Thursday, April 30, 2026

ਹਰਿਆਲੀ ਉਤਸਵ ਟੀਮ ਨੇ ਲਗਾਇਆ ਬੂਟਿਆਂ ਦਾ ਲੰਗਰ, ਵੰਡੇ 501 ਪੌਦੇ

ਬੂਟਾ ਲੈਣ ਵਾਲੇ ਵਿਅਕਤੀ ਦੀ ਰਜਿਸਟ੍ਰੇਸ਼ਨ ਵੀ ਕੀਤੀ

ਨਵਾਂਸ਼ਹਿਰ, 9 ਜੁਲਾਈ (ਪੰਜਾਬ ਪੋਸਟ ਬਿਊਰੋ) – ਨਵਾਂਸ਼ਹਿਰ ਵਿੱਚ ਹਰਿਆਵਲ ਪੰਜਾਬ ਐਸ.ਕੇ.ਟੀ ਪਲਾਂਟੇਸ਼ਨ ਟੀਮ ਦੇ ਨਾਲ ਮਿਲ ਕੇ ਆਰਟ ਆਫ ਲਿਵਿੰਗ ਵਲੋਂ ਆਯੋਜਿਤ ਹਰਿਆਲੀ ਉਤਸਵ ਦੀ ਟੀਮ ਨੇ ਚੰਡੀਗੜ੍ਹ ਰੋਡ ‘ਤੇ ਬੂਟਿਆਂ ਦਾ ਲੰਗਰ ਲਗਾਇਆ।
                   ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਪ੍ਰੋਗਰਾਮ ਦਾ ਆਗਾਜ਼ ਕੀਤਾ ਅਤੇ ਇਕ ਬੂਟਾ ਵੀ ਲਗਾਇਆ। ਉਨ੍ਹਾਂ ਹਰਿਆਲੀ ਉਤਸਵ ਦੀ ਟੀਮ ਦੇ ਇਸ ਨੇਕ ਕਾਰਜ਼ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮੌਨਸੂਨ ਦਾ ਮੌਸਮ ਰੁੱਖ ਲਗਾਉਣ ਲਈ ਬਹੁਤ ਲਾਹੇਵੰਦ ਹੈ।ਉਨ੍ਹਾਂ ਜਿਲ੍ਹੇ ਦੇ ਵਸਨੀਕਾਂ ਨੂੰ ਘੱਟੋ ਘੱਟ ਇੱਕ ਰੁੱਖ ਲਾਉਣ ਦੀ ਅਪੀਲ ਕੀਤੀ।
                 ਹਰਿਆਲੀ ਉਤਸਵ ਟੀਮ ਦੇ ਜਿਲ੍ਹਾ ਕੋਆਰਡੀਨੇਟਰ ਮਨੋਜ ਕੰਡਾ, ਪ੍ਰੋਜੈਕਟ ਡਾਇਰੈਕਟਰ ਰਾਜਨ ਅਰੋੜਾ, ਭਾਰਤੀ ਸਿੱਖਿਆ ਮੰਡਲ ਤੋਂ ਸੰਜੀਵ ਦੁੱਗਲ ਅਤੇ ਹਰਿਆਵਲ ਪੰਜਾਬ ਦੇ ਜਿਲ੍ਹਾ ਕੋਆਰਡੀਨੇਟਰ ਮਨੀਸ਼ ਮਾਣਿਕ, ਐਸ.ਕੇ.ਟੀ ਪਲਾਂਟ ਟੀਮ ਤੋਂ ਅੰਕੁਸ਼ ਨਿਜਵਾਨ ਨੇ ਦੱਸਿਆ ਕਿ ਵਾਤਾਵਰਣ ਪ੍ਰਦੂਸ਼ਣ ਤੋਂ ਮਨੁੱਖੀ ਜੀਵਨ ਨੂੰ ਬਚਾਉਣ ਲਈ ਆਰਟ ਆਫ ਲਿਵਿੰਗ ਸੰਸਥਾ ਨੇ ਧਰਤੀ ਧਰਤੀ ਦੀ ਕੁੱਖ ਨੂੰ ਹਰਾ ਭਰਾ ਬਣਾਉਣ ਲਈ ਬੂਟਿਆਂ ਦਾ ਲੰਗਰ ਲਗਾਇਆ ਹੈ।ਜਿਸ ਵਿੱਚ ਮੁੱਖ ਤੌਰ `ਤੇ ਜੜੀ ਬੂਟੀਆਂ ਦੇ ਨਾਲ-ਨਾਲ ਛਾਂਦਾਰ ਅਤੇ ਫਲਾਂ ਦੇ ਦਰੱਖਤ ਨਿੰਮ, ਇਨਸੁਲਿਨ, ਆਂਵਲਾ, ਅਮਰੂਦ, ਐਲੋਵੇਰਾ, ਜਾਮੁਨ, ਗੁਲਮੋਹਰ, ਕਪੂਰ, ਹਲਦੀ, ਬੇਸਿਲ, ਪੀਪਲ, ਅਨਾਰ, ਅੰਬ, ਪਰੀਜਾਤ, ਸਤਪਤੀ 35 ਕਿਸਮਾਂ ਦੇ ਪੌਦੇ ਸ਼ਾਮਲ ਹਨ।ਹਰੇਕ ਰਾਹਗੀਰ ਨੂੰ ਇਕ ਬੂਟਾ ਦੇ ਕੇ ਇਸ ਦੀ ਦੇਖਭਾਲ ਕਰਨ ਦਾ ਪ੍ਰਣ ਲਿਆ ਅਤੇ ਉਸ ਨੂੰ ਰਜਿਸਟਰਡ ਵੀ ਕੀਤਾ।ਇਸ ਦੌਰਾਨ 500 ਤੋਂ ਵੱਧ ਰਾਹਗੀਰਾਂ ਨੂੰ ਬੂਟੇ ਵੰਡੇ ਗਏ।
                   ਉਨ੍ਹਾਂ ਦੱਸਿਆ ਕਿ ਆਰਟ ਆਫ਼ ਲਿਵਿੰਗ ਦੇ ਸੰਸਥਾਪਕ ਸ੍ਰੀ ਸ਼੍ਰੀ ਰਵੀ ਸ਼ੰਕਰ ਜੀ ਤੋਂ ਪ੍ਰੇਰਨਾ ਲੈਂਦੇ ਹੋਏ, ਕਰੌਨਾ ਦੇ ਅੰਦਰ ਆਕਸੀਜਨ ਦੀ ਭਾਰੀ ਘਾਟ ਦੇ ਮੱਦੇਨਜ਼ਰ, ਇਹ ਸਾਲ ਬੂਟੇ ਲਗਾਉਣ ਅਤੇ ਵਾਤਾਵਰਣ ਨੂੰ ਸਮਰਪਿਤ ਕੀਤਾ ਗਿਆ ਹੈ।ਇਸ ਵਿੱਚ ਸੂਬਾ ਅਤੇ ਜਿਲ੍ਹਾ ਜੰਗਲਾਤ ਵਿਭਾਗ ਦਾ ਸਹਿਯੋਗ ਲਿਆ ਜਾ ਰਿਹਾ ਹੈ।
                   ਵਣ ਵਿਭਾਗ ਦੇ ਰੇਂਜ ਅਫਸਰ ਰਵੀ ਦੱਤ, ਜਿਲ੍ਹਾ ਸਿੱਖਿਆ ਅਫਸਰ ਜਗਜੀਤ ਸਿੰਘ, ਰਜਿੰਦਰ ਬਿੱਟਾ ਨੇ ਵੀ ਆਰਟ ਆਫ਼ ਲਿਵਿੰਗ ਅਤੇ ਹਰਿਆਲੀ ਉਤਸਵ ਟੀਮ ਵਲੋਂ ਕੀਤੇ ਜਾ ਰਹੇ ਕਾਰਜ਼ਾਂ ਅਤੇ ਹਰਿਆਲੀ ਉਤਸਵ ਦੀ ਟੀਮ ਦੇ ਸਹਿਯੋਗ ਦੀ ਸ਼ਲਾਘਾ ਕੀਤੀ।
                   ਇਸ ਮੌਕੇ ਜਿਲ੍ਹਾ ਸਹਿ ਕਨਵੀਨਰ ਹਰਿਆਵਲ ਪੰਜਾਬ ਡਾ: ਰਵੀਸ਼ ਦੱੱਤਾ, ਮੋਹਿਤ ਢੱਲ, ਰਜਨੀ ਕੰਡਾ, ਮਨੋਜ ਜਗਪਾਲ, ਹਤਿੰਦਰ ਖੰਨਾ, ਪ੍ਰਦੀਪ ਸ਼ਾਰਦਾ, ਪ੍ਰਦੀਪ ਭਸੀਨ, ਅਮਰਜੀਤ ਕੌਰ, ਸੁਸ਼ਮਾ, ਅਨੀਤਾ ਅਗਨੀਹੋਤਰੀ, ਈਸ਼ਾ ਬਹਿਲ ਮੌਜ਼ੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …