Sunday, February 22, 2026

ਜੇ.ਐਮ.ਡੀ.ਸੀ ਫਾਉਂਡੇਸ਼ਨ ਨੇ ਸ਼ਰਧਾਲੂਆਂ ਨੂੰ ਕਰਵਾਈ ਸ਼੍ਰੀ ਵੈਸ਼ਣੋ ਦੇਵੀ ਧਾਮ ਦੀ ਮੁਫਤ ਯਾਤਰਾ

ਨੰਨ੍ਹੀ ਕੰਨਿਆ ਨੇ 32ਵੀਂ ਯਾਤਰਾ ਨੂੰ ਦਿੱਤੀ ਹਰੀ ਝੰਡੀ

ਅੰਮ੍ਰਿਤਸਰ, 5 ਸਤੰਬਰ (ਸੌਰਵ ਸਹਿਗਲ) – ਜੇ.ਐਮ.ਡੀ.ਸੀ ਫਾਉਂਡੇਸ਼ਨ ਵਲੋਂ ਸ਼੍ਰੀ ਵੈਸ਼ਣੋ ਦੇਵੀ ਲਈ ਸ਼ੁਰੂ ਕੀਤੀ ਗਈ ਮਾਸਿਕ ਮੁਫਤ ਯਾਤਰਾ ਸ਼ੁਰੂ ਕੀਤੀ ਗਈ ਹੈ।ਇਸ ਲੜੀ ਦੀ 32ਵੀਂ ਮੁਫਤ ਯਾਤਰਾ ਦੀ ਬੱਸ ਬੀਤੇ ਦਿਨੀਂ ਹਾਲ ਗੇਟ ਤੋਂ ਰਵਾਨਾ ਹੋਈ।ਇਸ ਯਾਤਰਾ ਬੱਸ ਨੂੰ ਛੋਟੀ ਕੰਜ਼ਕ ਨੇ ਹਰੀ ਝੰਡੀ ਦੇ ਕੇ ਸ਼੍ਰੀ ਵੈਸ਼ਣੋ ਦੇਵੀ ਲਈ ਰਵਾਨਾ ਕੀਤਾ।ਸੰਸਥਾਪਕ ਰਾਕੇਸ਼ ਰਾਕੀ ਮਹਾਜਨ ਨੇ ਦੱਸਿਆ ਕਿ ਕਰੋਨਾ ਕਾਲ ਦੇ ਬਾਅਦ ਮੁੜ ਸ਼ੁਰੂ ਹੋਈ ਯਾਤਰਾ ਦੇ ਮੁਸਾਫਰਾਂ ਦੀ ਸੁਰੱਖਿਆ ਹਿੱਤ ਫਾਉਂਡੇਸ਼ਨ ਵਲੋਂ ਲਖਨਪੁਰ ਸਰਹੱਦ ‘ਤੇ ਸਾਰੇ ਮੁਸਾਫਰਾਂ ਦਾ ਕਰੋਨਾ ਟੈਸਟ ਕਰਵਾਇਆ ਗਿਆ।ਸਾਰੇ ਮੁਸਾਫਰਾਂ ਦੀ ਰਿਪੋਰਟ ਨੈਗੇਟਿਵ ਆਉਣ ‘ਤੇ ਹੀ ਸ਼੍ਰੀ ਵੈਸ਼ਣੋ ਦੇਵੀ ਯਾਤਰਾ ਅੱਗੇ ਰਵਾਨਾ ਹੋਈ।ਉਨ੍ਹਾਂ ਦੱਸਿਆ ਕਿ ਮਾਤਾ ਰਾਣੀ ਦੀ ਕ੍ਰਿਪਾ ਸਦਕਾ ਅਮ੍ਰਿਤਸਰ ਤੋਂ ਰਵਾਨਗੀ ਪ੍ਰਵੀਨ ਸਹਿਗਲ ਦੀ ਦੇਖ-ਰੇਖ ‘ਚ, ਜਦਕਿ ਅੱਗੇ ਦੀ ਯਾਤਰਾ ਦਾ ਦਾ ਪ੍ਰਬੰਧ ਰਾਜੇਂਦਰ ਭਾਟੀਆ ਅਤੇ ਯੋਗੇਸ਼ ਮਹਾਜਨ ਦੇਖਦੇ ਹਨ। ਯਾਤਰੂਆਂ ਲਈ ਬੱਸ ਵਿੱਚ ਸ਼ੁੱਧ ਪਾਣੀ, ਜੂਸ, ਟੌਫੀਆਂ, ਆਮ-ਪਾਪੜ, ਲਖਨਪੁਰ ਵਿਚ ਚਾਹ ਮਠਿਆਈ-ਨਮਕੀਨ, ਕਟੜਾ ਵਿੱਚ ਸਵੇਰੇ ਦਾ ਚਾਹ-ਨਾਸ਼ਤਾ, ਆਨਲਾਇਨ ਯਾਤਰਾ ਪਰਚੀ ਸਹੂਲਤ ਅਤੇ ਕਟੜਾ ਵਿੱਚ ਰਾਵਲਪਿੰਡੀ ਧਰਮਸ਼ਾਲਾ ਵਿਖੇ ਰਾਤ ਦੇ ਭੋਜਨ ਦੀ ਮੁਫਤ ਸੇਵਾ ਹੈ।ਉਨਾਂ ਕਿਹਾ ਕਿ ਅਗਲੀ 33ਵੀਂ ਮੁਫਤ ਯਾਤਰਾ 26 ਸਤੰਬਰ ਐਤਵਾਰ ਹਾਲ ਗੇਟ ਤੋਂ ਰਵਾਨਾ ਕੀਤੀ ਜਾਵੇਗੀ।ਮਹੀਨੇ ਦੇ ਸ਼ੁਰੂ ਵਿੱਚ ਬੁਕਿੰਗ ਦੀ ਮਿਤੀ ਛੇਤੀ ਹੀ ਅਖਲ਼ਬਨਾਰਾਂ ‘ਚ ਪ੍ਰਕਾਸ਼ਿਤ ਕੀਤੀ ਜਾਵੇਗੀ।
                   ਬੱਸ ਦੀ ਰਵਾਨਗੀ ਮੌਕੇ ਸੰਸਥਾਪਕ ਰਾਕੇਸ਼ ਰਾਕੀ ਮਹਾਜਨ, ਪ੍ਰਵੀਨ ਸਹਿਗਲ, ਗੌਰਵ ਸੂਦ, ਯੋਗੇਸ਼ ਮਹਾਜਨ, ਰਾਜੇਂਦਰ ਭਾਟੀਆ, ਅਚਿਨ ਕਪੂਰ, ਕੇਟਰਿੰਗ ਵਾਲੇ ਵਿੱਕੀ ਮਹੰਤ, ਅਰੁਣ ਕੁਮਾਰ ਅਤੇ ਦੁਰਗਿਆਨਾ ਕਮੇਟੀ ਤੋਂ ਮੁੱਖ ਪੰਡਤ ਮੇਘ ਸ਼ਿਆਮ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …