ਧੂਰੀ, 8 ਜੂਨ (ਪ੍ਰਵੀਨ ਗਰਗ) – ਸਥਾਨਕ ਬਾਰੂ ਮੱਲ ਧਰਮਸ਼ਾਲਾ ਰੇਲਵੇ ਰੋਡ ਵਿਖੇ ਧੂਰੀ ਵਪਾਰ ਮੰਡਲ ਧੂਰੀ ਵੱਲੋਂ ਪ੍ਰਧਾਨ ਵਿਕਾਸ ਜੈਨ ਦੀ ਅਗਵਾਈ ਹੇਠ
ਕੋਰੋਨਾ ਵੈਕਸੀਨ ਦਾ ਟੀਕਾਕਰਨ ਕੈਂਪ ਲਗਾਇਆ ਗਿਆ।ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ਼ ਹਰੀ ਸਿੰਘ ਪ੍ਰੀਤ ਅਤੇ ਥਾਣਾ ਮੁਖੀ ਦੀਪਇੰਦਰ ਸਿੰਘ ਜੇਜੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਧੂਰੀ ਵਪਾਰ ਮੰਡਲ ਧੂਰੀ ਦੀਆਂ ਸਾਰੀਆਂ ਵਪਾਰਕ ਇਕਾਈਆਂ ਨੇ ਇਸ ਵੈਕਸੀਨੇਸ਼ਨ ਕੈਂਪ ਵਿੱਚ ਹਿੱਸਾ ਲਿਆ।ਹਰੀ ਸਿੰਘ ਨੇ ਧੂਰੀ ਵਪਾਰ ਮੰਡਲ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਅੱਜ ਇਸ ਵੈਕਸੀਨੇਸ਼ਨ ਦੀ ਹਰ ਵਿਅਕਤੀ ਨੂੰ ਜਰੂਰਤ ਹੈ।ਇਸ ਕੈਂਪ ਵਿੱਚ 100 ਦੇ ਕਰੀਬ ਵਿਅਕਤੀਆਂ ਨੂੰ ਵੈਕਸੀਨ ਲਗਾਈ ਗਈ।ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ, ਚੇਅਰਮੈਨ ਪਵਨ ਗਰਗ ਅਤੇ ਸੈਕਟਰੀ ਹੰਸ ਰਾਜ ਬਜਾਜ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕਰਦਿਆਂ, ਉਹਨਾਂ ਨੂੰ ਵੱਧ ਤੋਂ ਵੱਧ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਦੇ ਖਿਲਾਫ ਜੰਗ ਜਿੱਤੀ ਜਾਵੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਐਸ.ਐਸ ਚੱਠਾ, ਮਾਰਕਿਟ ਕਮੇਟੀ ਦੇ ਚੇਅਰਮੈਨ ਮੁਨੀਸ਼ ਗਰਗ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਦੀਪ ਤਾਇਲ, ਨਰੇਸ਼ ਕੁਮਾਰ ਮੰਗੀ, ਰਾਜ ਕੁਮਾਰ ਸਿੰਗਲਾ, ਸ਼ਸ਼ੀ ਜਿੰਦਲ, ਹਜਾਰੀ ਲਾਲ ਪ੍ਰਧਾਨ, ਬਿਜ਼ਲੀ ਬੋਰਡ ਦੇ ਐਕਸੀਅਨ ਮਨੋਜ ਗਰਗ, ਜੋਨੀ ਅਤੇ ਵਿਸ਼ਾਲ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media