Saturday, June 13, 2026

ਉਘੇ ਸਾਹਿਤਕ ਖੋਜੀ ਤੇ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਦਾ ਹੋਇਆ ਅੰਤਮ ਸਸਕਾਰ

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ) – ਬੀਤੇ ਕੱਲ ਚਲਾਣਾ ਕਰ ਗਏ ਸਾਹਿਤ ਜਗਤ ਦੇ ਉੱਘੇ ਖੋਜੀ ਤੇ ਵਿਦਵਾਨ ਪ੍ਰੋ. (ਡਾ.) ਹਰਚੰਦ ਸਿੰਘ ਬੇਦੀ ਦਾ ਸਸਕਾਰ ਅੱਜ ਨਰਾਇਣਗੜ੍ਹ ਛੇਹਰਟਾ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।ਚਿਖ੍ਹਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਹਰਨੂਰ ਸਿੰਘ ਬੇਦੀ ਨੇ ਦਿਖਾਈ।ਇਸ ਸਮੇਂ ਉਨਾਂ ਦੇ ਵਿਦਿਆਰਥੀ, ਦੋਸਤ ਮਿੱਤਰ ਤੇ ਸਾਕ ਸਬੰਧੀ ਹਾਜ਼ਰ ਸਨ।
                       ਡਾ. ਬੇਦੀ ਦੀ ਦੇਹ ‘ਤੇ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਬਾਬਾ ਭਗਤ ਸਿੰਘ, ਪ੍ਰਿੰਸੀਪਲ ਖਾਲਸਾ ਕਾਲਜ ਡਾ. ਮਹਿਲ ਸਿੰਘ, ਡਾ. ਗੁਰਉਪਦੇਸ਼ ਸਿੰਘ, ਸ਼੍ਰੋਮਣੀ ਕਮੇਟੀ ਦੀ ਸੇਵਾ ਮੁਕਤ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ, ਡਾ. ਏ.ਐਸ ਪੁਰੀ ਕਰਨਾਲ, ਲਖਵਿੰਦਰ ਸਿੰਘ ਬੇਦੀ ਜਲੰਧਰ, ਹਰਦੇਵ ਸਿੰਘ ਬੇਦੀ ਡੀ.ਐਸ.ਪੀ, ਫੈਡਰੇਸ਼ਨ ਆਗੂ ਜਸਬੀਰ ਸਿੰਘ ਘੁੰਮਣ ਐਡਵੋਕੇਟ ਆਦਿ ਨੇ ਦੁਸ਼ਾਲੇ ਭੇਟ ਕੀਤੇ।
                      ਡਾ. ਬੇਦੀ ਦੇ ਅਚਨਚੇਤ ਚਲਾਣੇ ‘ਤੇ ਉਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਸਲਾਹਕਾਰ ਗੁਰਮੀਤ ਸਿੰਘ ਲੁਧਿਆਣਾ, ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਮੀਡੀਆ ਇੰਚਾਰਜ਼ ਹਰਭਜਨ ਸਿੰਘ ਵਕਤਾ, ਰਘੁਬੀਰ ਸਿੰਘ ਰਾਜਾ ਸਾਂਸੀ, ਰਾਜ ਸਿੰਘ, ਜਸਵਿੰਦਰ ਸਿੰਘ ਦੀਨਪੁਰ ਸਾਬਕਾ ਮੈਨੈਜਰ ਸ੍ਰੀ ਦਰਬਾਰ ਸਾਹਿਬ, ਪ੍ਰਿੰਸੀਪਲ ਡਾ. ਕਵਲਜੀਤ ਸਿੰਘ, ਡਾ. ਗੁਰਜੰਟ ਸਿੰਘ, ਪੋ. ਸਰਚਾਂਦ ਸਿੰਘ, ਪੋ. ਕੁਲਬੀਰ ਸਿੰਘ ਲਾਲੀ, ਪੋ ਗੁਰਬੀਰ ਸਿੰਘ ਬਰਾੜ, ਰਘੁਬੀਰ ਸਿੰਘ ਸਾਥੀ, ਮਾਸਟਰ ਹਰਜੀਤ ਸਿੰਘ ਸੰਧੂ, ਪ੍ਰੋ. ਨਿਰਮਲ ਸਿੰਘ ਰੰਧਾਵਾ, ਪੋ. ਇੰਦਰਾ ਵਿਰਕ, ਪੋ. ਰਮਿੰਦਰ ਕੌਰ, ਅਜੀਤ ਸਿੰਘ ਚੀਮਾ, ਆਗਿਆ ਸਿੰਘ, ਸੁਖਬੀਰ ਸਿੰਘ, ਪ੍ਰੋ. ਮੋਹਨ ਸ਼ਰਮਾ ਕਠਾਣੀਆਂ, ਆਤਮ ਰੰਧਾਵਾ, ਪ੍ਰੋ. ਜਗਦੀਸ਼ ਸਿੰਘ, ਡਾ. ਹਰੀਸ਼ ਸ਼ਰਮਾ, ਹਰਿੰਦਰ ਕੌਰ ਸੋਹਲ ਆਦਿ ਸ਼ਾਮਲ ਹਨ।
                    ਜਿਕਰਯੋਗ ਹੈ ਕਿ (ਡਾ.) ਹਰਚੰਦ ਸਿੰਘ ਬੇਦੀ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਡੇ ਭਰਾਤਾ, ਰੁਪਿੰਦਰ ਸਿੰਘ ਬੇਦੀ ਅਤੇ ਡਾ. ਨਵਤੇਜ ਸਿੰਘ ਬੇਦੀ ਦੇ ਚਾਚਾ ਸਨ।ਉਨਾਂ ਦੀ ਸਾਹਿਤਕ ਦੇਣ ਬੇਮਿਸਾਲ ਸੀ ਤੇ ਉਹ ਨਿਰੰਤਰ ਸਾਹਿਤ ਸਾਧਨਾ ਨਾਲ ਜੁੜੀ ਹੋਈ ਰੂਹ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …