ਸਮਰਾਲਾ, 13 ਜੁਲਾਈ (ਇੰਦਰਜੀਤ ਸਿੰਘ ਕੰਗ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿੰਡਾਂ ਦੇ ਵਿਕਾਸ ਲਈ ਅਤੇ ਲੋਕਾਂ ਨੂੰ ਵਧੀਆ ਸਹੂਲਤਾਂ
ਪ੍ਰਦਾਨ ਹਿੱਤ ਜੀ.ਓ.ਜੀ ਲਗਾਏ ਗਏ ਸਨ, ਜਿਨ੍ਹਾਂ ਨੇ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸਬੰਧੀ ਸਿੱਧਾ ਰਾਬਤਾ ਮੁੱਖ ਮੰਤਰੀ ਦਫਤਰ ਨਾਲ ਰੱਖਿਆ ਹੋਇਆ ਹੈ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸਿੱਧੀਆਂ ਮੁੱਖ ਮੰਤਰੀ ਦਫਤਰ ਵਿੱਚ ਪੁੱਜਦੀਆਂ ਹਨ।
ਇਥੋਂ ਨਜਦੀਕੀ ਪਿੰਡ ਸੰਗਤਪੁਰਾ ਦੇ ਜੀ.ਓ.ਜੀ ਹਰਬੰਸ ਸਿੰਘ ਨੇ ਪਿੰਡ ਦੀ ਮੌਜੂਦਾ ਪੰਚਾਇਤ ਨੂੰ ਪੂਰਾ ਸਹਿਯੋਗ ਕਰਕੇ ਪਿੰਡ ਦੇ ਵਿਕਾਸ ਕੰਮਾਂ ਤੋਂ ਇਲਾਵਾ ਆਮ ਲੋਕਾਂ ਦੀ ਸਹੂਲਤ ਲਈ ਜਿਵੇਂ ਬੁਢਾਪਾ ਪੈਨਸ਼ਨ, ਨੀਲੇ ਕਾਰਡ, ਮੈਡੀਕਲ ਕਾਰਡ ਆਦਿ ਖੁਦ ਅੱਗੇ ਹੋ ਕੇ ਬਣਵਾਏ ਹਨ।ਪਿੰਡ ਸੰਗਤਪੁਰਾ ਵਿਖੇ ਗਰਾਮ ਪੰਚਾਇਤ ਵਲੋਂ ਸਸਕਾਰ ਲਈ ਭੱਠੀ ਲਗਾਈ ਜਾ ਰਹੀ, ਜਿਸ ਸਬੰਧੀ ਜੀ.ਓ.ਜੀ ਹਰਬੰਸ ਸਿੰਘ ਕਾਫੀ ਉਦਮ ਕਰ ਰਹੇ ਹਨ।ਉਨ੍ਹਾਂ ਦੀ ਪ੍ਰੇਰਣਾ ਸਦਕਾ ਗੁਰੂ ਨਾਨਕ ਮਿਸ਼ਨ ਟਰੱਸਟ ਵਲੋਂ ਸਸਕਾਰ ਵਾਲੀ ਭੱਠੀ ਲਈ 11521 ਰੁਪਏ ਦੀ ਦਾਨ ਰਾਸ਼ੀ ਭੇਂਟ ਕੀਤੀ ਗਈ ਹੈ।ਇਸ ਸਬੰਧੀ ਪਿੰਡ ਦੀ ਸਰਪੰਚ ਪਰਮਜੀਤ ਕੌਰ ਤੇ ਸਮੁੱਚੇ ਪੰਚਾਇਤ ਮੈਂਬਰਾਂ ਨੇ ਜੀ.ਓ.ਜੀ ਹਰਬੰਸ ਸਿੰਘ ਵਲੋਂ ਪਾਏ ਜਾ ਰਹੇ ਯੋਗਦਾਨ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਵਿਸ਼ੇਸ਼ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਪੰਚਾਇਤ ਵਲੋਂ ਜੀ.ਓ.ਜੀ ਦੇ ਕਮਾਂਡ ਅਫਸਰਾਂ ਦਾ ਵੀ ਧੰਨਵਾਦ ਕੀਤਾ ਗਿਆ।ਜਿਨ੍ਹਾਂ ਦੀ ਰਹਿਨੁਮਾਈ ਹੇਠ ਪਿੰਡਾਂ ਦੇ ਜੀ.ਓ.ਜੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਜੀ.ਓ.ਜੀ ਹਰਬੰਸ ਸਿੰਘ ਆਪਣੇ ਪਿੰਡ ਸੰਗਤਪੁਰਾ ਤੋਂ ਇਲਾਵਾ ਦਿਆਲਪੁਰਾ ਅਤੇ ਮੱਲ ਮਾਜ਼ਰਾ ਪਿੰਡਾਂ ਵਿੱਚ ਵੀ ਆਪਣੀ ਸੇਵਾਵਾਂ ਦੇ ਰਹੇ ਹਨ ਅਤੇ ਪਿੰਡਾਂ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।ਪਿੰਡ ਸੰਗਤਪੁਰਾ ਦੀ ਪੰਚਾਇਤ ਨੇ ਸਮਰਾਲਾ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੀ.ਓ.ਜੀ ਹਰਬੰਸ ਸਿੰਘ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਰਕਾਰੀ ਤੌਰ ‘ਤੇ ਸਨਮਾਨਿਤ ਕੀਤਾ ਜਾਵੇੇ।
ਪ੍ਰਸੰਸਾ ਪੱਤਰ ਦੇਣ ਮੌਕੇ ਸਰਪੰਚ ਪਰਮਜੀਤ ਕੌਰ, ਧਰਮ ਸਿੰਘ ਪੰਚ, ਪਿੰਦੀ ਪੰਚ, ਪਾਲ ਸਿੰਘ ਪੰਚ, ਪਰਮਜੀਤ ਸਿੰਘ, ਗੁਰਨਾਮ ਸਿੰਘ ਗਾਮੀ, ਬੇਅੰਤ ਕੌਰ ਪੰਚ, ਸਾਬਕਾ ਸਰਪੰਚ ਕੁਲਦੀਪ ਸਿੰਘ, ਤਾਰਾ ਸਿੰਘ ਸਾਬਕਾ ਪੰਚ ਆਦਿ ਹਾਜ਼ਰ ਸਨ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media