Saturday, July 25, 2026

ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕੋਵਿਡ ਦੇ ਚੱਲਦਿਆਂ ਅਮਨਦੀਪ ਹਸਪਤਾਲ ਦੇ ਰਿਕਾਰਡ ਦੀ ਚੈਕਿੰਗ

ਟੀਮ ਨੇ ਕਿਹਾ ਹਸਪਤਾਲ ਆਪਣੇ ਕੋਲ ਜਰੂਰ ਰੱਖਣ ਕੋਵਿਡ ਮਰੀਜ਼ ਦੇ ਇਲਾਜ਼ ਦਾ ਰਿਕਾਰਡ

ਪਠਾਨਕੋਟ, 26 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਦੀਆਂ ਸੰਯਮ ਅਗਰਵਾਲ ਹਦਾਇਤਾਂ ਅਨੁਸਾਰ ਜਿਲ੍ਹਾ ਪ੍ਰਸਾਸਨ ਵੱਲੋਂ ਇੱਕ ਵਿਸ਼ੇਸ ਤੌਰ ‘ਤੇ ਬਣਾਈ ਗਈ ਟੀਮ ਵੱਲੋਂ ਕੋਵਿਡ ਦੇ ਚੱਲਦਿਆਂ ਜਿਲ੍ਹਾ ਪਠਾਨਕੋਟ ਦੇ ਕੁੱਝ ਪ੍ਰਾਈਵੇਟ ਹਸਪਤਾਲਾਂ ਦੀ ਚੈਕਿੰਗ ਕੀਤੀ ਗਈ।
ਚੈਕਿੰਗ ਟੀਮ ਡਾ. ਨਿਧੀ ਕੁਮੁਦ ਬਾਂਬਾ ਸਹਾਇਕ ਕਮਿਸ਼ਨਰ (ਜ)-ਕਮ-ਐਸ.ਡੀ.ਐਮ ਧਾਰਕਲ੍ਹਾਂ ਦੀ ਅਗਵਾਈ ਵਿੱਚ ਪਠਾਨਕੋਟ ਵਿਖੇ ਚੱਲ ਰਹੇ ਅਮਨਦੀਪ ਹਸਪਤਾਲ ਵਿਖੇ ਪਹੁੰਚੀ।ਟੀਮ ਵਿੱਚ ਡਾ. ਹਰਵਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ, ਡਾ. ਅਰੁਣ ਸੋਲ ਡਿਪਟੀ ਮੈਡੀਕਲ ਕਮਿਸ਼ਨਰ, ਮੈਯੂਰ ਸ਼ਰਮਾ ਜਿਲ੍ਹਾ ਕੋਆਰਡੀਨੇਟਰ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤੇ ਦੀਪਿਕਾ ਅਕਾਉਂਟੈਂਟ ਆਦਿ ਮੌਜ਼ੂਦ ਸਨ।
                    ਡਾ. ਨਿਧੀ ਕੁਮੁਦ ਬਾਂਬਾ ਸਹਾਇਕ ਕਮਿਸ਼ਨਰ (ਜ)-ਕਮ-ਐਸ.ਡੀ.ਐਮ ਧਾਰਕਲ੍ਹਾਂ ਨੇ ਦੱਸਿਆ ਕਿ ਕੋਵਿਡ ਕਾਲ ਦੇ ਚੱਲਦਿਆਂ ਕੋਈ ਵੀ ਹਸਪਤਾਲ ਕੋਵਿਡ ਦੇ ਮਰੀਜ਼ ਦੇ ਇਲਾਜ਼ ਦੇ ਆਪਣੀ ਮਨਮਰਜ਼ੀ ਦੇ ਰੇਟ ਨਾ ਲਗਾਵੇ।ਜਿਲ੍ਹਾ ਪ੍ਰਸਾਸਨ ਵੱਲੋਂ ਇਸੇ ਲਈ ਪ੍ਰਾਈਵੇਟ ਹਸਪਤਾਲਾਂ ਦੀ ਚੈਕਿੰਗ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਅਮਨਦੀਪ ਹਸਪਤਾਲ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਪੂਰਾ ਰਿਕਾਰਡ, ਦਵਾਈਆਂ ਅਤੇ ਹੋਰ ਚਾਰਜ਼ ਆਦਿ ਦੀਆਂ ਕੀਮਤਾਂ ਦੀ ਜਾਂਚ ਆਦਿ ਕੀਤੀ ਗਈ, ਜਿਸ ਦੋਰਾਨ ਸਭ ਕੁੱਝ ਠੀਕ ਪਾਇਆ ਗਿਆ।
                  ਉਨ੍ਹਾਂ ਕਿਹਾ ਕਿ ਕੋਈ ਵੀ ਹਸਪਤਾਲ ਉਨ੍ਹਾਂ ਰੇਟ ਤੋਂ ਜਿਆਦਾ ਪੈਸੇ ਨਹੀਂ ਵਸੂਲ ਸਕਦਾ।ਚੈਕਿੰਗ ਦੋਰਾਨ ਅਗਰ ਕੋਈ ਹਸਪਤਾਲ ਅਜਿਹਾ ਕਰਦਾ ਪਾਇਆ ਗਿਆ, ਜਾਂ ਕੋਵਿਡ ਮਰੀਜ਼ ਦੀ ਜਾਣਕਾਰੀ ਸਾਰੀ ਰਿਕਾਰਡ ਵਿੱਚ ਦਰਜ਼ ਨਾ ਹੋਈ ਤਾਂ ਉਸ ਹਸਪਤਾਲ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …