Wednesday, October 14, 2026

ਸਵੀਪ’ ਗਤੀਵਿਧੀਆਂ ਤਹਿਤ ਲਗਾਇਆ ਵੋਟਰ ਜਾਗਰੂਕਤਾ ਕੈਂਪ

ਨਵਾਂਸ਼ਹਿਰ, 19 ਜੁਲਾਈ (ਪੰਜਾਬ ਪੋਸਟ ਬਿਊਰੋ) – ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਦੀਆਂ ਹਦਾਇਤਾਂ ’ਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 047-ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਵਿਖੇ ਸਵੀਪ ਗਤੀਵਿਧੀਆਂ ਤਹਿਤ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ।
               047-ਨਵਾਂਸ਼ਹਿਰ ਦੇ ਸਵੀਪ ਨੋਡਲ ਅਫ਼ਸਰ ਸੁਰਜੀਤ ਸਿੰਘ ਮਝੂਰ ਵੱਲੋਂ ਚੋਣ ਕਮਿਸ਼ਨ ਦੀ ਵੈਬਸਾਈਟ ਰਾਹੀਂ ਖੁਦ ਵੋਟ ਬਣਾਉਣ, ਕੈਂਸਲ ਕਰਨ, ਸੋਧ ਕਰਨ ਅਤੇ ਵੋਟ ਟਰਾਂਸਫਰ ਕਰਨ ਬਾਰੇ ਪ੍ਰੈ੍ਰਟੀਕਲ ਸਿਖਲਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ 1 ਜਨਵਰੀ 2021 ਨੂੰ ਜਿਸ ਵਿਅਕਤੀ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਉਸ ਨੂੰ ਆਪਣੀ ਵੋਟ ਜ਼ਰੂਰ ਬਣਵਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਾਡੀ ਇਕ-ਇਕ ਵੋਟ ਬੇਹੱਦ ਕੀਮਤੀ ਹੈ।ਸਹਾਇਕ ਨੋਡਲ ਅਫ਼ਸਰ ਮਹਿੰਦਰ ਸਿੰਘ ਅਤੇ ਲੈਕਚਰਾਰ ਅਜੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਾਰਿਆਂ ਨੂੰ ਵੋਟ ਬਣਵਾਉਣ ਅਤੇ ਇਸ ਦੇ ਸਹੀ ਇਸਤੇਮਾਲ ਲਈ ਪ੍ਰੇਰਿਤ ਕੀਤਾ।
                   ਇਸ ਮੌਕੇ ਪਿ੍ਰੰਸੀਪਲ ਬਲਜਿੰਦਰ ਸਿੰਘ, ਗੁਰਸ਼ਰਨ ਸਿੰਘ, ਸੰਜੀਵ ਕੁਮਾਰ, ਹਰਜਿੰਦਰ ਲਾਲ, ਜਤਿੰਦਰ ਪਾਲ ਸਿੰਘ, ਹਰਜੀਤ ਕੌਰ, ਜਸਵਿੰਦਰ ਕੌਰ, ਕਮਲਦੀਪ, ਨੀਲਮ ਰਾਣੀ, ਰਘੁਵਿੰਦਰ ਕੌਰ, ਰਮਦੀਪ ਸਿੰਘ, ਰਣਜੀਤ ਸਿੰਘ, ਸਤਿੰਦਰ ਪਾਲ ਕੌਰ, ਸਵਿਤਾ ਰਾਣੀ, ਰੇਨੂੰ ਅਤੇ ਹੋਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …