Friday, October 16, 2026

ਵਣ ਵਿਭਾਗ ਵਲੋਂ ਮਾਨਸੂਨ ਸੀਜ਼ਨ ਦੌਰਾਨ ਇਕ ਲੱਖ ਬੂਟੇ ਲਾਉਣ ਦਾ ਟੀਚਾ

ਕਾਂਜਲੀ ਵਿਖੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ

ਕਪੂਰਥਲਾ, 5 ਜੂਨ (ਪੰਜਾਬ ਪੋਸਟ ਬਿਊਰੋ) – ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਕਪੂਰਥਲਾ ਵਲੋਂ ਇਸ ਮਾਨਸੂਨ ਸੀਜ਼ਨ ਦੌਰਾਨ ਇਕ ਲੱਖ ਬੂਟੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ ਤਾਂ ਜੋ ਵਾਤਾਵਰਣ ਸੰਭਾਲ ਤੇ ਧਰਤੀ ਨੂੰ ਮਨੁੱਖ ਲਈ ਹੋਰ ਬਿਹਤਰੀਨ ਸਥਾਨ ਬਣਾਇਆ ਜਾ ਸਕੇ।
ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਕਾਂਜਲੀ ਨੇੜੇ ਬੀੜ ਕਾਰਗਾਹ ਵਿਖੇ ਕਪੂਰਥਲਾ ਦੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਟਾਫ ਵਲੋਂ ਬੀੜ ਵਿੱਚ ਰਵਾਇਤੀ ਬੂਟੇ ਲਗਾਏ ਗਏ।
                 ਦਵਿੰਦਰਪਾਲ ਸਿੰਘ ਰੇਂਜ ਅਫਸਰ ਕਪੂਰਥਲਾ ਨੇ ਦੱਸਿਆ ਕਿ ਕਪੂਰਥਲਾ ਵਿੱਚ ਲਗਭਗ ਇੱਕ ਲੱਖ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਜਾਣਗੇ ਅਤੇ ਆਈ-ਹਰਿਆਲੀ ਸਕੀਮ ਅਧੀਨ ਵੱਧ ਤੋਂ ਵੱਧ ਪੌਦੇ ਆਮ ਜਨਤਾ ਨੂੰ ਮੁਫਤ ਦਿੱਤੇ ਜਾਣਗੇ।
ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਹਰ ਸਾਲ ਵਿਸ਼ਵ ਵਿੱਚ 5 ਜੂਨ ਨੂੰ ਮਨਾਇਆ ਜਾਂਦਾ ਹੈ।ਇਸ ਦੀ ਸੁਰੂਆਤ ਸਾਲ 1972 ਵਿੱਚ ਹੋਈ ਸੀ ਜਦ ਚਾਰ-ਚੁਫੇਰਿਓਂ ਹਵਾ ਅਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਸੀ।
                ਕੁਦਰਤ ਨੂੰ ਬਚਾਉਣ ਲਈ ਇਹ ਦਿਵਸ ਲਗਭਗ 100 ਤੋਂ ਵੱਧ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਤੇ ਲੋਕਾਂ ਨੂੰ ਕੁਦਰਤ ਦੇ ਨਾਲ ਜੁੜਨ ਲਈ ਜਾਗਰੂਕ ਕੀਤਾ ਜਾਂਦਾ ਹੈ।ਇਸ ਸਾਲ ਵੀ ਜੰਗਲਾਂ ਨੂੰ ਬਚਾਉਣ ਲਈ ‘ਰੀਇਮੈਜਨ, ਰੀਕ੍ਰੀਏਟ ਤੇ ਰੀਸਟੋਰ’ ਥੀਮ ਰੱਖਿਆ ਗਿਆ ਹੈ।
                 ਇਸ ਮੌਕੇ ਕਪੂਰਥਲਾ ਰੇਂਜ ਸਟਾਫ ਫੂਲਾ ਸਿੰਘ, ਰਣਜੀਤ ਸਿੰਘ, ਜੌਲੀ, ਕੁਲਦੀਪ ਸਿੰਘ, ਬੌਬਿੰਦਰ ਸਿੰਘ ਤੇ ਰਣਬੀਰ ਸਿੰਘ ਮੌਜ਼ੂਦ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …