Monday, July 27, 2026

ਸਲਾਈਟ ਦੇ ਸਲਾਨਾ ਸਮਾਗਮ ਟੈਕਫੈਸਟ 2021 ‘ਚ 1300 ਤੋਂ ਵਧੇਰੇ ਮਾਹਿਰ ਵਿਗਿਆਨੀ ਵਰਚੁਅਲੀ ਹੋਏ ਸ਼ਾਮਲ

ਸੰਗਰੂਰ, 8 ਸੰਤਬਰ (ਜਗਸੀਰ ਲੌਂਗੋਵਾਲ) – ਭਾਰਤ ਸਰਕਾਰ ਦੀ ਪ੍ਰਸਿੱਧ ਤਕਨੀਕੀ ਸੰਸਥਾ ਸਲਾਈਟ ਡੀਂਮਡ ਟੂ-ਬੀ ਯੂਨੀਵਰਸਿਟੀ ਲੌਂਗੋਵਾਲ ਵਿਖੇ ਕੋਵਿਡ ਮਹਾਂਮਾਰੀ ਦੀ ਸਥਿਤੀ ਵਿੱਚ ਡਾਇਰੈਕਟਰ ਪ੍ਰੋ. ਸ਼ੈਲੇਂਦਰ ਜੈਨ ਦੀ ਅਗਵਾਈ ਹੇਠ ਸਲਾਨਾ ਟੈਕਫੈਸਟ 2021 ਵਰਚੁਅਲ ਤੌਰ `ਤੇ ਕਰਵਾਇਆ ਗਿਆ।ਭਾਰਤ ਦੀ ‘ਸਿਹਤ ਸੰਭਾਲ ਪ੍ਰਣਾਲੀ ਅਤੇ ਅਤੇ ਰੋਜ਼ਾਨਾ ਜੀਵਨ ਵਿਚ ਤਕਨੌਲਜ਼ੀ ਦੀ ਭੂਮਿਕਾ’ ਵਿਸ਼ੇ `ਤੇ ਕਰਵਾਏ ਗਏ ਇਸ ਸਮਾਗਮ ਵਿਚ ਦੇਸ਼ ਭਰ ਦੇ 45 ਸੰਸਥਾਨਾਂ ਦੇ 1300 ਤੋਂ ਵਧੇਰੇ ਮਾਹਿਰ ਵਿਗਿਆਨੀਆਂ ਨੇ ਭਾਗ ਲਿਆ।ਸਮਾਗਮ ਦੇ ਚੇਅਰਮੈਨ ਡਾ. ਮਨਪ੍ਰੀਤ ਸਿੰਘ ਮੰਨਾ ਨੇ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਲੰਦਨ ਤੋਂ ਸੁੰਤਤਰ ਅਕਾਦਮਿਕ ਵਿਦਵਾਨ ਡਾ. ਪਰੀਨ ਸੋਮਾਨੀ ਦਾ ਸਵਾਗਤ ਕਰਦਿਆਂ ਸਮਾਗਮ ਦੇ ਉਦੇਸ਼ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ।ਮੁੱਖ ਮਹਿਮਾਨ ਡਾ. ਪਰੀਨ ਸੋਮਾਨੀ ਨੇ ਸਮਾਗਮ ਦੇ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ।ਟੈਕਫੈਸਟ ਦੌਰਾਨ 8 ਡੋਮੇਨ ਵਿੱਚ 34 ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਗਏ ਅਤੇ ਦੇਸ਼ ਦੇ ਮੰਨੇ ਪ੍ਰਮੰਨੇ ਉਦਯੋਗਿਕ ਘਰਾਣਿਆਂ ਨਾਲ ਵਰਚੁਅਲ ਮੁਲਾਕਾਤਾਂ ਦਾ ਪ੍ਰਬੰਧ ਕੀਤਾ ਗਿਆ। ਸਮਾਗਮ ਦੇ ਅੰਤਿਮ ਦਿਨ ਦੇ ਮੁੱਖ ਮਹਿਮਾਨ ਡਾੲਰੈਕਟਰ ਸਲਾਈਟ ਪ੍ਰੋ. ਸ਼ੈਲੇਂਦਰ ਜੈਨ ਅਤੇ ਵਿਸ਼ੇਸ਼ ਮਹਿਮਾਨ ਹਾਰਟੇਕ ਗਰੁੱਪ ਦੇ ਡਾਇਰੈਕਟਰ ਡਾ. ਸਿਮਰਪ੍ਰੀਤ ਸਿੰਘ ਨੇ ਜੇਤੂ ਟੀਮਾਂ ਲਈ 3 ਲੱਖ ਰੁਪਏ ਤੋਂ ਵਧੇਰੇ ਦੇ ਇਨਾਮਾਂ ਦਾ ਐਲਾਨ ਕੀਤਾ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …