ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਓਪਨ ਸਟੇਟ ਟੇਬਲ ਟੇਨਿਸ ਪ੍ਰਤੀਯੋਗਿਤਾ ਵਿੱਚ ਆਪਣੇ ਹੁਨਰ ਦਾ
ਸ਼ਾਨਦਾਰ ਪ੍ਰਰਦਸ਼ਨ ਕਰਦੇ ਪਹਿਲੇ ਦੋ ਸਥਾਨ ਹਾਸਲ ਕੀਤੇ ਹਨ।ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਤਿੰਨ ਦਿਨਾ ਓਪਨ ਪ੍ਰਤੀਯੋਗਿਤਾ 10 ਤੋਂ 12 ਸਤੰਬਰ 2021 ਤੱਕ ਟੇਬਲ ਟੈਨਿਸ ਐਸੋਸੀਏਸ਼ਨ ਜਲੰਧਰ ਵਲੋਂ ਕਰਵਾਈ ਗਈ ਸੀ।13 ਸਾਲ ਉਮਰ ਵਰਗ ਦੇ ਖਿਡਾਰੀਆਂ ਦੀ ਇਸ ਪ੍ਰਤੀਯੋਗਿਤਾ ‘ਚ ਹਿਮਾਨੀ ਨੇ ਪਹਿਲਾ ਸਥਾਨ ਲੈ ਕੇ 3000/- ਰੁਪਏ ਅਤੇ ਸੁਖਬੀਰ ਸਿੰਘ ਨੇ ਦੂਸਰੇ ਸਥਾਨ ਨਾਲ 2000/- ਰੁਪਏ ਦਾ ਨਕਦ ਨਕਦ ਇਨਾਮ ਹਾਸਲ ਕੀਤਾ।
ਪ੍ਰਿੰ. (ਡਾ.) ਅੰਜ਼ਨਾ ਗੁਪਤਾ ਨੇ ਦੋਨਾਂ ਵਿਦਿਆਰਥੀਆਂ ਨੂੰ ਇਸ ਉਪਲੱਬਧੀ ‘ਤੇ ਮੁਬਾਰਕਬਾਦ ਦਿੱਤੀ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media