ਅੰਮ੍ਰਿਤਸਰ, 27 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੋਂਗ ਲਰਨਿੰਗ ਵਿਭਾਗ ਲਈ ਵੱਖ-ਵੱਖ ਕੋਰਸਾਂ/ਡਿਪਲੋਮਿਆਂ ਦੇ
ਇੰਸਟਰੱਕਟਰਾਂ ਦੀਆਂ ਪੋਸਟਾਂ ਲਈ ਨਿਰੋਲ ਪਾਰਟ-ਟਾਈਮ ਕੰਟਰੈਕਟ ਦੇ ਆਧਾਰ ਤੇ (ਸੈਸ਼ਨ 2021-22 ਲਈ) ਆਨਲਾਈਨ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ। ਵਿਭਾਗ ਦੇ ਡਾਇਰੈਕਟਰ ਪ੍ਰੋ. ਸਰੋਜ ਬਾਲਾ ਨੇ ਦੱਸਿਆ ਕਿ ਨਿਰਧਾਰਿਤ ਯੋਗਤਾਵਾਂ ਪੂਰੀਆਂ ਕਰਨ ਵਾਲੇ ਉਮੀਦਵਾਰ ਯੂਨੀਵਰਸਿਟੀ ਦੀ ਵੈਬਸਾਈਟ
<http://www.gndu.ac.in/lifelongptins/> `ਤੇ ਮਿਤੀ 31-08-2021 ਤੱਕ ਆਪਣਾ ਫਾਰਮ ਆਨ-ਲਾਈਨ ਭਰ ਸਕਦੇ ਹਨ।ਇੰਟਰਵਿਊ ਦੀ ਮਿਤੀ, ਸਮਾਂ, ਸਥਾਨ ਅਤੇ ਵਿਦਿਅਕ ਯੋਗਤਾਵਾਂ/ਹਦਾਇਤਾਂ ਆਦਿ ਸਬੰਧੀ ਵਧੇਰੇ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media