Tuesday, November 24, 2026

ਕਾਂਗਰਸ ਨੇ ਕੁਰਸੀ ਦੀ ਲੜਾਈ ਮਿਟਾਉਣ ਲਈ ਬਦਲਿਆ ਸੂਬੇ ਦਾ ਮੁੱਖ ਮੰਤਰੀ – ਮਾਨ

ਸੰਗਰੂਰ, 23 ਸਤੰਬਰ (ਜਗਸੀਰ ਲੌਂਗੋਵਾਲ) – ਕਾਂਗਰਸ ਦੀ ਮੌਜ਼ੂਦਾ ਸਮੇਂ ਦੇ ਵਿੱਚ ਕੁਰਸੀ ਦੀ ਲੜਾਈ ਸੀ ਨਾ ਕਿ ਇਸ ਵਿੱਚ ਕੋਈ ਜਨਤਾ ਦੀ ਭਲਾਈ ਦਾ ਉਹ ਕੰਮ ਕਰ ਰਹੇ ਹਨ। ਇਹ ਪ੍ਰਗਟਾਵਾ ਕਰਦੇ ਹੋਏ ਬਲਦੇਵ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਦੇ ਸਪੁੱਤਰ ਮਗਨਦੀਪ ਸਿੰਘ ਮਾਨ ਨੇ ਕਿਹਾ ਕਿ ਮੌਜ਼ੂਦਾ ਸਮੇਂ ਦੇ ਵਿਚ ਕਾਂਗਰਸ ਵਲੋਂ ਐਨ ਮੌਕੇ ‘ਤੇ ਮੁੱਖ ਮੰਤਰੀ ਬਦਲਿਆ ਹੈ।ਜਿਸ ਦਾ ਪ੍ਰਦੇਸ਼ ਦੇ ਕੰਮਕਾਜ਼ ਨਾਲ ਕੋਈ ਮਤਲਬ ਨਹੀਂ ਹੈ।ਕਾਂਗਰਸ ਵਿੱਚ ਕੁਰਸੀ ਦੀ ਲੜਾਈ ਹੈ।ਇਨ੍ਹਾਂ ਨੇ ਪੰਜਾਬ ਦੇ ਲੋਕਾਂ ਤੋਂ ਕੁੱਝ ਨਹੀਂ ਲੈਣਾ ਇਨ੍ਹਾਂ ਨੂੰ ਤਾਂ ਆਪਣੇ ਆਪ ਤੋਂ ਹੀ ਮਤਲਬ ਹੈ ਇਹ ਬਹੁਤ ਮੰਦਭਾਗੀ ਗੱਲ ਹੈ।ਮਗਨਦੀਪ ਸਿੰਘ ਮਾਨ ਨੇ ਅੱਗੇ ਕਿਹਾ ਕਿ ਬਲਦੇਵ ਸਿੰਘ ਮਾਨ ਵੱਲੋਂ ਸਦਾ ਜਨਤਾ ਦੀ ਸੇਵਾ ਕੀਤੀ ਗਈ ਹੈ।ਉਨ੍ਹਾਂ ਨੂੰ ਜਦੋਂ ਵੀ ਮੌਕਾ ਮਿਲਿਆ ਲੋਕਾਂ ਦੇ ਹਿੱਤ ਅਤੇ ਵਿਕਾਸ ਲਈ ਕੰਮ ਕੀਤੇ ਹਨ।ਉਨ੍ਹਾਂ ਵੱਲੋਂ ਸੁਨਾਮ ਸ਼ਹਿਰ `ਚ ਕਈ ਵਿਕਾਸ ਕਾਰਜ ਅਤੇ ਚੌਵੀ ਘੰਟੇ ਬਿਜਲੀ ਸਪਲਾਈ ਦਾ ਕੰਮ ਵੀ ਕੀਤਾ ਸੀ।
                       ਇਸ ਮੌਕੇ ਗੱਗੀ ਢੰਡੋਲੀ, ਜਸਬੀਰ ਸਿੰਘ ਰਿੰਕਾ, ਅੰਗਰੇਜ਼ ਸਿੰਘ, ਜੱਸੀ ਸਿੰਘ ਮੋਰਾਂਵਾਲੀ, ਬਿੱਲਾ ਸੁਨਾਮ, ਜਗਦੀਪ ਸਿੰਘ ਆਦਿ ਮੌਜ਼ੂਦ ਸਨ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …