Monday, October 5, 2026

ਬਾਗਬਾਨੀ ਵਿਭਾਗ ਵਲੋਂ ਫਲਾਂ ਦੇ ਬੀਜ਼ ਬਾਲ ਪਾਇਲਟ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 24 ਜੁਲਾਈ (ਸੁਖਬੀਰ ਸਿੰਘ) -ਬਾਗਬਾਨੀ ਵਿਭਾਗ ਵੱਲੋਂ ਸਾਲ 2021 ਨੂੰ “ਅੰਤਰਰਾਸ਼ਟਰੀ ਫ਼ਲ ਅਤੇ ਸਬਜ਼ੀ ਵਰਾ” ਮਨਾਉਦੇ ਹੋਏ ਡਾਇਰੈਕਟਰ ਬਾਗਬਾਨੀ ਪੰਜਾਬ ਸ਼ੈਲਿੰਦਰ ਕੌਰ (ਆਈ.ਐਫ.ਐਸ) ਦੀ ਅਗਵਾਈ ਅਧੀਨ ਸੂਬੇ ਵਿੱਚ ਕਰੀਬ ਢਾਈ ਲੱਖ ਤੋਂ ਵੱਧ ਫਲਾਂ ਦੇ ਬੀਜ਼ ਬਾਲ ਵੰਡੇ ਜਾ ਰਹੇ ਹਨ।
ਡਿਪਟੀ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ ਗੁਰਿਦਰ ਸਿੰਘ ਧੰਜ਼ਲ ਨੇ ਦੱਸਿਆ ਕਿ ਪੋਸ਼ਟਿਕ ਸੁਰੱਖਿਆ ਮੁਹਿੰਮ ਤਹਿਤ ਫਲਦਾਰ ਬੂਟਿਆਂ ਹੇਠ ਰਕਬਾ ਵਧਾਉਣ ਦੇ ਮੰਤਵ ਨਾਲ ਜਿਲ੍ਹੇ ਵਿੱਚ ਜਾਮਣ, ਢੇਉ, ਅੰਬ ਆਦਿ ਦੇ ਬੀਜ਼ ਨੂੰ ਮਿਟੀ ਵਿੱਚ ਮਿਲਾ ਕੇ ਬਣਾਏ ਗਏ 13000 ਫ਼ਲ ਬੀਜ਼ ਬਾਲ ਸਾਝੀਆਂ ਜਗ੍ਹਾ, ਪੰਚਾਇਤੀ ਸ਼ਾਮਲਾਟਾਂ, ਸੜਕਾਂ ਦੇ ਕਿਨਾਰੇ, ਸਕੂਲਾਂ, ਧਾਰਮਿਕ ਸਥਾਨਾਂ ਤੇ ਹੋਰ ਜਨਤਕ ਥਾਵਾਂ ‘ਤੇ ਲਗਾਏ ਜਾ ਰਹੇ ਹਨ।
               ਉਨ੍ਹਾ ਦੱਸਿਆ ਕਿ ਇਹ ਮੁਹਿੰਮ 20 ਜੁਲਾਈ ਨੂੰ ਸ਼ੁਰੂ ਕੀਤੀ ਗਈ ਸੀ ਅਤੇ 25 ਜੁਲਾਈ ਤੱਕ ਜਾਰੀ ਰਹੇਗੀ।ਜਿਸ ਵਿੱਚ ਕਿਸਾਨਾਂ, ਉਦਮੀਆਂ ਤੇ ਪੰਚਾਇਤਾਂ ਦੇ ਸਹਿਯੋਗ ਨਾਲ ਇਹ ਬੀਜ਼ ਬਾਲ ਪਿੰਡਾਂ ਵਿੱਚ ਕੈਪਾਂ ਰਾਹੀਂ ਮੁਫਤ ਵੰਡੇ ਜਾ ਰਹੇ ਹਨ। ਖੇਤੀ ਭਵਨ ਵਿੱਚ ਇਕੱਠ ਦੌਰਾਨ ਬਾਗਬਾਨੀ ਵਿਕਾਸ ਅਫਸਰ ਅਟਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਇਹ ਬਾਲ ਸਰਕਾਰੀ ਬਾਗ ਅਤੇ ਨਰਸਰੀ ਅਟਾਰੀ ਵਿਖੇ ਤਿਆਰ ਕੀਤੇ ਗਏ ਹਨ ਅਤੇ ਜਿਲ੍ਹੇ ਦੇ ਸਾਰੇ ਬਲਾਕਾਂ ਨੂੰ ਮੁਹੱਈਆ ਕਰਵਾ ਦਿੱਤੇ ਗਏ ਹਨ।
           ਇਸ ਮੌਕੇ ਜਸਪਾਲ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ, ਤਜਿੰਦਰ ਸਿੰਘ ਖੇਤੀਬਾੜੀ ਅਫਸਰ, ਹਰਵਿੰਦਰ ਸਿੰਘ, ਜਤਿੰਦਰ ਸਿੰਘ, ਤੇਜਬੀਰ ਸਿੰਘ (ਸਾਰੇ ਬਾਗਬਾਨੀ ਵਿਕਾਸ ਅਫਸਰ) ਅਤੇ ਸੁਖਬੀਰ ਸਿੰਘ, ਸੁਖਮਿੰਦਰ ਸਿੰਘ ਉਪਲ (ਸਾਰੇ ਖੇਤੀਬਾੜੀ ਵਿਕਾਸ ਅਫਸਰ) ਅਤੇ ਹੋਰ ਕਰਮਚਾਰੀ ਤੇ ਕਿਸਾਨ ਮੌਜ਼ੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …