ਹਾਂ ਦੇ ਆਸਰਿਤਾਂ ਲਈ 200 ਰੁਪਏ ਅਤੇ ਦਿਵਿਆਂਗ ਪ੍ਰਾਥੀਆਂ ਲਈ 500 ਰੁਪਏ ਨਿਰਧਾਰਿਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਮੋਹਾਲੀ ਦੀ ਵੈਬਸਾਈਟ www.sssb.punjab.gov.in `ਤੇ ਚੈਕ ਕਰ ਸਕਦੇ ਹਨ।ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰ: 7657825214 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …