ਸੰਗਰੂਰ/ ਨਵੀਂ ਦਿੱਲੀ, 1 ਜੂਨ (ਜਗਸੀਰ ਲੌਂਗੋਵਾਲ) -ਪਿਛਲੇ ਦਿਨਾਂ ਵਾਂਗ ਲੰਘੀ ਰਾਤ ਫੇਰ ਤੋਂ ਆਏ ਤੂਫਾਨ ਅਤੇ ਮੀਂਹ ਨੇ ਦਿੱਲੀ ਦੀਆਂ ਸਰਹੱਦਾਂ `ਤੇ ਮੋਰਚੇ `ਚ
ਕੇ ਬੈਠੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ।ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਤੇ ਔਰਤ ਵਿੰਗ ਦੇ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਦੱਸਿਆ ਕਿ ਕੱਲ ਰਾਤ ਨੂੰ 8 ਕੁ ਵਜੇ ਇਨ੍ਹਾਂ ਭਾਰੀ ਤੂਫਾਨ ਅਤੇ ਮੀਂਹ ਆਇਆ ਕਿ ਕਿਸਾਨਾਂ ਨੇ ਸਾਰੀ ਰਾਤ ਆਪਣੇ ਆਰਜ਼ੀ ਬਣਾਏ ਹੋਏ ਘਰ ਅਤੇ ਪੰਡਾਲ ਦੀਆਂ ਪਾਈਪਾਂ ਨੂੰ ਫੜੀ ਰੱਖਿਆ।ਇਸ ਤੂਫ਼ਾਨ ਨਾਲ ਆਰਜ਼ੀ ਘਰ, ਪੰਡਾਲ ਵਿੱਚ ਲੱਗੀਆਂ ਪਾਈਪਾਂ ਟੁੱਟ ਗਈਆਂ ਅਤੇ ਉਨ੍ਹਾਂ ਦੀਆਂ ਛੱਤਾਂ ਨੂੰ ਤੂਫ਼ਾਨ ਉਡਾ ਕੇ ਲੈ ਗਿਆ।ਬਾਥਰੂਮ ਅਤੇ ਪਖ਼ਾਨੇ ਤੋੜ ਦਿੱਤੇ।ਤੂਫਾਨ ਨਾਲ ਕੁੱਝ ਹਿੱਸੇ ਵਿੱਚ ਬਿਜਲੀ ਦੀ ਸਪਲਾਈ ਬੰਦ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜ਼ੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਪੰਡਾਲ ਲਈ ਦੂਜੀ ਵਾਰ ਨਵਾਂ ਟੈਂਟ ਮੰਗਵਾ ਲਿਆ ਹੈ ਅਤੇ ਨਵੇਂ ਸਿਰਿਉਂ ਤੇਜ਼ੀ ਦੇ ਨਾਲ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ।ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਲੰਗੇਰੀ ਦੇ ਐਨ.ਆਰ.ਆਈ ਵੀਰਾਂ ਨੇ ਅਵਤਾਰ ਸਿੰਘ ਲੰਗੇਰੀ ਅਤੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਰਾਹੀਂ ਬਠਿੰਡਾ ਜਿਲ੍ਹੇ ਦੇ ਆਗੂ ਬਸੰਤ ਸਿੰਘ ਕੋਠਾਗੁਰੂ ਅਤੇ ਨੌਜਵਾਨ ਭਾਰਤ ਸਭਾ ਦੇ ਨੌਜਵਾਨ ਆਗੂ ਅਸ਼ਵਨੀ ਘੁੱਦਾ ਦੀ ਹਾਜ਼ਰੀ ਵਿੱਚ 10000 ਰੁਪਏ, 150 ਕਿਲੋਗ੍ਰਾਮ ਸੁੱਕਾ ਦੁੱਧ ਅਤੇ 50 ਕਿਲੋਗ੍ਰਾਮ ਖੰਡ ਦੀ ਸੇਵਾ ਕੀਤੀ ਗਈ।
ਅੱਜ ਦੇ ਪ੍ਰਬੰਧਾਂ ਵਿੱਚ ਜਗਰਾਜ ਸਿੰਘ ਦੱਦਾਹੁਰ, ਪ੍ਰੀਤ ਸਮਾਲਸਰ ਅਤੇ ਅਜੈਬ ਸਿੰਘ ਮੱਲਣ ਨੇ ਬਹੁਤ ਮਿਹਨਤ ਕਰਕੇ ਸਟੇਜ਼ ਨੂੰ ਸਜ਼ਾਇਆ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media