ਅੰਮ੍ਰਿਤਸਰ, 20 ਜੂਨ (ਸੁਖਬੀਰ ਸਿੰਘ) – ਈ.ਐਸ.ਆਈ ਇੰਪਲਾਈਜ਼ ਫੈਡਰੇਸ਼ਨ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੀ ਇਕਾਈ ਦੀ ਚੋਣ ਸਥਾਨਕ ਈ.ਐਸ.ਆਈ
ਹਸਪਤਾਲ ਵਿਖੇ ਚੇਅਰਮੈਨ ਡਾ. ਕਸ਼ਮੀਰ ਸਿੰਘ ਦੀ ਨਿਗਰਾਨੀ ਹੇਠ ਹੋਈ।ਜਿਸ ਵਿੱਚ ਸਰਬਸੰਮਤੀ ਨਾਲ ਅਸ਼ੋਕ ਕੁਮਾਰ ਸ਼ਰਮਾ ਨੂੰ ਪ੍ਰਧਾਨ ਅਤੇ ਬਲਦੇਵ ਸਿੰਘ ਝੰਡੇਰ ਨੂੰ ਜਨਰਲ ਸਕੱਤਰ ਚੁਣਿਆ ਗਿਆ।ਸ੍ਰੀਮਤੀ ਅਨੀਤਾ ਸ਼ਰਮਾ ਨੂੰ ਕੈਸ਼ੀਅਰ, ਰਵਿੰਦਰ ਸ਼ਰਮਾ ਨੂੰ ਆਡੀਟਰ, ਰਾਜੀਵ ਸ਼ਰਮਾ ਮੁੱਖ ਸਲਾਹਕਾਰ, ਸੁਖਵਿੰਦਰ ਕੌਰ ਸੋਹੀ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਸਿੱਧੂ ਮੀਤ ਪ੍ਰਧਾਨ, ਕੁਲਵੰਤ ਸਿੰਘ ਸਹਾਇਕ-ਕੈਸ਼ੀਅਰ, ਸੁਨੀਲ ਕੁਮਾਰ ਸ਼ਰਮਾ ਸੰਯੁਕਤ ਸਕੱਤਰ, ਪਰਵਿੰਦਰ ਕੌਰ ਸਲਾਹਕਾਰ, ਸ਼ੁਭਨੇਸ਼ ਰਾਣਾ ਪੈ੍ਰਸ ਸਕੱਤਰ, ਮੀਨੂ ਬਾਲਾ ਸਲਾਹਕਾਰ, ਰਕੇਸ਼ ਕੁਮਾਰ ਮੋਰਿਆ ਪ੍ਰਚਾਰ ਸਕੱਤਰ, ਹਰਜਿੰਦਰ ਸਿੰਘ ਗਿੱਲ ਜੱਥੇਬੰਦਕ ਸਕੱਤਰ, ਤਜਿੰਦਰ ਸਿੰਘ ਸਕੱਤਰ ਅਤੇ ਸ੍ਰੀਮਤੀ ਨੀਲਮ ਮੀਤ ਸਲਾਹਕਾਰ ਚੁਣੇ ਗਏ।
ਪ੍ਰਧਾਨ ਅਸ਼ੋਕ ਕੁਮਾਰ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ‘ਚ ਦੱਸਿਆ ਕਿ ਜੱਥੇਬੰਦੀ ਈ.ਐਸ.ਆਈ ਨਾਲ ਸਬੰਧਤ ਸਾਰੇ ਮੁਲਾਜ਼ਮਾਂ ਨੂੰ ਦਰਪੇਸ਼ ਵੱਖ-ਵੱਖ ਮੁਸ਼ਕਿਲਾਂ ਹੱਲ ਕਰਵਾਉਣ ਦੇ ਨਾਲ-ਨਾਲ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਉਚ ਅਧਿਕਾਰੀਆਂ ਤੱਕ ਪਹੁੰਚਾਏਗੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media