Tuesday, March 3, 2026

ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ਵਿਖੇ ਮੁਫ਼ਤ ਸੁਣਨ ਅਤੇ ਸਪੀਚ ਨੂੰ ਮਾਪਣ ਦਾ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ) – ਰਿਆਤ-ਬਾਹਰਾ ਯੂਨੀਵਰਸਿਟੀ ਮੋਹਾਲੀ ਵੱਲੋਂ ਮਾਨਾਂਵਾਲਾ ਬ੍ਰਾਂਚ ਪਿੰਗਲਵਾੜਾ ਅੰਮ੍ਰਿਤਸਰ ਵਿਖੇ ਮੁਫ਼ਤ ਸੁਣਨ ਅਤੇ ਸਪੀਚ ਨੂੰ ਮਾਪਣ ਦਾ ਕੈਂਪ ਲਗਾਇਆ ਗਿਆ।ਕੈਂਪ ਵਿਚ ਰਿਆਤ-ਬਾਹਰਾ ਯੂਨੀਵਰਸਿਟੀ ਦੇ ਐਕੇਡਮਿਕ ਵਿਭਾਗ ਵੱਲੋਂ ਡਾ. ਨੀਨਾ ਮਹਿਤਾ, ਪੀ.ਜੀ.ਆਈ ਚੰਡੀਗੜ੍ਹ ਤੋਂ ਡਾ. ਧਰਮਵੀਰ ਅਤੇ ਨੈਸ਼ਨਲ ਰੀਹੈਬਲੀਟੇਸ਼ਨ ਇਸਟੀਚਿਊਟ ਦੀ ਕਾਰਜ਼ਕਾਰੀ ਨਿਰਦੇਸ਼ਕ ਡਾ. ਸਰਸਵਤੀ ਗੁਪਤਾ ਨੇ ਰਿਆਤ-ਬਾਹਰਾ ਯੂਨੀਵਰਸਿਟੀ ਦੇ ਪੀ.ਐਚ.ਡੀ ਸਕਾਲਰਾਂ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਸਮੇਤ ਸਾਂਝੇ ਤੌਰ ‘ਤੇ ਕੈਂਪ ਲਗਾਇਆ।ਕੈਂਪ ਦੀ ਸ਼ੁਰੂਆਤ ਗੁਰਵਿੰਦਰ ਸਿੰਘ ਬਾਹਰਾ ਚਾਂਸਲਰ ਰਿਆਤ-ਬਾਹਰਾ ਯੂਨੀਵਰਸਿਟੀ ਅਤੇ ਪੋ੍ਰਫ਼ੈਸਰ ਡਾ. ਪਰਵਿੰਦਰ ਸਿੰਘ ਵਾਈਸ ਚਾਂਸਲਰ ਵਲੋਂ ਕੀਤੀ ਗਈ।ਟੈਸਟਾਂ ਦੌਰਾਨ ਮਾਪ-ਦੰਡ ਦੇ ਮੁਤਾਬਿਕ ਕੀਤੇ ਚੈਕਅਪ ਦੌਰਾਨ ਜਰੂਰਤਮੰਦਾਂ ਨੂੰ ਮੁਫ਼ਤ ਕੰਨਾਂ ਦੀਆਂ ਮਸ਼ੀਨਾਂ ਦਿੱਤੀਆਂ ਜਾਣਗੀਆਂ।
                ਪਿੰਗਲਵਾੜੇ ਦੇ ਬੱਚਿਆਂ ਨੇ ਗੁਰਬਾਣੀ ਸ਼ਬਦ ਗਾਇਨ ਕੀਤਾ ਤੇ ਦੀਪ ਜਲਾ ਕੇ ਕੈਂਪ ਦਾ ਉਦਘਾਟਨ ਕੀਤਾ ਗਿਆ।ਰਿਆਤ-ਬਾਹਰਾ ਯੂਨੀਵਰਸਿਟੀ ਦੁਆਰਾ ਪਿੰਗਲਵਾੜਾ ਮੁੱਖੀ ਡਾ. ਇੰਦਰਜੀਤ ਕੌਰ ਨੂੰ ਲਾਈਫ ਟਾਈਮ ਐਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਭਗਤ ਪੂਰਨ ਸਿੰਘ ਡੈਂਫ ਸਕੂਲ਼ ਦੇ ਡਾਇਰੈਕਟਰ ਰਜਿੰਦਰਪਾਲ ਸਿੰਘ ਅਤੇ ਭਗਤ ਪੂਰਨ ਸਿੰਘ ਇਸਟੀਚਿਊਟ ਦੇ ਕੋਆਰਡੀਨੇਟਰ ਸੁਨੀਤਾ ਨਈਅਰ ਨੂੰ ਵੀ ਸਨਮਾਨਿਤ ਕੀਤਾ ਗਿਆ।
                ਡਾ. ਧਰਮਵੀਰ ਨੇ ਦੱਸਿਆਂ ਕਿ ਪਿੰਗਲਵਾੜਾ ਵੱਲੋਂ ਗੂੰਗੇ-ਬੋਲੇ ਬੱਚਿਆਂ ਬਾਰੇ ਕੀਤੇ ਕੰਮ-ਕਾਰਜ਼ ਨੂੰ ਮੁਖ ਰੱਖਦੇ ਹੋਏ ਇਕ ਸਾਂਝਾ ਪ੍ਰੋਜੈਕਟ ਵੀ ਚਲਾਇਆ ਜਾਵੇਗਾ।ਡਾ. ਇੰਦਰਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਅੱਜ ਕੁੱਲ 50 ਗੂੰਗੇ ਬੋਲੇ ਬੱਚਿਆਂ ਦਾ ਟੈਸਟ ਕੀਤਾ ਗਿਆ।ਜਰੂਰਤਮੰਦ ਬੱਚਿਆਂ ਨੂੰ 3 ਦਸਬੰਰ ਨੂੰ ਅੰਤਰਰਾਸ਼ਟਰੀ ਵਿਕਲਾਂਗ ਦਿਵਸ ਦੇ ਮੌਕੇ ਤੇ ਕੰਨਾਂ ਦੀਆਂ ਸੁਣਵਾਈ ਮਸ਼ੀਨਾਂ ਮੁਫ਼ਤ ਦਿੱਤੀਆਂ ਜਾਣਗੀਆਂ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …