Wednesday, June 24, 2026

ਚੇਅਰਮੈਨ ਗਊ ਸੇਵਾ ਕਮਿਸ਼ਨ ਸਚਿਨ ਸ਼ਰਮਾ ਵਲੋਂ ਗਊਸ਼ਾਲਾਵਾਂ ਦੇ ਪ੍ਰਬੰਧਾਂ ਦਾ ਜਾਇਜ਼ਾ

ਪਠਾਨਕੋਟ, 30 ਜੂਨ (ਪੰਜਾਬ ਪੋਸਟ ਬਿਊਰੋ) – ਚੇਅਰਮੈਨ ਗਊ ਸੇਵਾ ਕਮਿਸ਼ਨ ਸਚਿਨ ਸ਼ਰਮਾ ਵਲੋਂ ਪਠਾਨਕੋਟ ਸ਼ਹਿਰ ਦੀਆਂ ਗਊ ਸੇਵਾ ਸੁਸਾਇਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਗਊਸ਼ਾਲਾਵਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
                 ਚੇਅਰਮੈਨ ਸ਼ਰਮਾ ਨੇ ਪਠਾਨਕੋਟ ਪਹੁੰਚ ਕੇ ਵੱਖ-ਵੱਖ ਗਊਸ਼ਾਲਾਵਾਂ ਦੇ ਪ੍ਰਬੰਧਕਾ ਨਾਲ ਉਹਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦੇ ਫੌਰੀ ਹੱਲ ਦਾ ਭਰੋਸਾ ਦਿੱਤਾ।ਗੋਪਾਲ ਧਾਮ ਗਊ ਸਾਲਾ ਦੇ ਪ੍ਰਧਾਨ ਵਿਜੇ ਪਾਸੀ ਨੇ ਚੇਅਰਮੈਨ ਸਾਹਿਬ ਕੋਲੋਂ ਸਰਕੂਲਰ ਰੋਡ ‘ਤੇ ਸ਼ਾਮਲਾਤ ਪਈ ਜ਼ਮੀਨ ਗਊਸ਼ਾਲਾ ਨੂੰ ਦੇਣ ਦੀ ਮੰਗ ਕੀਤੀ ਤਾਂ ਕਿ ਗਊ ਮਾਤਾ ਖਾਲੀ ਪਈ ਸ਼ਾਮਲਾਟ ਜਮੀਨ ‘ਤੇ ਘੁੰਮ ਫਿਰ ਸਕਣ ।
               ਕੈਟਲ ਪਾਉਂਡ ਡੇਅਰੀਵਾਲ ਦੇ ਪ੍ਰਧਾਨ ਮਨਮਹੇਸ ਬਿੱਲਾ ਅਤੇ ਚੇਅਰਮੈਨ ਆਸ਼ੂ ਵਸ਼ਿਸ਼ਟ ਨੇ ਕਾਉ ਸੈਸ ਕੈਟਲ ਪਾਊਂਡ ਅਤੇ ਗਊਸ਼ਾਲਾਵਾਂ ਨੂੰ ਸਮੇਂ ਸਿਰ ਦੇਣ ਦੀ ਅਪੀਲ ਕੀਤੀ।ਦੁਰੰਗਖੱਡ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਗਊਸ਼ਾਲਾ ਦਾ ਬਿਜਲੀ ਦਾ ਬਿਲ ਮਾਫ ਕਰਨ ਲਈ ਕਿਹਾ ਤਾਂ ਚੇਅਰਮੈਨ ਸਾਹਿਬ ਨੇ ਤਰੁੰਤ ਇਸ ਦੇ ਹੱਲ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਕੈਟਲ ਪਾਊਂਡ ਜਾਂ ਗਊਸ਼ਾਲਾ ਨੂੰ ਦਵਾਈ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਮੀਟਿੰਗ ਤੋਂ ਪਹਿਲਾਂ ਚੇਅਰਮੈਨ ਸਚਿਨ ਸ਼ਰਮਾ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੂੰ ਮਿਲੇ ਅਤੇ ਜਿਲ੍ਹਾ ਪਠਾਨਕੋਟ ਵਿੱਚ ਗਊ ਰੱਖਿਆ ਲਈ ਕੀਤੇ ਜਾ ਰਹੇ ਪ੍ਰਬੰਧਾਂ ‘ਤੇ ਚਰਚਾ ਕੀਤੀ।
                ਇਸ ਮੌਕੇ ਉਮ ਪ੍ਰਕਾਸ਼ ਸ਼ਰਮਾ, ਸੁਰਜੀਤ ਸਿੰਘ, ਗਰੀਬ ਦਾਸ, ਬਲਰਾਮ ਸਰਮਾ ਡਾਕਟਰ ਰਮੇਸ਼ ਕੋਹਲੀ ਡਿਪਟੀ ਡਾਇਰੈਕਟਰ ਡਾਕਟਰ ਸਮੇਸ਼ ਸਿੰਘ ਸੀਨੀਅਰ ਵੈਟਨਰੀ ਅਫਸਰ ਡਾ. ਤਰਵਜੀਤ ਸਿੰਘ, ਕਿਸ਼ਨ ਚੰਦਰ ਮਹਾਜਨ ਸੂਬਾ ਪ੍ਰੈਸ ਸਕੱਤਰ, ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਅਤੇ ਰਾਜਿੰਦਰ ਸਰਮਾ, ਸੁਨੀਲ ਭੋਆ, ਬਲਦੇਵ ਰਵਗੋਤਰਾ ਆਦਿ ਪ੍ਰਬੰਧਕ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …