ਅੰਮ੍ਰਿਤਸਰ, 17 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵਿਸ਼ਵ ਦੀਆਂ ਯੂਨੀਵਰਸਿਟੀਆਂ ਵਿੱਚ 41ਵਾਂ ਸਥਾਨ ਪ੍ਰਾਪਤ ਕਰਨ ‘ਤੇ ਵਿਦਿਅਕ
ਖੇਤਰ ਵਿੱਚ ਖੁਸ਼ੀ ਦਾ ਮਾਹੌਲ ਹੈ।ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਵਲਰਡ ਯੂਨੀਵਰਸਿਟੀਜ਼ ਵਿਦ ਰੀਅਲ ਇੰਮਪੈਕਟ (ਡਬਲਯੂ.ਯੂ.ਆਰ.ਆਈ) 2021 ਦੀ ਰੈਕਿੰਗ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਯੂਨੀਵਰਸਿਟੀ ਨੂੰ ਸਮਾਜਿਕ ਜਿੰਮੇਵਾਰੀ, ਨੈਤਿਕਤਾ ਤੇ ਇਕਜੁੱਟਤਾ ਵਾਲੀ ਸ਼੍ਰੇਣੀ ਵਿੱਚ ਨੈਤਿਕ ਕਦਰਾਂ ਕੀਮਤਾਂ ਵਾਲੀ ਵਿਸ਼ਵ ਦੀ 41ਵੀਂ ਯੂਨੀਵਰਸਿਟੀ ਰੈਕਿੰਗ ਦੇ ਕੇ ਮਾਣ ਵਧਾਇਆ ਹੈ।ਉਹਨਾਂ ਕਿਹਾ ਕਿ ਵਿਸ਼ਵ ਦੀਆਂ ਇਹਨਾਂ ਸ਼੍ਰੇਣੀਆਂ ਵਿੱਚ ਆਉਣ ਵਾਲੀਆਂ ਯੂਨੀਵਰਸਿਟੀਆਂ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਆਉਣਾ ਵੱਡੇ ਮਾਣ ਵਾਲੀ ਗੱਲ ਹੈ ।
ਹਾਲ ਹੀ ਵਿੱਚ ਐਲਾਨੇ ਨਤੀਜਿਆਂ ਵਿਚ (ਡਬਲਯੂ.ਯੂ.ਆਰ.ਆਈ) ਦੀ ਰੈਕਿੰਗ ਵਿੱਚ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚੋਂ 101-200 ਯੂਨੀਵਰਸਿਟੀਆਂ ਵਿਚ ਰੱਖਦਿਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਯੂਨੀਵਰਸਿਟੀ ਵਲੋਂ ਕੀਤੇ ਵੱਖ-ਵੱਖ ਕੰਮਾਂ ਦੇ ਆਧਾਰ ਨੂੰ ਪ੍ਰਮਾਣਿਤ ਕਰਦਿਆਂ ਮੋਹਰ ਲਾਈ ਹੈ, ਜਿਸ ਦਾ ਸਿਹਰਾ ਯੂਨੀਵਰਸਿਟੀ ਦੇ ਸਾਰੇ ਭਾਈਚਾਰੇ ਦੇ ਸਿਰ ਸੱਜ਼ਦਾ ਹੈ।
ਡਬਲਯੂ.ਯੂ.ਆਰ.ਆਈ-2021 ਨੇ ਇਸ ਯੂਨੀਵਰਸਿਟੀ ਦੀ ਚੋਣ ਯੂਨੀਵਰਸਿਟੀ ਵਿੱਚ ਰੂਸਾ-2 ਪ੍ਰੋਗਰਾਮ ਅਧੀਨ ਚੱਲ ਰਹੇ ਉਹਨਾਂ ਪ੍ਰੋਗਰਾਮਾਂ ਦੀ ਵਧੀਆ ਕਾਰਗੁਜ਼ਾਰੀ ਕਰਕੇ ਕੀਤੀ ਹੈ।ਜਿੰਨਾਂ ਵਿਚ ਵਾਤਾਵਰਣ ਸਾਂਭ ਸੰਭਾਲ, ਜਲ ਪ੍ਰਬੰਧਨ, ਹਾਰਵੈਸਟਿੰਗ, ਬਾਇੳਗੈਸ, ਵਰਮੀਕਾਮ ਪੋਸਟਿੰਗ ਅਤੇ ਕੈਂਪਸ ਨੂੰ ਹੋਰ ਹਰਾ ਭਰਾ ਬਣਾਉਣਾ ਅਤੇ ਦੇਹਾਤੀ ਕਾਲਜਾਂ ਦੀ ਜਿੰਮੇਵਾਰੀ ਅਤੇ ਪਿੰਡਾਂ ਦੇ ਵਿਕਾਸ ਦੇ ਕੰਮਾਂ ਨੂੰ ਅੱਗੇ ਲਿਜਾਣਾ ਸ਼ਾਮਲ ਹੈ।ਇਹ ਸਮੇਂ ਦੀ ਮੰਗ ਸੀ ਕਿ ਪੱਛੜੇ ਅਤੇ ਦੂਰ ਦੁਰਾਡੇ ਪਿੰਡਾਂ ਵਿਚ ਵੀ ਅਜਿਹੀਆਂ ਸਹੂਲਤਾਂ ਪਹੁੰਚਾਈਆਂ ਜਾਣ ਜੋ ਪਿਛਲੇ ਲੰਮੇ ਸਮੇਂ ਤੋਂ ਵਾਝੇਂ ਮਹਿਸੂਸ ਕਰ ਰਹੇ ਸਨ।ਯੂਨੀਵਰਸਿਟੀ ਦੇ ਕੈਂਪਸ ਵਿੱਚ ਵਿਦਿਆਰਥੀਆਂ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਦਾ ਵੀ ਨਿਰੀਖਣ ਕੀਤਾ ਹੈ।ਵਿਦਿਆਰਥੀਆਂ ਦੀ ਊਸਾਰੂ ਸੋਚ ਅਤੇ ਪ੍ਰਤਿੱਭਾ ਨੂੰ ਨਿਖਾਰਣ ਲਈ ਯੂਨੀਵਰਸਿਟੀ ਦੀਆਂ ਸਟੂਡੈਂਟਸ ਅਤੇ ਸਾਇੰਸ ਕੱਲਬਾਂ ਨੂੰ ਵੀ ਡਬਲਯੂ.ਯੂ.ਆਰ.ਆਈ-2021 ਨੇ ਆਧਾਰ ਮੰਨਿਆ ਹੈ ।
ਵਿਸ਼ਵ ਦੀਆਂ ਯੂਨੀਵਰਸਿਟੀਆਂ ਵਿੱਚ ਰੈਕਿੰਗ ਕਰਨ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕੀਤੇ ਸਮਾਜ ਸੁਧਾਰ ਕੰੰਮ, ਉਚੇਰੀ ਸਿੱਖਿਆ ਦਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਚਾਰ ਅਤੇ ਪ੍ਰਸਾਰ, ਵਾਤਾਵਰਣ ਨੂੰ ਸੁਖਾਵਾਂ ਬਣਾਉਣ, ਕੁਦਰਤੀ ਸੋਮਿਆਂ ਦੀ ਸਹੀਂ ਵਰਤੋਂ ਸੰਬੰਧੀ ਜਾਗਰੂਕਤਾ, ਸਿਹਤਮੰਦ ਸਮਾਜ ਦੀ ਸਿਰਜਣਾ ਅਤੇ ਵਿਦਿਆਰਥੀਆਂ ਵਿਚ ਵਾਤਾਵਰਣ ਅਤੇ ਸਿਹਤ ਪ੍ਰਤੀ ਜਾਗਰੂਕ ਮੁਹਿੰਮਾਂ, ਸੁਚੇਤ ਵਿਦਿਆਰਥੀਆਂ ਨੂੰ ਰੁਜ਼ਗਾਰ ਅਤੇ ਕੁਸ਼ਲ ਕਾਮੇ ਬਣਾਉਣ ਲਈ ਉਪਰਾਲੇ, ਸਮਾਜ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀਆਂ ਖੌਜਾਂ ਆਦਿ ਸ਼ਾਮਲ ਹਨ ।
ਉਹਨਾਂ ਨੇ ਕਿਹਾ ਕਿ ਡਬਲਯੂ.ਯੂ.ਆਰ.ਆਈ-2021 ਦੀ ਰੈਕਿੰਗ ਨੂੰ ਆਈ.ਪੀ.ਐਸ.ਐਨ.ਸੀ ਅਤੇ ਹੈਨਸੈਟਿਕ ਲੀਗ ਆਫ ਯੂਨੀਵਰਸਿਟੀ ਨੀਦਰਲੈਂਡ, ਜਦੋਂ ਕਿ ਉਦਯੋਗਿਕ ਨੀਤੀ ਦੇ ਲਈ ਇੰਸਟੀਚਿਊਟ ਸਟੱਡੀਜ਼, ਸਾਊਥ ਕੋਰੀਆ, ਯੂਨਾਇਟਡ ਨੈਸ਼ਨਲ ਇੰਸਟੀਚਿਊਟ ਫਾਰ ਟਰੇਨਿੰਗ ਅਤੇ ਰਿਸਰਚ, ਜੈਨੇਵਾ ਐਂਡ ਟੇਲਰ ਇੰਸਟੀਚਿਊਟ ਫ੍ਰੈਕਲੀਨ ਯੂਨੀਵਰਸਿਟੀ ਵਰਗੇ ਵੱਡੇ ਇੰਸਟੀਚਿਊਟਾਂ ਨੇ ਸਪਾਂਸਰ ਕੀਤਾ ਹੈ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media