Sunday, September 27, 2026

ਰੋਜ਼ਗਾਰ ਦਫਤਰ ਵਿਖੇ ਰਜਿਸਟਰਡ ਪ੍ਰਾਰਥੀਆਂ ਦੇ ਕਾਰਡ ਦੀ ਮਿਆਦ 31-12-2021 ਤੱਕ ਵਧੀ

 ਪਠਾਨਕੋਟ, 19 ਅਗਸਤ (ਪੰਜਾਬ ਪੋਸਟ ਬਿਊਰੋ) – ਪਰਸ਼ੋਤਮ ਸਿੰਘ ਜਿਲ੍ਹਾ ਰੋਜਗਾਰ ਅਫਸਰ ਨੇ ਦੱਸਿਆ ਕਿ ਕਰਫਿਊ ਲਗਣ ਕਾਰਨ ਕਈ ਬੇਰੋਜਗਾਰ ਉਮੀਦਵਾਰ ਰੋਜਗਾਰ ਦਫਤਰ ਵਿਖੇ ਆ ਕੇ ਆਪਣਾ ਐਕਸ-10 ਕਾਰਡ ਰੀਨਿਉ ਨਹੀਂ ਕਰਵਾ ਸਕੇ।ਇਹ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਸਕੱਤਰ ਰੋਜਗਾਰ ਵਲੋਂ ਪ੍ਰਵਾਨਗੀ ਦਿੱਤੀ ਗਈ ਹੈ ਕਿ ਜੋ ਬੇਰੋਜ਼ਗਾਰ ਪ੍ਰਾਰਥੀ ਰਜਿਸਟੇ੍ਰਸ਼ਨ ਐਕਸ-10 ਕਾਰਡ ਰੀਨਿਊ ਕਰਵਾਉਣ ਤੋਂ ਰਹਿ ਗਏ ਹਨ ਉਹਨਾਂ ਦੇ ਕਾਰਡ ਰੀਨਿਉ ਕਰਨ ਦੀ ਮਿਆਦ 31 ਦਸਬੰਰ 2021 ਕਰ ਦਿੱਤੀ ਗਈ ਹੈ।ਜਿਹਨਾਂ ਪ੍ਰਾਰਥੀਆਂ ਦੇ ਐਕਸ-10 ਕਾਰਡ ਫਰਵਰੀ 2020 ਤੋਂ ਰੀਨਿਊ ਨਹੀਂ ਹੋਏ ਉਹ 31 ਦਸੰਬਰ ਤੱਕ ਦਫਤਰ ਆ ਸਕਦੇ ਹਨ ਅਤੇ ਜਿਹਨ੍ਹਾ ਪ੍ਰਾਰਥੀਆਂ ਨੇ ਨਵੀਂ ਰਜਿਸਟੇ੍ਰਸ਼ਨ ਕਰਵਾਉਣੀ ਹੈ ਉਹ ਅਪਣੇ ਸਰਟੀਫਿਕੇਟ ਦੀਆਂ ਅਸਲ ਅਤੇ ਨਕਲ ਕਾਪੀਆਂ ਨਾਲ ਲੈ ਕੇ ਦਫਤਰ ਆਉਣ।
                  ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰਬਰ 76578-25214 ‘ਤੇ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …