Wednesday, August 26, 2026

ਬੀ.ਐਲ.ਐਮ ਗਰਲਜ਼ ਕਾਲਜ ਨੂੰ ਮਿਲਿਆ ਜ਼ਿਲ੍ਹਾ ਗਰੀਨ ਚੈਂਪੀਅਨ ਪੁਰਸਕਾਰ

ਡੀ.ਸੀ ਨੇ ਆਨਲਾਈਨ ਐਵਾਰਡ ਸਮਾਰੋਹ ਤੇ ਵਰਕਸ਼ਾਪ ਦੌਰਾਨ ਕਾਲਜ ਨੂੰ ਦਿੱਤਾ ਸਰਟੀਫਿਕੇਟ

ਨਵਾਂਸ਼ਹਿਰ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਸਿੱਖਿਆ ਪ੍ਰੀਸ਼ਦ, ਉਚ ਸਿੱਖਿਆ ਵਿਭਾਗ, ਭਾਰਤ ਸਰਕਾਰ ਵੱਲੋਂ ਬੀ.ਐਲ.ਐਮ ਗਰਲਜ਼ ਕਾਲਜ ਨਵਾਂਸ਼ਹਿਰ ਨੂੰ ਸਵੱਛਤਾ ਲਈ ਜ਼ਿਲ੍ਹਾ ਗਰੀਨ ਚੈਂਪੀਅਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।ਇਸ ਸਬੰਧੀ ਹੋਏ ਆਨਲਾਈਨ ਐਵਾਰਡ ਸਮਾਰੋਹ ਅਤੇ ਵਰਕਸ਼ਾਪ ਵਿੱਚ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਾਲਜ ਪ੍ਰਿੰਸੀਪਲ ਤਰਨਪ੍ਰੀਤ ਕੌਰ ਨੂੰ ਸਰਟੀਫਿਕੇਟ ਭੇਟ ਕੀਤਾ।ਉਨ੍ਹਾਂ ਇਸ ਮਾਣਮੱਤੀ ਪ੍ਰਾਪਤੀ ਲਈ ਕਾਲਜ ਪ੍ਰਬੰਧਨ, ਪਿ੍ਰੰਸੀਪਲ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਤਰਨਪ੍ਰੀਤ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਰਹਿਨੁਮਾਈ ਹੇਠ ਕਾਲਜ ਨੂੰ ਇਹ ਸਨਮਾਨ ਸਵੱਛਤਾ ਦੇ ਖੇਤਰ ਵਿਚ ਬਿਹਤਰੀਨ ਕਾਰਗੁਜ਼ਾਰੀ ਸਦਕਾ ਹਾਸਲ ਹੋਇਆ ਹੈ।ਜਿਸ ਵਿਚ ਸਵੱਛਤਾ ਐਕਸ਼ਨ ਪਲਾਨ ਕਮੇਟੀ ਦਾ ਗਠਨ ਕਰਨਾ, ਸੈਨੀਟੇਸ਼ਨ ਨੂੰ ਸਰਬੋਤਮ ਢੰਗ ਨਾਲ ਅਪਨਾਉਣਾ ਤੇ ਲਾਗੂ ਕਰਨਾ, ਸਫ਼ਾਈ, ਕਚਰਾ, ਜਲ, ਊਰਜਾ ਅਤੇ ਹਰਿਆਵਲ ਪ੍ਰਬੰਧਨ ਆਦਿ ਸ਼ਾਮਲ ਹੈ।ਉਨ੍ਹਾਂ ਦੱਸਿਆ ਕਿ ਇਹ ਆਨਲਾਈਨ ਸਨਮਾਨ ਸਮਾਰੋਹ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਸਿੱਖਿਆ ਪ੍ਰੀਸ਼ਦ ਦੇ ਚੇਅਰਮੈਨ ਡਾ. ਡਬਲਿਯੂ.ਜੀ ਪ੍ਰਸੰਨਾ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਫੈਕਲਟੀ ਡਾ. ਪ੍ਰੀਆਵਰਤ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ।ਜਿਸ ਵਿਚ ਗੌਰਵ ਅਤੇ ਡਾ. ਰਣਵੀਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਕਾਲਜ ਨੂੰ ਇਹ ਸਨਮਾਨ ਦਿਵਾਉਣ ਵਿੱਚ ਜਿਥੇ ਸਮੁੱਚੇ ਸਟਾਫ ਨੇ ਦਿਨ-ਰਾਤ ਮਿਹਨਤ ਕੀਤੀ, ਉਥੇ ਮੈਡਮ ਸੋਨੀਆ ਅੰਗਰੀਸ਼ ਤੇ ਮੈਡਮ ਆਸਥਾ ਦਾ ਵਿਸ਼ੇਸ਼ ਯੋਗਦਾਨ ਰਿਹਾ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …