Friday, August 28, 2026

ਕੇਂਦਰ ਸਰਕਾਰ ਦੀਆਂ ਮਜ਼ਦੂਰ ਤੇ ਲੋਕ ਮਾਰੂ ਨੀਤੀਆਂ ਵਿਰੁੱਧ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ

ਸੰਗਰੂਰ, 24 ਜੁਲਾਈ (ਜਗਸੀਰ ਲੌਂਗੋਵਾਲ) – 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਉਦਯੋਗ ਵਾਰ ਫੈਡਰਸ਼ਨਾਂ ਦੇ ਸੱਦੇ ‘ਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸੀਟੂ ਵਲੋਂ ਮਾਛੀਵਾੜਾ ਸਾਹਿਬ ਵਿਖੇ ਮੋਦੀ ਸਰਕਾਰ ਵਲੋਂ 30 ਜੂਨ 2021 ਦੀ ਅੱਧੀ ਰਾਤ ਨੂੰ ਜਰੂਰੀ ਸੁਰੱਖਿਆ ਸੇਵਾਵਾਂ ਐਕਟ 2021 ਮੋਦੀ ਸਰਕਾਰ ਨੇ ਫੌਰੀ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਹੈ।ਇਸ ਦੇ ਵਿਰੱਧ ਮਾਛੀਵਾੜਾ ਸਾਹਿਬ ਦੇ ਚਰਨ ਕਮਲ ਚੌਕ ਵਿੱਚ ਮਨਰੇਗਾ ਮਜ਼ਦੂਰ ਯੂਨੀਅਨ ਦੀ ਪ੍ਰਧਾਨ ਬੀਬੀ ਭਜਨ ਕੌਰ ਅਤੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਮਾਛੀਵਾੜਾ ਦੀ ਸਕੱਤਰ ਬੀਬੀ ਕੁਲਵੰਤ ਕੌਰ ਨੀਲੋਂ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ।
                      ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸੀਟੂ ਦੇ ਸੂਬਾ ਸਕੱਤਰ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ, ਪੰਜਾਬ ਸੀਟੂ ਦੇ ਸੂਬਾ ਮੀਤ ਪ੍ਰਧਾਨ ਸਾਥੀ ਪਰਮਜੀਤ ਨੀਲੋਂ, ਕਿਰਤੀ ਕਿਸਾਨ ਮੋਰਚੇ ਦੇ ਸੂਬਾਈ ਆਗੂ ਸਤਪਾਲ ਜੋਸ਼ੀਲਾ ਨੇ ਕਿਹਾ ਕਿ ਇਹ ਆਰਡੀਨੈਂਸ ਡਿਫੈਂਸ ਵਿਭਾਗ ਵਲੋਂ 41 ਆਯੁਧ ਕਾਰਖਾਨਿਆਂ ਦੇ ਨਿੱਜੀਕਰਨ ਦਾ ਫੈਸਲਾ ਕਰਦਾ ਹੈ।ਜਦਕਿ ਸੁਰੱਖਿਆ ਖੇਤਰ ਦੀ ਪੇਦਾਵਾਰ ਉਸ ਦੀ ਵਿਧੀ ਅਤੇ ਖੋਜ਼ ਵਿਕਾਸ ਦੇ ਅਤੀ ਸੰਵੇਦਨਸ਼ੀਲ ਮਾਮਲੇ ਵਿਚ ਦੇਸ਼ ਦੇ ਜਾਂ ਸਾਮਰਾਜੀ ਦੇਸ਼ਾਂ ਦੇ ਨਿੱਜੀ ਪੂੰਜੀਪਤੀਆਂ ਨੂੰ ਹਿੱਸੇਦਾਰ ਬਣਾਉਣਾ ਦੇਸ਼ ਦੀ ਸੁਰੱਖਿਆ ਲਈ ਘਾਤਕ ਸਾਬਤ ਹੋਵੇਗਾ।ਇਸ ਖੇਤਰ ਦਾ ਨਿੱਜੀਕਰਨ ਦਸ਼ ਦੇ ਵਡੇਰੇ ਹਿੱਤਾਂ ਦੇ ਉਲਟ ਹੈ।ਉਨ੍ਹਾਂ ਕਿਹਾ ਕਿ ਇਹ ਆਰਡੀਨੈਂਸ ਡਿਫੈਂਸ ਵਿਭਾਗ ਦੇ 76000 ਕਰਮਚਾਰੀਆਂ ਨੂੰ ਕਿਸੇ ਤਰ੍ਹਾਂ ਦੇ ਅੰਦੋਲਨ ਕਰਨ ਤੋਂ ਵੀ ਵੰਚਿਤ ਕਰਦਾ ਹੈ।
                  ਸਾਥੀ ਅਮਰਨਾਥ ਕੂੰਮਕਲਾਂ ਨੇ ਕਿਹਾ ਕਿ ਇਹ ਆਰਡੀਨੈਂਸ ਕਰਮਚਾਰੀਆਂ ਕੋਲੋਂ ਉਨ੍ਹਾਂ ਦੇ ਸੰਵਿਧਾਨਕ ਅਧਿਕਾਰ ਖੋਹੇ ਜਾਣ ਦਾ ਐਲਾਨ ਕਰਦਾ ਹੈ।ਉਨ੍ਹਾਂ ਕਿਹਾ ਕਿ ਮਜ਼ਦੂਰ ਜਮਾਤ ਇਸ ਹੁਕਮ ਨੂੰ ਕਦਾਚਿੱਤ ਵੀ ਨਹੀਂ ਮੰਨੇਗੀ।ਇਸ ਕਾਨੂੰਨ ਨੂੰ ਲੋਕਾਂ ਦੀ ਏਕਤਾ ਨਾਲ ਇਕਜੁੱਟ ਹੋ ਕੇ ਸਰਕਾਰ ਨੂੰ ਇਹ ਮਜ਼ਦੂਰ ਵਿਰੋਧੀ ਆਰਡੀਨੈਂਸ ਵਾਪਸ ਲੈਣ ਲਈ ਮਜ਼ਬੂਰ ਕਰ ਦੇਵੇਗੀ।
                       ਇਸ ਮੌਕੇ ਸਾਥੀ ਸਿਕੰਦਰ ਬਖ਼ਸ਼ ਮੰਡ ਚੌਂਤਾ, ਹਰੀ ਰਾਮ ਭੱਟੀ, ਸੁਰਿੰਦਰਪਾਲ ਗੜੀਬੇਟ, ਰੂਪ ਲਾਲ ਮਿਆਣੀ, ਹਰਜਿੰਦਰ ਸਿੰਘ ਸਾਬਕਾ ਸਰਪੰਚ ਪੰਜੇਟਾ, ਸਾਬਕਾ ਮੁਲਾਜ਼ਮ ਆਗੂ ਰਾਮ ਸਿੰਘ ਕਾਲੜਾ, ਸੰਦੀਪ ਸ਼ਰਮਾ ਹਾਜ਼ਰ ਸਨ। ਬਾਅਦ ਵਿੱਚ ਮਜ਼ਦੂਰ ਵਿਰੋਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …