Friday, April 24, 2026

ਖ਼ਾਲਸਾ ਕਾਲਜ ਐਜੂਕੇਸ਼ਨ ਵਲੋਂ ‘ਸਿਹਤ ਦਾ ਧਿਆਨ ਕਿਵੇਂ ਰੱਖਿਆ ਜਾਵੇ’ ਵਿਸ਼ੇ ’ਤੇ ਵੈਬੀਨਾਰ

ਅੰਮ੍ਰਿਤਸਰ, 11 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਿਖੇ ‘ਕੋਵਿਡ-19 ਦੇ ਸਮੇਂ ’ਚ ਸਿਹਤ ਦਾ ਧਿਆਨ ਕਿਵੇਂ ਰੱਖਿਆ ਜਾਵੇ’ ਵਿਸ਼ੇ ’ਤੇ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ’ਚ ਆਯੋਜਿਤ ਇਸ ਵੈਬੀਨਾਰ ’ਚ ਡਾ. ਕੰਵਰਜੀਤ ਸਿੰਘ (ਐਮ.ਡੀ.ਮੈਡੀਸਨ), ਡਾ. ਮੋਨਿਕਾ ਮਹੇਸ਼ਵਰੀ (ਗਾਇਨੀਕੋਲੋਜਿਸਟ), ਡਾ. ਜਸਲੀਨ ਅਰੋੜਾ (ਐਮ.ਡੀ. ਪੈਥੋਲੋਜੀ) ਨੇ ਭਾਗ ਲੈ ਰਹੇ ਪੰਜਾਬ ਦੇ ਕਾਲਜਾਂ ਦੇ ਤਕਰੀਬਨ 500 ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕੋਵਿਡ-19 ਦੀ ਦੂਸਰੀ ਅਤੇ ਤੀਸਰੀ ਲਹਿਰ ਬਾਰੇ ਜਾਣਕਾਰੀ ਦਿੱਤੀ।
ਵੈਬੀਨਾਰ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਆਪਣੇ ਸਵਾਗਤੀ ਭਾਸ਼ਣ ਰਾਹੀਂ ਕੀਤੀ।ਉਨ੍ਹਾਂ ਨੇ ਅਮਨਦੀਪ ਹਸਪਤਾਲ ਦੇ ਸਹਿਯੋਗ ਲਈ ਡਾ. ਅਮਨਦੀਪ ਕੌਰ ਅਤੇ ਸਮੂਹ ਗਰੁੱਪ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਵੈਬੀਨਾਰ ’ਚ ਮੁੱਖ ਸਰੋਤ ਵਜੋਂ ਸ਼ਾਮਲ ਡਾਕਟਰਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ-19 ਵਰਗੀ ਮਹਾਂਮਾਰੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ।ਪਿਛਲੇ ਤਕਰੀਬਨ ਡੇਢ ਸਾਲ ਤੋਂ ਇਸਦੇ ਵੱਖ-ਵੱਖ ਰੂਪ ਅਤੇ ਲੱਛਣ ਸਾਹਮਣੇ ਆ ਰਹੇ ਹਨ, ਜਿਸ ਨਾਲ ਨਿਪਟਣ ਲਈ ਡਾਕਟਰਾਂ ਦੀ ਸਭ ਤੋਂ ਅਹਿਮ ਭੂਮਿਕਾ ਹੈ।
                    ਇਸ ਵੈਬੀਨਾਰ ਦੌਰਾਨ ਡਾਕਟਰਾਂ ਦੀ ਸਮੂੰਹ ਟੀਮ ਨੇ ਕੋਵਿਡ-19, ਇਸਦੇ ਲੱਛਣਾਂ, ਬਚਾਅ, ਪ੍ਰਮੁੱਖ ਦਵਾਈਆਂ, ਵੈਕਸੀਨ, ਐਂਟੀਬਾਡੀਜ਼ ਟੈਸਟ, ਕੋਵਿਡ ਟੈਸਟ ਜਿਹੇ ਜੁੜੇ ਵਿਸ਼ਿਆ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਭਾਗ ਲੈ ਰਹੇ ਭਾਗੀਦਾਰੀਆਂ ਦੇ ਕੋਵਿਡ ਦੌਰਾਨ ਸਿਹਤ ਅਤੇ ਖਾਣੇ ਸਬੰਧੀ ਸਵਾਲਾਂ ਦੇ ਜਵਾਬ ਵੀ ਦਿੱਤੇ।
ਪ੍ਰੋਗਰਾਮ ਦਾ ਸੰਚਾਲਨ ਸ੍ਰੀਮਤੀ ਅਮਨਦੀਪ ਕੌਰ ਅਤੇ ਮਿਸ ਪਾਰੁਲ ਅਗਰਵਾਲ, ਅਸਿਸਟੈਂਟ ਪ੍ਰੋਫ਼ੈਸਰਾਂ ਦੀ ਯੋਗ ਅਗਵਾਈ ਹੇਠ ਕੀਤਾ ਗਿਆ।ਅੰਤ ’ਚ ਡਾ. ਹਰਪ੍ਰੀਤ ਕੌਰ ਨੇ ਸਮਾਜਿਕ ਦੂਰੀ, ਮਾਸਕ ਅਤੇ ਹੱਥਾਂ ਨੂੰ ਸੈਨੇਟਾਈਜ਼ ਕਰਨ ’ਤੇ ਜ਼ੋਰ ਦਿੱਤਾ।

Check Also

ਸਫਾਈ ਮੁਹਿੰਮ ਨੂੰ ਮਿਲਿਆ ਵੱਡਾ ਸਹਿਯੋਗ; ਐਨ.ਜੀ.ਓਜ਼ ਨੇ ਨਗਰ ਨਿਗਮ ਨਾਲ ਮਿਲਾਇਆ ਹੱਥ

ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਆਯੋਜਿਤ ਤਿੰਨ ਦਿਨਾਂ ਦੀ ਸਫਾਈ …