Monday, September 21, 2026

ਮੇਅਰ ਰਿੰਟੂ ਅਯੋਧਿਆ ‘ਚ ਆਲ ਇੰਡੀਆ ਕੌਂਸਲ ਆਫ਼ ਮੇਅਰਜ਼ ਦੀ ਮੀਟਿੰਗ ‘ਚ ਹੋਏ ਸ਼ਾਮਲ

ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ) – ਆਲ ਇੰਡੀਆ ਕੌਂਸਲ ਆਫ਼ ਮੇਅਰਜ਼ (ਏ.ਆਈ.ਸੀ.ਐਮ) ਦੀ ਅਯੋਧਿਆ (ਉਤਰ ਪ੍ਰਦੇਸ਼) ਵਿਖੇ ਹੋਈ 111ਵੀਂ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਮੇਅਰ ਕਰਮਜੀਤ ਸਿੰਘ ਰਿੰਟੂ ਦਾ ਅਯੋਧਿਆ ਦੇ ਮੇਅਰ ਰਿਸ਼ੀਕੇਸ਼ ਉਪਾਧਿਆਏ ਵਲੋਂ ਸਵਾਗਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਮੇਅਰ ਕਰਮਜੀਤ ਸਿੰਘ ਨੂੰ ਆਲ ਇੰਡੀਆ ਕੌਂਸਲ ਆਫ਼ ਮੇਅਰਜ਼ ਦਾ ਵਾਇਸ ਚੇਅਰਮੈਨ ਚੁਣਿਆ ਗਿਆ ਹੈ।
                ਮੇਅਰ ਰਿੰਟੂ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਹੈ ਕਿ ਆਗਰਾ ਨਗਰ ਨਿਗਮ ਦੇ ਮੇਅਰ ਅਤੇ ਏ.ਆਈ.ਸੀ.ਐਮ ਦੇ ਚੇਅਰਮੈਨ ਨਵੀਨ ਜੈਨ ਦੀ ਅਗਵਾਈ ‘ਚ 12-13 ਸਤੰਬਰ ਨੂੰ ਹੋ ਰਹੀ ਇਸ ਦੋ ਰੋਜ਼ਾ ਮੀਟਿੰਗ ਦੀ ਪ੍ਰਧਾਨਗੀ ਉਤਰ ਪ੍ਰਦੇਸ਼ ਦੇ ਸਥਾਨਕ ਸਰਕਾਰਾਂ ਮੰਤਰੀ ਆਸ਼ੂਤੋਸ਼ ਟੰਡਨ ਕਰ ਰਹੇ ਹਨ।ਮੀਟਿੰਗ ਵਿੱਚ ਦੇਸ਼ ਦੇ 70 ਨਗਰ ਨਿਗਮਾਂ ਦੇ ਮੇਅਰ ਸ਼ਮੂਲੀਅਤ ਕਰ ਰਹੇ ਹਨ।
               ਉਨਾਂ ਕਿਹਾ ਕਿ ਅਯੋਧਿਆ ਵਿਖੇ ਇਹ ਮੀਟਿੰਗ ਆਯੋਜਿਤ ਕਰਨ ਦਾ ਮਕਸਦ ਭਗਵਾਨ ਸ਼੍ਰੀਰਾਮ ਜੀ ਦੇ ਜੀਵਨ ਨਾਲ ਸਬੰਧਤ ਯਾਦਾਂ (ਥਾਵਾਂ) ਨੂੰ ਵਿਸ਼ੇਸ਼ ਤੌਰ ‘ਤੇ ਵਿਕਸਤ ਕਰਨ ਲਈ ਰੂਪਰੇਖਾ ਤਿਆਰ ਕਰਨ ਲਈ ਹਾਜ਼ਰ ਮੇਅਰ ਸਾਹਿਬਾਨ ਦੇ ਸੁਝਾਅ ਲੈਣਾ ਅਤੇ ਉਨਾਂ ਦੇ ਸ਼ਹਿਰਾਂ ‘ਚ ਭਗਵਾਨ ਸ਼੍ਰੀਰਾਮ ਜੀ ਨਾਲ ਸਬੰਧਤ ਥਾਵਾਂ ਬਾਰੇ ਜਾਣਕਾਰੀ ਹਾਸਲ ਕਰਨਾ ਹੈ।ਵੱਖ-ਵੱਖ ਸ਼ਹਿਰਾਂ ਦੇ ਮੇਅਰ ਸਾਹਿਬਾਨ ਆਪਣੇ-ਆਪਣੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜ਼ਾਂ ਤੇ ਹੋਰ ਵਿਕਾਸ ਯੋਜਨਾਵਾਂ ਦੇ ਬਾਰੇ ਆਪਣੇ ਤਜ਼ਤਰਬੇ ਸਾਂਝੇ ਕਰਨ ਤੋਂ ਇਲਾਵਾ ਉਨਾਂ ਦੇ ਨਗਰ ਨਿਗਮ ਵਿਚ ਮੌਜ਼ੂਦ ਵਸੀਲਿਆਂ ਨੂੰ ਲੋਕ ਹਿੱਤ ਵਿਚ ਲਿਆਉਣ ਬਾਰੇ ਵਿਚਾਰ ਵਟਾਂਦਰਾ ਹੋਵੇਗਾ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …