Thursday, October 15, 2026

ਨਾਰੀ ਨਿਕੇਤਨ ਵਿਖੇ ਬਣਾਇਆ ਜਾਵੇਗਾ ਅਬਜਰਵੇਸ਼ਨ ਤੇ ਵਰਕਿੰਗ ਵੁਮੈਨ ਹੋਮ – ਡਿਪਟੀ ਕਮਿਸ਼ਨਰ

ਗੁਰਪ੍ਰੀਤ ਸਿੰਘ ਖਹਿਰਾ ਨੇ ਕੀਤਾ ਸਟੇਟ ਆਫ ਕੇਅਰ ਹੋਮ ਦਾ ਦੌਰਾ

ਅੰਮ੍ਰਿਤਸਰ, 20 ਜੁਲਾਈ (ਸੁਖਬੀਰ ਸਿੰਘ) – ਸੰਸਥਾ ਸਟੇਟ ਆਫਟਰ ਕੇਅਰ ਹੋਮ (ਨਾਰੀ ਨਿਕੇਤਨ) ਮਜੀਠਾ ਰੋਡ ਵਿਖੇ ਜਲਦ ਹੀ ਅਬਜਰਵੇਸ਼ਨ ਹੋਮ ਅਤੇ ਵਰਕਿੰਗ ਵੁਮੈਨ ਹੋਸਟਲ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਸ ਸਬੰਧੀ ਖਾਲੀ ਪਈ ਥਾਂ ਨੂੰ ਹੋਰ ਬੇਹਤਰ ਤਰੀਕੇ ਨਾਲ ਵਰਤੋਂ ਵਿੱਚ ਲਿਆਂਦਾ ਜਾਵੇਗਾ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਸੰਸਥਾ ਸਟੇਟ ਆਫਟਰ ਕੇਅਰ ਹੋਮ ਮਜੀਠਾ ਰੋਡ ਦਾ ਦੌਰਾ ਕਰਨ ਉਪਰੰਤ ਕੀਤਾ।ਖਹਿਰਾ ਨੇ ਇਸ ਸਮੇਂ ਦੱਸਿਆ ਕਿ ਇਸ ਸਬੰਧੀ ਮੁੱਖ ਆਰਟੀਟੈਕਟਰ ਪੰਜਾਬ ਅਤੇ ਪੀ.ਡਬਲਿਯੂ.ਡੀ ਦੇ ਅਧਿਕਾਰੀਆਂ ਨਾਲ ਜਲਦ ਹੀ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਬਿਲਡਿੰਗਾਂ ਦਾ ਨਿਰਮਾਣ ਜਲਦ ਸ਼ੁਰੂ ਕੀਤਾ ਜਾ ਸਕੇ।ਖਹਿਰਾ ਵੱਲੋਂ ਸਟੇਟ ਆਫਟਰ ਕੇਅਰ ਹੋਮ ਵਿੱਚ ਰਹਿ ਰਹੀਆਂ ਸਹਿਵਾਸ਼ਣਾ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣੀਆ।ਡਿਪਟੀ ਕਮਿਸ਼ਨਰ ਨੇ ਸੁਪਰਡੈਂਟ ਸਟੇਟ ਆਫਟਰ ਕੇਅਰ ਹੋਮ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਦੀਆਂ ਮੁਸ਼ਕਲਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ।
                     ਇਸ ਮੌਕੇ ਐਸ. ਡੀ.ਐਮ-2 ਸ੍ਰੀਮਤੀ ਅਨਾਇਤ ਗੁਪਤਾ, ਮਨਜਿੰਦਰ ਸਿੰਘ ਜਿਲਾ ਪ੍ਰੋਗਰਾਮ ਅਫਸਰ, ਅਸ਼ੀਸ਼ਇੰਦਰ ਸਿੰਘ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ੍ਰੀਮਤੀ ਪਵਨ ਡੀ.ਸੀ.ਪੀ.ਓ, ਸ੍ਰੀਮਤੀ ਰਾਜਿਦਰ ਕੌਰ ਸੁਪਰਡੈਂਟ ਸਟੇਟ ਆਫਟਰ ਕੇਅਰ ਹੋਮ ਅਤੇ ਮਿਸ ਸਵਿਤਾ ਸੁਪਰਡੈਂਟ ਸਟੇਟ ਆਫਟਰ ਕੇਅਰ ਹੋਮ ਅੰਮ੍ਰਿਤਸਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …