ਅੰਮ੍ਰਿਤਸਰ, 5 ਅਗਸਤ (ਖੁਰਮਣੀਆਂ) – ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਐਨ.ਐਸ.ਐਸ ਵਿਭਾਗ ਵਲੋਂ ਵਣ ਮਹਾਉਤਸਵ ਮਨਾਇਆ ਗਿਆ।ਇਸ ਦੀ
ਆਰੰਭਤਾ ਮੌਕੇ ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਕਿਹਾ ਕਿ ਬਾਰਿਸ਼ ਦੇ ਸੁਹਾਵਣੇ ਮੌਸਮ ’ਚ ਸੰਸਥਾ ਵਲੋਂ 200 ਨਵੇਂ ਡੈਕੋਰੇਟਿਵ ਪੌਦੇ, ਫਲਦਾਰ ਬੂਟੇ, ਛਾਂ ਵਾਲੇ ਪੌਦੇ ਅਤੇ ਮੌਸਮੀ ਫੁੱਲ ਲਗਾਏ ਜਾਣਗੇ।
ਡਾ. ਐਚ.ਬੀ ਸਿੰਘ ਨੇ ਆਪਣੇ ਹੱਥੀਂ ਪੌਦਾ ਲਗਾਉਂਦਿਆਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਦੇ ਫਲਸਫ਼ੇ ਨਾਲ ਜੋੜਿਆ ਅਤੇ ਵਰਤਮਾਨ ਕੋਰੋਨਾ ਮਹਾਂਮਾਰੀ ਦੇ ਕਾਲ ਦੌਰਾਨ ਰੁੱਖਾਂ ਦੇ ਮਨੁੱਖੀ ਜੀਵਨ ’ਚ ਮਹੱਤਵ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਰੁੱਖਾਂ ਦੀ ਕਟਾਈ ਦੇ ਕਾਰਨ ਕਈ ਕੁਦਰਤੀ ਆਫਤਾਂ ਦਾ ਸਾਹਮਣਾ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਦਰੱਖਤ ਸਾਡੇ ਫੇਫੜੇ ਹਨ।
ਕਾਲਜ ’ਚ ਵਣ ਮਹਾਉਤਸਵ ਨੂੰ ਮਨਾਉਣ ਦਾ ਉਪਰਾਲਾ ਕਾਲਜ ਦੇ ਐਨ.ਐਸ.ਐਸ ਵਿਭਾਗ ਅਤੇ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਮਾਂਨਾਵਾਲਾ ਦੇ ਸਾਂਝੇ ਯਤਨਾਂ ਨਾਲ ਕੀਤਾ ਗਿਆ।ਐਨ.ਐਸ.ਐਸ ਵਿਭਾਗ ਵਲੋਂ ਇਹ ਅਹਿਦ ਕੀਤਾ ਗਿਆ ਕਿ ਆਉਣ ਵਾਲੇ ਸਮੇਂ ’ਚ ਵੀ ਵਿਭਾਗ ਰੁੱਖਾਂ ਦੀ ਸਾਂਭ ਸੰਭਾਲ ਲਈ ਯਤਨਸ਼ੀਲ ਰਹੇਗਾ ਅਤੇ ਵਿਭਾਗ ਵਲੋਂ ਐਨ.ਐਸ.ਐਸ ਗਤੀਵਿਧਿਆ ਲਈ ਚੁਣੇ ਗਏ ਪਿੰਡ ਚਵਿੰਡਾ ਦੇਵੀ ਦੇ ਸਰਵਜਨਕ ਸਥਾਨਾਂ ’ਤੇ ਜਲਦ ਹੀ ਲੋੜੀਂਦੇ ਰੁੱਖ ਲਗਾਉਣ ਦਾ ਯਤਨ ਕੀਤਾ ਜਾਵੇਗਾ।
ਇਸ ਮੌਕੇ ਐਨ.ਐਸ.ਐਸ ਵਿਭਾਗ ਦੇ ਇੰਚਾਰਜ਼ ਪ੍ਰੋ. ਰਣਪ੍ਰੀਤ ਸਿੰਘ ਨੇ ਵੱਖ-ਵੱਖ ਗਤੀਵਿਧੀਆਂ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਪ੍ਰਿੰਸੀਪਲ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ।ਸਮੂਹ ਕਾਲਜ ਸਟਾਫ ਵੀ ਇਸ ਸਮੇਂ ਹਾਜ਼ਰ ਸੀ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media