ਸੰਗਰੂਰ, 2 ਅਕਤੂਬਰ (ਜਗਸੀਰ ਲੌਂਗੋਵਾਲ) – ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਖਿ਼ਲਾਫ਼ ਦਿੱਲੀ ਵਿਖੇ ਚੱਲ ਰਹੇ ਮੋਰਚੇ ‘ਤੇ ਲਗਾਤਾਰ 10
ਮਹੀਨੇ ਡਿਊਟੀ ਨਿਭਾਅ ਕੇ ਆਏ ਬਲਵਿੰਦਰ ਸਿੰਘ ਢੱਡਰੀਆਂ ਦਾ ਪਿੰਡ ਪੁੱਜਣ ‘ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ।ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਭਜਨ ਸਿੰਘ ਨੇ ਦੱਸਿਆ ਕਿ ਪਿੰਡ ਢੱਡਰੀਆਂ ਤੋਂ ਬਲਵਿੰਦਰ ਸਿੰਘ 26 ਨਵੰਬਰ ਨੂੰ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਵਿਖੇ ਲੱਗਣ ਵਾਲੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਪਿੰਡੋਂ ਗਿਆ ਸੀ ਅਤੇ ਉਸ ਨੇ ਇਹ ਅਹਿਦ ਕੀਤਾ ਸੀ ਕਿ ਜਦੋਂ ਸੰਘਰਸ਼ ਖਤਮ ਹੋਵੇਗਾ ਉਦੋਂ ਇਹ ਪਿੰਡ ਵਾਪਸੀ ਕਰੇਗਾ ਤੇ ਲਗਾਤਾਰ ਸਿੰਘੂ ਮੋਰਚੇ ‘ਤੇ ਡਟਿਆ ਹੋਇਆ ਸੀ। ਪਰ ਪਿਛਲੇ ਲਗਪਗ ਇੱਕ ਮਹੀਨੇ ਤੋਂ ਲਗਾਤਾਰ ਬੀਮਾਰ ਰਹਿਣ ਕਾਰਨ ਅਤੇ ਡੇਂਗੂ ਦੀ ਚਪੇਟ ਵਿੱਚ ਆਉਣ ਕਾਰਨ ਕੁਲਵਿੰਦਰ ਸਿੰਘ ਨੂੰ ਹਸਪਤਾਲ ਦਾਖ਼ਲ ਹੋਣਾ ਪਿਆ, ਸਿਹਤਯਾਬ ਹੋਣ ਲਈ ਬਲਵਿੰਦਰ ਸਿੰਘ ਅੱਜ ਜਦੋਂ ਪਿੰਡ ਪੁੱਜਿਆ ਤਾਂ ਪਿੰਡ ਢੱਡਰੀਆਂ ਦੀ ਪੰਚਾਇਤ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਸਮੁੱਚੇ ਇਲਾਕੇ ਵੱਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ।
ਬਲਵਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਹ ਸਿਹਤਯਾਬ ਹੋਣ ਮਗਰੋਂ ਜਲਦੀ ਹੀ ਦੁਬਾਰਾ ਫੇਰ ਕਿਸਾਨੀ ਮੋਰਚੇ ਵਿੱਚ ਜਾ ਕੇ ਡਟ ਜਾਵੇਗਾ।ਉਸ ਨੇ ਕਿਹਾ ਕਿ ਕਿਸਾਨੀ ਸੰਘਰਸ਼ ਸਾਡੀ ਜਿੰਦ ਜਾਨ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਇਸ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਸਾਨੂੰ ਹਰ ਹਾਲਤ ਵਿੱਚ ਇਸ ਮੋਰਚੇ ਨੂੰ ਜਿੱਤਣਾ ਜਰੂਰੀ ਹੈ ਤੇ ਸਾਨੂੰ ਰਾਜਨੀਤਕ ਪਾਰਟੀਆਂ ਦੇ ਪਿੱਛੇ ਲੱਗ ਕੇ ਉਨ੍ਹਾਂ ਦੇ ਇਕੱਠਾਂ ਚ ਜਾਣ ਦੀ ਥਾਂ ਕਿਸਾਨੀ ਮੋਰਚਿਆਂ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ।
ਇਸ ਮੌਕੇ ਇਕਾਈ ਢੱਡਰੀਆਂ ਦੇ ਆਗੂ ਤੇਜਿੰਦਰ ਸਿੰਘ, ਅਵਤਾਰ ਸਿੰਘ ਸਾਹੋਕੇ, ਬਲਿਹਾਰ ਸਿੰਘ, ਅੰਗਰੇਜ ਸਿੰਘ, ਭਜਨ ਸਿੰਘ ਰੱਤੋਕੇ, ਸਾਹਬ ਸਿੰਘ, ਰਵਿੰਦਰ ਸਿੰਘ ਤਕੀਪੁਰ, ਔਰਤ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਤਕੀਪੁਰ, ਗੁਰਪ੍ਰੀਤ ਕੌਰ ਢੱਡਰੀਆਂ ਵੀ ਇਸ ਸਮੇਂ ਹਾਜ਼ਰ ਸਨ।ਪਿੰਡ ਢੱਡਰੀਆਂ ਦੇ ਸਰਪੰਚ ਗੁਰਚਰਨ ਸਿੰਘ ਚੰਨਾ ਸਮੇਤ ਸਮੁੱਚੀ ਨਗਰ ਪੰਚਾਇਤ ਨੇ ਕਿਹਾ ਕਿ ਸਾਨੂੰ ਬਲਵਿੰਦਰ ਸਿੰਘ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਜੋ ਵਡੇਰੀ ਉਮਰ ਹੋਣ ਦੇ ਬਾਵਜ਼ੂਦ ਲਗਾਤਾਰ ਮੋਰਚੇ ਵਿੱਚ ਡਟੇ ਰਹੇ ਇਹੋ ਜਿਹੇ ਯੋਧਿਆਂ ਦੇ ਸਿਰ ‘ਤੇ ਹੀ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤੇ ਅਸੀਂ ਸਾਰੇ ਵੀ ਮੋਰਚੇ ਵਿਚ ਲਗਾਤਾਰ ਯੋਗਦਾਨ ਪਾਉਂਦੇ ਰਹਾਂਗੇ ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media