Friday, September 25, 2026

ਆਧੁਨਿਕ ਤਕਨੀਕ ਦੀਆਂ ਰੋਡ ਸਵੀਪਿੰਗ ਮਸ਼ੀਨਾਂ ਨਾਲ ਹੋਵੇਗੀ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੀ ਸਫਾਈ – ਮੇਅਰ

ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਕੋਮਲ ਮਿੱਤਲ ਵਲੋਂ ਸ਼ਹਿਰ ਦੀ ਸਫਾਈ ਨੂੰ ਹੋਰ ਦਰੁਸਤ ਕਰਨ ਲਈ ‘ਰੋਡ ਵੈਕਊਮ ਸਵੀਪਿੰਗ ਮਸ਼ੀਨ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਹੁਣ 50 ਲੱਖ ਰੁਪਏ ਲਾਗਤ ਦੀ ਇਸ ਮਸ਼ੀਨ ਨਾਲ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੀ ਸਾਫ ਸਫਾਈ ਕੀਤੀ ਜਾਵੇਗੀ ।
                 ਮੇਅਰ ਰਿੰਟੂ ਨੇ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਵਲੋਂ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਚੁਸਤ ਦਰੁਸਤ ਕਰਨ ਲਈ ਕਰੋੜਾਂ ਰੁਪਏ ਦੀਆਂ ਆਧੁਨਿਕ ਮਸ਼ੀਨਰੀ ਸੜਕਾਂ ‘ਤੇ ਉਤਾਰੀ ਗਈ ਹੈ।ਜਿਸ ਵਿਚ ਡੈਲਵੋ ਕੰਪਨੀ ਦੀਆਂ 2, ਅਲਾਨੋ ਕੰਪਨੀ ਦੀਆਂ 2 ਅਤੇ ਅੱਜ ਦੂਸਰੀ ਰੋਡ ਵੈਕਊਮ ਸਵੀਪਿੰਗ ਮਸ਼ੀਨ’ ਸੜਕ ਦੀ ਸਫਾਈ ਲਈ ਉਤਾਰੀ ਗਈ ਹੈ।ਇਸ ਤੋਂ ਪਹਿਲਾਂ ਅਜਿਹੀ ਹੀ ਇਕ ਮਸ਼ੀਨ ਨਾਲ ਸ਼ਹਿਰ ਦੀ ਸਾਫ ਸਫਾਈ ਕੀਤੀ ਜਾ ਰਹੀ ਹੈ।
ਮੇਅਰ ਨੇ ਕਿਹਾ ਕਿ ਲੱਖਾਂ ਦੀ ਤਦਾਦ ਵਿੱਚ ਸ਼ਰਧਾਲੂ ਰੋਜ਼ਾਨਾ ਗੁਰੂ ਨਗਰੀ ਦੇ ਦਰਸ਼ਨਾਂ ਲਈ ਆਉਂਦੇ ਹਨ।ਇਸ ਲਈ ਨਗਰ ਨਿਗਮ ਦਾ ਫਰਜ਼ ਹੈ ਕਿ ਸ਼ਹਿਰ ਦੀ ਸਾਫ ਸਫਾਈ ਦੇ ਪ੍ਰਬੰਧਾਂ ਵੱਲ ਉਚੇਚਾ ਧਿਆਨ ਦਿੱਤਾ ਜਾਵੇ।
               ਇਸ ਮੌਕੇ ਐਸ.ਈ ਅਨੁਰਾਗ ਮਹਾਜਨ, ਐਕਸੀਅਨ ਅਸ਼ਵਨੀ ਕੁਮਾਰ, ਡਾ. ਅਜੈ ਕੰਵਰ, ਡਾ. ਯੋਗੇਸ਼, ਜੇ.ਈ ਕੁਲਵਿੰਦਰ ਸਿੰਘ, ਰਮਨ ਕੁਮਾਰ ਜੇ.ਈ, ਮਲਕੀਤ ਸਿੰਘ ਆਦਿ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …