Wednesday, August 26, 2026

ਕੰਪਿਊਟਰ ਈ ਸ਼ਬਦ ਵੀਡਿਓ ਮੁਕਾਬਲੇ ‘ਚ ਮਹਿਕ ਤਿਵਾੜੀ ਦਾ ਪਹਿਲਾ, ਅਮਨਜੋਤ ਕੌਰ ਦਾ ਦੂਜਾ ਤੇ ਜਸਪ੍ਰੀਤ ਕੌਰ ਦਾ ਤੀਜ਼ਾ ਸਥਾਨ

ਚੰਡੀਗੜ, 9 ਜੂਨ (ਪ੍ਰੀਤਮ ਲੁਧਿਆਣਵੀ) – ਜਿਲਾ ਸੰਗਰੂਰ ਦੇ ਸਮੂਹ ਸਕੂਲਾਂ ਵਿੱਚ ਵਿਭਾਗ ਵਲੋਂ ਜਾਰੀ ਫਨ ਐਕਟੀਵਿਟੀ ਸਮਾਂ ਸਾਰਣੀ ਅਨੁਸਾਰ, ਜਿਲਾ ਸਿੱਖਿਆ ਅਫਸਰ ਮਲਕੀਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਹਰਜੀਤ ਸ਼ਰਮਾ ਦੀ ਯੋਗ ਰਹਿਨੁਮਾਈ ਹੇਠ ਜਿਲੇ ਅੰਦਰ ਵੱਖ-ਵੱਖ ਵਿਸ਼ਿਆਂ ਦੀਆਂ ਫਨ ਐਕਟੀਵਿਟੀ ਕਰਵਾਈਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ ਗਰਮੀਆਂ ਦੀਆਂ ਛੁੱਟੀਆਂ ਦੇ ਪਹਿਲੇ ਹਫਤੇ ਦੌਰਾਨ ਜਿਲਾ ਮੈਂਟੋਰ ਮੁਹੰਮਦ ਆਰਿਫ, ਵੱਖ-ਵੱਖ ਬਲਾਕ ਮੈਂਟੋਰਜ ਅਤੇ ਸਮੂਹ ਕੰਪਿਊਟਰ ਅਧਿਆਪਕਾਂ ਵਲੋਂ ਕੰਪਿਊਟਰ ਵਿਸ਼ੇ ਨਾਲ ਸਬੰਧਤ ਕੰਪਿਊਟਰ ਈ-ਸ਼ਬਦ ਦੇ ਵੀਡਿਓ ਬਣਾਉਣ ਦੀ ਐਕਟੀਵਿਟੀ ਕਰਵਾਈ ਗਈ।ਜਿਸ ਵਿੱਚ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ।
                  ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਿਲਾ ਮੈਂਟੋਰ ਮੁਹੰਮਦ ਆਰਿਫ ਨੇ ਦੱਸਿਆ ਕਿ ਸਮੂਹ ਸਕੂਲਾਂ ਵਿੱਚ ਤੈਨਾਤ ਕੰਪਿਊਟਰ ਅਧਿਆਪਕਾਂ ਵਲੋਂ ਸਕੂਲ ਦੇ ਬੱਚਿਆਂ ਤੋਂ ਕੰਪਿਊਟਰ ਵਿਸ਼ੇ ਸਬੰਧੀ ਜਾਣਕਾਰੀ ਦਿੰਦੇ ਵੀਡਿਓ ਬਣਾ ਕੇ ਬਲਾਕ ਮੈਂਟੋਰ ਨੂੰ ਭੇਜੇ ਗਏ।ਬਲਾਕ ਮੈਂਟੋਰਜ਼ ਵਲੋਂ ਬਲਾਕ ਲੈਵਲ ਤੇ ਪ੍ਰਾਪਤ ਇਹਨਾਂ ਵੀਡੀਓ ਵਿਚੋਂ ਬਲਾਕ ਲੈਵਲ ‘ਤੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਬਲਾਕ ਪੱਧਰੀ ਵਿਜੇਤਾ ਐਲਾਨਿਆ ਗਿਆ।ਜਿਸ ਉਪਰੰਤ 2 ਜੂਨ ਨੂੰ ਹਰ ਬਲਾਕ ਵਿਚੋਂ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਜਿਲਾ ਪੱਧਰੀ ਪ੍ਰਤੀਯੋਗਤਾ ਲਈ ਸ਼ਾਰਟਲਿਸਟ ਕਰਕੇ ਜਿਲਾ ਪੱਧਰੀ ਬਣਾਈ ਗਈ ਚਾਰ ਮੈਂਬਰੀ ਕਮੇਟੀ ਵਲੋਂ ਜਿਲ੍ਹਾ ਪੱਧਰੀ ਈ ਸਬਦ ਵੀਡਿਓ ਵਿਜੇਤਾਵਾਂ ਦੀ ਚੋਣ ਕਰਕੇ, ਸੂਚੀ ਜਨਤਕ ਕੀਤੀ ਗਈ।ਜਿਸ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਦੀ ਵਿਦਿਆਰਥਣ ਮਹਿਕ ਤਿਵਾੜੀ ਵਲੋਂ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਜ਼ਲੀ ਦੀ ਵਿਦਿਆਰਥਣ ਅਮਨਜੋਤ ਕੌਰ ਵਲੋਂ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗੜੀਆਂ ਦੀ ਵਿਦਿਆਰਥਣ ਜਸਪ੍ਰੀਤ ਕੌਰ ਵੱਲੋ ਤੀਜਾ ਸਥਾਨ ਹਾਸਲ ਕੀਤਾ।
                 ਇਸ ਮੌਕੇ ਜਿਲਾ ਮੈਂਟੋਰ ਮੁਹੰਮਦ ਆਰਿਫ ਵਲੋਂ ਵਿਜੇਤਾ ਵਿਦਿਆਰਥੀਆਂ, ਓਹਨਾਂ ਦੇ ਕੰਪਿਊਟਰ ਅਧਿਆਪਕਾਂ ਅਤੇ ਬਲਾਕ ਮੈਂਟੋਰਜ ਨੂੰ ਵਧਾਈ ਦਿੰਦੇ ਹੋਏ ਸਮੂਹ ਬੱਚਿਆਂ, ਸਮੂਹ ਕੰਪਿਊਟਰ ਅਧਿਆਪਕਾਂ, ਬਲਾਕ ਮੈਂਟੋਰਜ਼ ਦਾ ਇਸ ਫਨ ਐਕਟੀਵਿਟੀ ਵਿੱਚ ਸ਼ਾਮਲ ਹੋਣ ਲਈ ਦਿਲੋ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਵਿਚ ਉਤਸ਼ਾਹ ਭਰਦੀਆਂ ਅਜਿਹੀਆਂ ਗਤੀ-ਵਿਧੀਆਂ ਭਵਿੱਖ ਵਿੱਚ ਵੀ ਜਾਰੀ ਰੱਖਣ ਲਈ ਸਲਾਹ ਦਿੱਤੀ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …