ਅੰਮ੍ਰਿਤਸਰ, 21 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਸਥਾਨਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ 26
ਤੋਂ 30 ਜੁਲਾਈ 2021 ਤੱਕ ਰੋਜ਼ਾਨਾ ਸਵੇਰੇ 10 ਵਜੇ ਤੋ ਦੁਪਹਿਰ 3 ਵਜੇ ਤੱਕ ਰੋਜ਼ਗਾਰ ਕੈਂਪ ਲਗਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਕੈਪਾਂ ਵਿੱਚ ਅੰਮ੍ਰਿਤਸਰ ਜਿਲ੍ਹੇ ਦੀਆਂ ਮਸ਼ਹੂਰ ਕੰਪਨੀਆਂ ਜਿਵੇਂ ਕਿ ਐਸ.ਬੀ.ਆਈ ਲਾਈਫ, ਗੂਗਲ ਪੇਅ, ਐਲ.ਆਈ.ਸੀ, ਓਕਟੋਪਸ, ਵੈਬਰਜ਼, ਐਚ.ਡੀ.ਐਫ.ਸੀ, ਐਜ਼ਾਈਲ ਹਰਬਲ, ਪੁਖਰਾਜ ਅਤੇ ਫਿਲਿਪ ਕਾਰਟ ਆਦਿ ਭਾਗ ਲੈਣਗੀਆਂ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਨੀਆਂ ਵਲੋਂ ਵੱਖ-ਵੱਖ ਅਸਾਮੀਆਂ ਲਈ ਪ੍ਰਾਰਥੀਆਂ ਦੀ ਮੌਕੇ ‘ਤੇ ਇੰਟਰਵਿਊ ਲੈ ਕੇ ਚੋਣ ਕੀਤੀ ਜਾਵੇਗੀ ਅਤੇ 10 ਤੋਂ 20 ਹਜ਼ਾਰ ਤੱਕ ਪ੍ਰਤੀ ਮਹੀਨਾ ਦਾ ਪੈਕੇਜ਼ ਆਫਰ ਕੀਤਾ ਜਾਵੇਗਾ।ਉਨ੍ਹਾਂ ਨੌਜ਼ਵਾਨਾਂ ਨੂੰ ਅਪੀਲ ਕੀਤੀ ਕਿ ਨੌਕਰੀ ਦੇ ਚਾਹਵਾਨ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਜਿਲ੍ਹਾ ਅਦਾਲਤਾਂ ਅੰਮ੍ਰਿਤਸਰ ਵਿਖੇ ਸਵੇਰੇ 10.00 ਤੋਂ 3.00 ਵਜੇ ਤੱਕ ਪਹੁੰਚਣ।ਹੋਰ ਜਾਣਕਾਰੀ ਲਈ ਰੋਜ਼ਗਾਰ ਬਿਊਰੋ ਦੇ ਹੈਲਪਲਾਈਨ ਨੰ: 9915789068 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media