Saturday, May 30, 2026

ਭਗਤ ਪੂਰਨ ਸਿੰਘ ਜੀ ਦੀ 29ਵੀਂ ਬਰਸੀ ‘ਤੇ ਸਮਾਗਮ

ਸਵ. ਸੁੰਦਰ ਲਾਲ ਬਹੁਗੁਣਾ ਤੇ ਸ੍ਰੀਮਤੀ ਵਿਮਲਾ ਬਹੁਗੁਣਾ ਨੂੰ ਭਗਤ ਪੂਰਨ ਸਿੰਘ ਮਾਨਵ ਸੇਵਾ ਅਵਾਰਡ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਾਨਵਤਾ ਨੂੰ ਸਮਰਪਿਤ ਮਹਾਨ ਸਮਾਜ ਸੇਵੀ, ਅਪੰਗ, ਮੰਦਬੁੱਧੀ, ਅਪਾਹਿਜ਼ ਅਤੇ ਲਵਾਰਸਾਂ ਦੇ ਵਾਰਿਸ ਭਗਤ ਪੂਰਨ ਸਿੰਘ ਜੀ ਦੀ 29ਵੀਂ ਬਰਸੀ ਸਬੰਧੀ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਵਿਖੇ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵਲੋਂ 25 ਜੁਲਾਈ 2021 ਨੂੰ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ।ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ।
               ਸ਼ਰਧਾਂਜਲੀ ਸਮਾਗਮ ਦੇ ਕੀਰਤਨ ਦਰਬਾਰ ਦਾ ਆਰੰਭ ਪਿੰਗਲਵਾੜਾ ਸੰਸਥਾ ਦੀਆਂ ਬੱਚੀਆਂ ਅਤੇ ਬੱਚਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ।ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਨੇ ਭਗਤ ਜੀ ਦੇ ਜੀਵਨ ਬਾਰੇ ਅਤੇ ਉਨ੍ਹਾਂ ਦੇ ਪਿੰਗਲਵਾੜੇ ਦੀ ਸਥਾਪਨਾ ਦੇ ਇਤਿਹਾਸ ‘ਤੇ ਚਾਨਣਾ ਪਾਇਆ ।
                ਉਨ੍ਹਾਂ ਨੇ ਭਗਤ ਜੀ ਨੂੰ ਸ਼ਰਧਾਂਜਲੀ ਦੇਂਦਿਆਂ ਉਹਨਾਂ ਦੀਆਂ ਸਮਾਜ ਪ੍ਰਤੀ ਘਾਲਨਾਵਾਂ ਦੀ ਸ਼ਲਾਘਾ ਕੀਤੀ।ਉਨਾਂ ਕਿਹਾ ਕਿ ਸਿੱਖੀ ਸਿਧਾਤਾਂ ਵਿਚ ਨਿਸ਼ਕਾਮ ਸੇਵਾ ਦਾ ਸਹੀ ਸਰੂਪ ਪਿੰਗਲਵਾੜੇ ਵਿਚ ਭਗਤ ਪੂਰਨ ਸਿੰਘ ਦੁਆਰਾ ਦਿੱਤੀ ਸੇਧ ਦੁਆਰਾ ਵੇਖਿਆ ਜਾ ਸਕਦਾ ਹੈ।ਗੁਰਚਰਨ ਸਿੰਘ ਨੂਰਪੁਰ ਨੇ ਵਾਤਾਵਰਨ, ਪਾਣੀ ਅਤੇ ਰੁੱਖਾਂ ਦੀ ਸੰਭਾਲ ਤੇ ਜ਼ੋਰ ਦਿੱਤਾ ।
               ਭਾਈ ਗੋਬਿੰਦ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਭਗਤ ਪੂਰਨ ਸਿੰਘ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹੋਏ ਉਨ੍ਹਾਂ ਦੇ ਸਮਾਜ ਪ੍ਰਤੀ ਘਾਲਣਾ ‘ਤੇ ਵਿਸਥਾਰਤ ਜਾਣਕਾਰੀ ਦਿਤੀ ।
                 ਇਸ ਸਮਾਰੋਹ ਵਿੱਚ ਸਵ. ਸੁੰਦਰ ਲਾਲ ਬਹੁਗੁਣਾ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਵਿਮਲਾ ਬਹੁਗੁਣਾ ਨੂੰ ਵਾਤਾਵਰਣ, ਵਾਤਾਵਰਣ ਦੀ ਸੰਭਾਲ ਅਤੇ ਸਮਾਜ ਸੇਵਾ ਨੂੰ ਮੁੱਖ ਰੱਖਦੇ ਹੋਏ ਭਗਤ ਪੂਰਨ ਸਿੰਘ ਮਾਨਵ ਸੇਵਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਉਨ੍ਹਾਂ ਦੀ ਬੇਟੀ ਡਾ. ਮਧੂ ਪਾਠਕ ਵਲੋਂ ਪ੍ਰਾਪਤ ਕੀਤਾ ਗਿਆ।ਇਸ ਤੋਂ ਇਲਾਵਾ ਪਿੰਗਲਵਾੜਾ ਸੰਸਥਾ ਨਾਲ ਜੁੜੇ ਅਮਰੀਕ ਸਿੰਘ ਅਤੇ ਰਾਜਬੀਰ ਸਿੰਘ ਜੋ ਕਿ ਈ-ਰਿਕਸ਼ਾ ਚਲਾ ਕੇ ਆਪਣੀ ਕਮਾਈ ਵਿਚੋਂ ਮਾਨਵਤਾ ਦੀ ਸਮਾਜ ਸੇਵਾ ਕਰ ਰਹੇ ਹਨ, ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
               ਪਰਮਿੰਦਰ ਸਿੰਘ ਭੱਟੀ ਅਤੇ ਪਰਿਵਾਰ ਵਲੋਂ ਪੰਜ ਲੱਖ ਰੁਪਏ ਦੀ ਸੇਵਾ ਦਿੱਤੀ ਗਈ।ਸਾਰੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ।

ਸਮਾਗਮ ਦੌਰਾਨ ਪੁਸਤਕਾਂ ਦੀ ਘੁੰਡ ਚੁੱਕਾਈ ਦੀ ਰਸਮ ਵੀ ਕੀਤੀ ਗਈ।ਜਿੰਨਾਂ ਵਿਚ
1. ਸ੍ਰੀ ਗੁਰੂ ਨਾਨਕ ਦੇਵ ਜੀ ਸਰਬ-ਸਾਂਝੇ ਮਾਰਗ-ਦਰਸ਼ਕ – ਲੇਖਕ : ਆ. ਮੁਖਤਾਰ ਸਿੰਘ ਗੁਰਾਇਆ
2. ਲੱਗੀ ਅੱਗ ਪੰਜਾਬ ਦੇ ਪਾਣੀਆਂ ਨੂੰ – ਸੰਪਾਦਕ : ਡਾ. ਇੰਦਰਜੀਤ ਕੌਰ
3. ਕੁਦਰਤ ਕੋ ਨਿਗਲਨੇ ਕਾ ਗਿਆਨ – ਪ੍ਰਕਾਸ਼ਿਕਾ: ਡਾ. ੲਂਦ੫ਜੀਤ ਕੌਰ
4 Teaching And Learning A Two Way Process – Publisher : Dr. Inderjit Kaur
5. ਕੁਦਰਤ ਦਾ ਹਾਣੀ ਭਗਤ ਪੂਰਨ ਸਿੰਘ – ਲੇਖਕ : ਡਾ. ਸ਼ਿਆਮ ਸੁੰਦਰ ਦੀਪਤੀ
6. ਕਿਤਾਬਚਾ (ਸ੍ਰੀ ਸੁੰਦਰ ਲਾਲ ਬਹੁਗੁਣਾ ਜੀ) – ਸੰਕਲਿਤ ਕਰਤਾ : ਸ੍ਰ. ਪਰਮਿੰਦਰ ਸਿੰਘ ਭੱਟੀ
         ਸ਼ਾਮਲ ਹਨ।
               ਇਸ ਮੌਕੇ ਪਿੰਗਲਵਾੜਾ ਸੋਸਾਇਟੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਪਿੰਗਲਵਾੜਾ ਤੋਂ ਇਲਾਵਾ ਸੋਸਾਇਟੀ ਦੇ ਸਰਪ੍ਰਸਤ ਭਗਵੰਤ ਸਿੰਘ ਦਿਲਾਵਰੀ, ਆਨਰੇਰੀ ਸਕੱਤਰ ਮੁਖਤਾਰ ਸਿੰਘ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਪਿੰਗਲਵਾੜਾ ਸੋਸਾਇਟੀ ਦੇ ਮੈਂਬਰ ਰਾਜਬੀਰ ਸਿੰਘ, ਪ੍ਰੀਤਇੰਦਰਜੀਤ ਕੌਰ, ਰਮਨੀਕ ਸਿੰਘ, ਪ੍ਰਸ਼ਾਸਕ ਪਿੰਗਲਵਾੜਾ ਸੋਸਾਇਟੀ ਕਰਨਲ ਦਰਸ਼ਨ ਸਿੰਘ ਬਾਵਾ, ਜਨਰਲ ਮੈਨੇਜਰ ਸ਼੍ਰੀ ਤਿਲਕ ਰਾਜ, ਹਰਪਾਲ ਸਿੰਘ ਸੰਧੂ, ਟਰਸਟੀ ਮਿਸ਼ਨਰੀ ਕਾਲਜ ਰੋਪੜ ਅਮਰਜੀਤ ਸਿੰਘ ਖਡੂਰ ਸਾਹਿਬ, ਡਾ. ਇਕਬਾਲ ਸਿੰਘ, ਗੁਰਚਰਨ ਸਿੰਘ ਨੂਰਪੁਰ, ਐਡਵੋਕੇਟ ਸੁਦਰਸ਼ਨ ਕਪੂਰ, ਸਾਬਕਾ ਕੈਬਿਨੇਟ ਮੰਤਰੀ ਗੁਲਜਾਰ ਸਿੰਘ ਰਾਣੀਕੇ, ਸੁਰਿੰਦਰ ਸਿੰਘ ਸਿਦਕੀ, ਡਾ. ਕਰਨਬੀਰ ਸਿੰਘ ਸਾਬਕਾ ਡਾਇਰੈਕਟਰ ਹੈਲਥ, ਡਾ. ਤੇਜਪਾਲ ਸਿੰਘ, ਦੀਪਕ ਬੱਬਰ, ਦਲਜੀਤ ਸਿੰਘ, ਪ੍ਰੀਤਮ ਸਿੰਘ, ਡੀ.ਜੀ.ਐਮ ਪੰਜਾਬ ਨੈਸ਼ਨਲ ਬੈਂਕ, ਰਾਜੇਸ਼ ਹਾਂਡਾ ਮੈਨੇਜਰ ਪੰਜਾਬ ਨੈਸ਼ਨਲ ਬੈਂਕ, ਜੇ.ਪੀ ਭਾਟੀਆ ਐਡਵੋਕੇਟ ਅਤੇ ਪਰਮਿੰਦਰ ਸਿੰਘ ਭੱਟੀ ਅਤੇ ਕਈ ਹੋਰ ਪਤਵੰਤੇ ਸ਼ਾਮਿਲ ਸਨ ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …