ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਸੰਗਠਨ (ਯੁਵਾ ਮਾਮਲੇ ਤੇ ਖੇਡ ਮੰਤਰਾਲੇ, ਭਾਰਤ ਸਰਕਾਰ) ਵਲੋਂ ਦੇਸ਼ ਦੇ ਸਾਰੇ ਰਾਜਾਂ ਅਤੇ
ਕੇਂਦਰ ਸਾਸ਼ਤ ਪ੍ਰਦੇਸਾਂ ਦੇ 744 ਜਿਲ੍ਹਿਆਂ ਵਿੱਚ 13 ਅਗਸਤ ਤੋਂ 2 ਅਕਤੂਬਰ 2021 ਤੱਕ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਫਿਟ ਇੰਡੀਆ ਫਰੀਡਮ ਦੌੜ ਕਰਵਾਈ ਜਾ ਰਹੀ ਹੈ।ਜਿਸ ਦੌਰਾਨ ਨਹਿਰੂ ਯੁਵਾ ਕੇਂਦਰ ਅਤੇ ਵੱਖ-ਵੱਖ ਬਲਾਕਾਂ ਦੇ 75 ਕਸਬਿਆਂ ਅਤੇ ਪਿੰਡਾਂ ਵਿੱਚ ਐਨ.ਐਸ.ਐਸ ਵਲੰਟੀਅਰਾਂ ਅਤੇ ਯੂਥ ਕਲੱਬ ਦੇ ਅਧਿਕਾਰੀਆਂ ਵਲੋਂ ਜਿਲ੍ਹਾ ਪੱਧਰੀ ਦੌੜ ਦਾ ਆਯੋਜਨ ਕੀਤਾ ਜਾਣਾ ਸੀ।ਜਨਤਕ ਭਾਗੀਦਾਰੀ ਦੇ ਨਾਲ ਜਨ ਅੰਦੋਲਨ ਦੇ ਵਿਸ਼ੇ ‘ਤੇ ਅੰਮ੍ਰਿਤਸਰ ਵਿਖੇ 13 ਅਗਸਤ ਨੂੰ ਜਲਿਆਂਵਾਲਾ ਬਾਗ ਤੋਂ ਰਾਮ ਬਾਗ (ਕੰਪਨੀ ਬਾਗ) ਅੰਮ੍ਰਿਤਸਰ ਤੱਕ ਜਿਲ੍ਹਾ ਪੱਧਰੀ ਫਰੀਡਮ ਕਰਵਾਈ ਗਈ ਸੀ।
ਸੰਗਠਨ ਦੇ ਬੁਲਾਰੇ ਨੇ ਦੱਸਿਆ ਹੈ ਕਿ ਫਿਟ ਇੰਡੀਆ ਫਰੀਡਮ ਰਨ 13 ਅਗਸਤ ਤੋਂ ਜਿਲਾ ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।ਅੱਜ 4 ਸਤੰਬਰ ਤੱਕ ਅੰਮ੍ਰਿਤਸਰ ਜਿਲੇ ਦੇ ਲਗਭਗ 35 ਪਿੰਡਾਂ ‘ਚ ਫਿਟ ਇੰਡੀਆ ਦੌੜ ਕਰਵਾਈ ਗਈ।ਜਿਸ ਵਿੱਚ ਪਿੰਡ ਚੋਗਾਵਾਂ ਕੋਟਲਾ ਡੂਮ, ਰਈਆ, ਖਿਲਚੀਆਂ, ਭੋਰਛੀ ਰਾਜਪੂਤਾਨਾ, ਭੋਰਛੀ ਬ੍ਰਾਹਮਣਾ, ਰਤਨਗੜ੍ਹ, ਟਾਂਗਰਾ, ਪੱਦੀ, ਫੇਰੂਮਾਨ, ਤਰਸਿੱਕਾ ਦਾ ਪਿੰਡ ਜੱਬੋਵਾਲ, ਛੱਜਲਵੱਡੀ, ਤਰਸਿਕਾ ਮੇਨ, ਤਾਂਗਰ ਅਤੇ ਘੋਨਵਾਲ ਅਜਨਾਲਾ, ਮਾਛੀਵਾਲਾ, ਨਾਨੋਕੇ, ਵੇਰਕਾ ‘ਚ ਮਜੀਠਾ ਦੇ ਪਿੰਡ ਨੌਸ਼ਹਿਰਾ ਨੰਗਲੀ, ਬਾਬਾ ਦੀਪ ਸਿੰਘ ਕਾਲੋਨੀ ਆਦਿ ਮੁੱਖ ਸਥਾਨ ਸਨ।ਬਾਕੀ ਪਿੰਡਾਂ ਵਿੱਚ ਫਰੀਡਮ ਰਨ ਅਜੇ ਬਾਕੀ ਹੈ।
ਉਨਾਂ ਕਿਹਾ ਕਿ ਪਿੰਡ ਪੱਧਰ ਦੀ ਦੌੜ ਵਿੱਚ ਜਨਤਕ ਨੁਮਾਇੰਦੇ, ਸਿੱਖਿਆ ਸ਼ਾਸਤਰੀ, ਵਾਤਾਵਰਣ ਪ੍ਰੇਮੀ, ਸਮਾਜ ਸੇਵੀ, ਖੇਡਾਂ ਨਾਲ ਸਬੰਧਤ ਉਘੇ ਪ੍ਰਸ਼ਾਧਕੀ ਅਧਿਕਾਰੀ ਤੇ ਸਮਾਜ ਸੇਵੀ ਸ਼ਾਮਲ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media