ਕਿਸਾਨ ਸੰਘਰਸ਼ ‘ਚ ਸਹਿਯੋਗ ਦੇਣ ‘ਤੇ ਅਕਾਲ ਕਾਲਜ ਕੌਂਸਲ ਸਮੇਤ ਐਨ.ਆਰ.ਆਈ ਵੀਰਾਂ ਦਾ ਸਨਮਾਨ
ਕਾਂਝਲਾ/ ਸੰਗਰੂਰ, 25 ਅਗਸਤ (ਜਗਸੀਰ ਲੌਂਗੋਵਾਲ) – ਗੁਰਦੁਆਰਾ ਝਿੜ਼ਾ ਸਾਹਿਬ ਕਾਂਝਲਾ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ
ਕਲੇਰ ਦੀ ਨਿਗਰਾਨੀ ਹੇਠ ਇਲਾਕੇ ਦੀਆਂ ਸਮੂਹ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਸਦਕਾ ਸੰਤ ਬਿਸ਼ਨ ਸਿੰਘ ਕਾਂਝਲਾ ਦੀ 72ਵੀਂ ਬਰਸੀ ਬੜ਼ੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ।ਸ੍ਰੀ ਅਖੰਡ ਪਾਠਾਂ ਦੀ ਲੜ਼ੀ ਦੇ ਭੋਗ ਪੈਣ ਉਪਰੰਤ ਉਚ ਕੋਟੀ ਦੇ ਢਾਡੀ ਭਾਈ ਬਲਦੇਵ ਸਿੰਘ ਲੌਂਗੋਵਾਲ, ਭਾਈ ਮਹਿੰਦਰ ਸਿੰਘ ਸਿਬੀਆ, ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਜੀਵਣ ਸਿੰਘ ਘਰਾਚੋਂ ਆਦਿ ਢਾਡੀ ਤੇ ਕਵੀਸ਼ਰੀ ਜਥਿਆਂ ਤੋਂ ਇਲਾਵਾ ਭਾਈ ਜੋਗਿੰਦਰ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਬਿੱਕਰਜੀਤ ਸਿੰਘ ਦੇ ਰਾਗੀ ਜਥਿਆਂ ਵੱਲੋਂ ਕਥਾ ਕੀਰਤਨ ਅਤੇ ਢਾਡੀ ਬਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਜਿਥੇ ਕਿਸਾਨੀ ਸੰਘਰਸ਼ ਦੌਰਾਨ ਸਹਿਯੋਗ ਦੇਣ ਵਾਲੇ ਐਨ.ਆਰ.ਆਈ ਪਰਿਵਾਰਾਂ ਦਾ ਸਨਮਾਨ ਕੀਤਾ, ਉਥੇ ਕਿਸਾਨੀ ਸੰਘਰਸ਼ ਦੌਰਾਨ ਲੰਗਰਾਂ ਦਵਾਈਆਂ ਅਤੇ ਹੋਰ ਰਸਦਾਂ ਵਸਤਾਂ ਦੀ ਸੇਵਾ ਤੋਂ ਇਲਾਵਾ ਟਰਾਂਸਪੋਰਟ ਅਤੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਫ਼ਤ ਵਿੱਦਿਆ ਦੇਣ ਵਾਲੀ ਇਲਾਕੇ ਦੀ ਸਿਰਮੌਰ ਸੰਸਥਾ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਦਾ ਕਿਸਾਨ ਜਥੇਬੰਦੀਆਂ ਵਲੋਂ ਕਿਸਾਨ ਆਗੂ ਨਿਰੰਜਣ ਸਿੰਘ ਦੋਹਲਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਕਿਸਾਨ ਆਗੂ ਸੁਰਜੀਤ ਸਿੰਘ, ਮੈਨੇਜਰ ਮਲਕੀਤ ਸਿੰਘ ਢਿੱਲੋਂ, ਜਸਪਾਲ ਸਿੰਘ ਨੰਬਰਦਾਰ, ਬਾਬਾ ਮੱਘਰ ਸਿੰਘ, ਭੁਪਿੰਦਰ ਸਿੰਘ, ਭਾਈ ਰਾਮ ਸਿੰਘ, ਲੇਖਕ ਰਣਜੀਤ ਸਿੰਘ ਅਜਾਦ, ਭਾਈ ਸਾਧੂ ਸਿੰਘ, ਭਾਈ ਹਰਬੰਸ ਸਿੰਘ ਅਕੋਈ ਸਾਹਿਬ, ਬਲਵਿੰਦਰ ਸਿੰਘ, ਦਰਸ਼ਨ ਸਿੰਘ ਦੇਦ, ਮੱਖਣ ਸਿੰਘ, ਬਾਬਾ ਪਰਮਜੀਤ ਸਿੰਘ, ਭਗਵੰਤ ਰਾਏ ਜੋਸ਼ੀ, ਅਮਰੀਕ ਸਿੰਘ ਕਿਲ੍ਹਾ ਹਕੀਮਾ, ਨਰਿੰਦਰ ਸਿੰਘ ਕਾਲਾਬੂਲਾ ਸਮੇਤ ਹੋਰ ਵੱਡੀ ਗਿਣਤੀ ‘ਚ ਮੋਹਤਵਰ ਸ਼ਖਸੀਅਤਾਂ ਨੇ ਵੀ ਆਪਣੇ ਵੀਚਾਰ ਸਾਂਝੇ ਕਰਦਿਆਂ ਸੰਤ ਬਿਸ਼ਨ ਸਿੰਘ ਜੀ ਨੂੰ ਸ਼ਰਧਾ ਦੇ ਫੱਲ ਭੇਟ ਕੀਤੇ।
ਇਸ ਮੌਕੇ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਤੋਂ ਇਲਾਵਾ ਜਥੇਦਾਰ ਦਰਵਾਰਾ ਸਿੰਘ ਕਲੇਰ, ਜਗਤਾਰ ਸਿੰਘ ਕਲੇਰ, ਅਵਤਾਰ ਸਿੰਘ ਕਲੇਰ, ਸ਼ਮਿੰਦਰ ਸਿੰਘ, ਮੇਘਾ ਸਿੰਘ ਸਮੇਤ ਪੰਚਾਇਤ ਮੈਂਬਰਾਂ, ਵੱਖ-ਵੱਖ ਕਲੱਬਾਂ ਅਤੇ ਧਾਰਮਿਕ ਸੁਸਾਇਟੀਆਂ ਦੇ ਮੈਂਬਰਾਂ ਨੇ ਪੂਰਨ ਸਹਿਯੋਗ ਦਿੱਤਾ।
Punjab Post Daily Online Newspaper & Print Media