Sunday, February 22, 2026

ਤੰਦਰੁਸਤੀ ਲਈ ਵਧ ਰਹੀ ਆਬਾਦੀ ਨੂੰ ਰੋਕਣਾ ਬਹੁਤ ਜ਼ਰੂਰੀ – ਡਾ. ਗੀਤਾਂਜਲੀ ਸਿੰਘ

ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ ਮਨਾਇਆ ਗਿਆ ਵਿਸ਼ਵ ਆਬਾਦੀ ਦਿਵਸ

ਨਵਾਂਸ਼ਹਿਰ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਦੇਸ਼ ‘ਚ ਬੇਕਾਬੂ ਆਬਾਦੀ ਨੂੰ ਸਥਿਰ ਕਰਨ ਦੇ ਉਪਰਾਲਿਆਂ ਦੇ ਤੌਰ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਅਤੇ ਡਾ. ਊਸ਼ਾ ਕਿਰਨ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ ਅੱਜ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ।ਪੀ.ਐਚ.ਸੀ ਮੁਜ਼ੱਫਰਪੁਰ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਰਾਜ ਪੱਧਰ ‘ਤੇ ਵਿਸ਼ਵ ਆਬਾਦੀ ਦਿਵਸ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਆਨਲਾਈਨ ਮਾਧਿਅਮ ਰਾਹੀਂ ਸ਼ਮੂਲੀਅਤ ਵੀ ਕੀਤੀ।
                     ਪੀ.ਐਚ.ਸੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਨੇ ਕਿਹਾ ਕਿ ਦਿਨੋਂ-ਦਿਨ ਵਧ ਰਹੀ ਅਬਾਦੀ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।ਜਿਸ ਵਿਚ ਭੋਜਨ ਅਤੇ ਪਾਣੀ ਦੀ ਕਮੀ ਵੀ ਆਵੇਗੀ।ਅਨਪੜ੍ਹਤਾ, ਬੇਰੁਜ਼ਗਾਰੀ ਖਤਮ ਕਰਨ ਲਈ ਤੇ ਸਿਹਤਮੰਦ ਜੀਵਨ ਲਈ ਵਧ ਰਹੀ ਆਬਾਦੀ ਨੂੰ ਰੋਕਣਾ ਬਹੁਤ ਜ਼ਰੂਰੀ ਹੈ।ਉਨਾਂ ਕਿਹਾ ਕਿ ਵਿਸ਼ਵ ਆਬਾਦੀ ਪੰਦਰਵਾੜਾ 11 ਤੋਂ 24 ਜੁਲਾਈ ਤੱਕ ਮਨਾਇਆ ਜਾ ਰਿਹਾ ਹੈ, ਜਿਸ ਵਿਚ ਨਲਬੰਦੀ ਤੇ ਨਸਬੰਦੀ ਦੇ ਆਪ੍ਰਰੇਸ਼ਨ ਕੀਤੇ ਜਾਣਗੇ।ਉਨ੍ਹਾਂ ਸਮੂਹ ਫੀਲਡ ਸਟਾਰ ਨੂੰ ਹਦਾਇਤ ਕੀਤੀ ਕਿ ਯੋਗ ਜੋੜਿਆਂ ਨੂੰ ਗਰੁੱਪ ਮੀਟਿੰਗਾਂ ਰਾਹੀਂ ਛੋਟਾ ਪਰਿਵਾਰ ਸੁੱਖੀ ਪਰਿਵਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਪਰਿਵਾਰ ਭਲਾਈ ਦੇ ਕੱਚੇ ਤੇ ਪੱਕੇ ਸਾਧਨਾਂ ਨੂੰ ਅਪਣਾਉਣ ਸਬੰਧੀ ਪ੍ਰੇਰਿਤ ਕੀਤਾ ਜਾਵੇ।
                      “ਆਫਤ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ, ਸਮਰੱਥ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜਿੰਮੇਵਾਰੀ” ਥੀਮ ਤਹਿਤ ਮਨਾਏ ਗਏ ਵਿਸ਼ਵ ਆਬਾਦੀ ਦਿਵਸ ਦਾ ਮੁੱਖ ਮਕਸਦ ਆਮ ਲੋਕਾਂ ਖਾਸ ਕਰਕੇ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਗਰਭ ਰੋਕੂ ਸਾਧਨ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।
ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ ਨੇ ਪਰਿਵਾਰ ਨਿਯੋਜਨ ਦੇ ਨਵੇਂ ਸਾਧਨਾਂ ਸਮੇਤ ਸਥਾਈ ਅਤੇ ਅਸਥਾਈ ਸਾਧਨਾਂ ਜਿਵੇਂ ਕਿ ਕੰਡੋਮ, ਓਰਲ ਪਿਲਜ਼, ਕਾਪਰ-ਟੀ, ਪੀ.ਪੀ.ਆਈ.ਯੂ.ਸੀ.ਡੀ, ਛਾਇਆ ਗਰਭ ਨਿਰੋਧਕ ਗੋਲੀ, ਅੰਤਰਾ ਗਰਭ ਨਿਰੋਧਕ ਇੰਜੈਕਸ਼ਨ, ਨਲਬੰਦੀ ਅਤੇ ਨਸਬੰਦੀ ਸਬੰਧੀ ਵਿਸਥਾਰਪਰਵਕ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰ ਨੂੰ ਇਹ ਸਾਧਨ ਜਰੂਰ ਅਪਣਾਉਣੇ ਚਾਹੀਦੇ ਹਨ।ਡਾ. ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਰਭਰੋਕੂ ਗੋਲੀ ਛਾਇਆ ਦੀ ਵੀ ਸ਼ੁਰੂਆਤ ਕੀਤੀ ਗਈ ਸੀ, ਜੋ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਵੀ ਬਹੁਤ ਸੁਰੱਖਿਅਤ ਹੈ।
                     ਸਿਹਤ ਵਿਭਾਗ ਵੱਲੋਂ ਦੋ ਬੱਚਿਆਂ ਵਿੱਚ ਅੰਤਰ ਰੱਖਣ ਲਈ ਅੰਤਰਾ ਟੀਕਾ ਲਾਇਆ ਜਾਂਦਾ ਹੈ ਜੋ ਕਿ ਜਣੇਪੇ ਤੋਂ 6 ਹਫਤੇ ਬਾਅਦ ਹਰ 3 ਮਹੀਨੇ ਦੇ ਅੰਤਰ `ਤੇ ਲੱਗਦਾ ਹੈ।ਇਹ ਟੀਕਾ ਸਾਧਾਰਨ ਮਾਹਵਾਰੀ ਦੇ ਪਹਿਲੇ 7 ਦਿਨਾਂ ਦੌਰਾਨ ਲਾਇਆ ਜਾ ਸਕਦਾ ਹੈ ਜੋ ਔਰਤ ਨੂੰ 3 ਮਹੀਨੇ ਤੱਕ ਗਰਭਵਤੀ ਹੋਣ ਤੋਂ ਰੋਕੇਗਾ।
ਇਸ ਮੌਕੇ ਹੈਲਥ ਇੰਸਪੈਕਟਰ ਰਵੀਇੰਦਰ ਸਿੰਘ, ਸੁਲਿੰਦਰ ਬਾਂਸਲ, ਐਲ.ਐਚ.ਵੀ ਸਮੇਤ ਹੋਰ ਸਟਾਫ ਹਾਜ਼ਰ ਸੀ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …