Monday, September 28, 2026

ਜਲ ਸਪਲਾਈ ਵਿਭਾਗ ਨੇ ਚਲਾਇਆ ਸਵੱਛਤਾ ਰੱਥ- ਰੋਜ਼ਾਨਾ 5 ਪਿੰਡਾਂ ‘ਚ ਜਾ ਕੇ ਲੋਕਾਂ ਨੂੰ ਕਰੇਗਾ ਜਾਗਰੂਕ

ਕਪੂਰਥਲਾ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਵੱਛ ਭਾਰਤ ਮਿਸ਼ਨ (ਗ੍ਰਾਮੀਨ) ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿੱਚ ਛੱਪੜਾਂ ਨੂੰ ਪੱਕਾ ਕਰਨ, ਕੂੜੇ ਦੇ ਪ੍ਰਬੰਧਨ ਲਈ ਪਿੱਟ ਬਣਾਉਣ ਅਤੇ ਗੰਦੇ ਪਾਣੀ ਦੇ ਲਈ ਸੋਕਪਿਟ ਬਣਾਉਣ ਬਾਰੇ ਪਿੰਡਾਂ ਦੇ ਸਰਪੰਚਾਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਲ ਸਪਲਾਈ ਪੇਂਡੂ ਸੈਨੀਟੇਸ਼ਨ ਵਿਭਾਗ ਵਲੋਂ ‘ਸਵੱਛਤਾ ਰੱਥ’ ਚਲਾਇਆ ਗਿਆ ਹੈ।ਇਹ ਰੱਥ ਹਰ ਰੋਜ਼ 5 ਪਿੰਡਾਂ ਵਿੱਚ ਜਾ ਕੇ ਪੰਚਾਇਤਾਂ ਅਤੇ ਲੋਕਾਂ ਨੂੰ ਇਨਾਂ ਫੰਡਾਂ ਬਾਰੇ ਜਾਗਰੂਕ ਕਰੇਗਾ।
ਸ਼ੁਰੂਆਤੀ ਤੌਰ ’ਰੱਥ ਨਾਲ ਪਹਿਲੇ ਦਿਨ ਬਲਾਕ ਕਪੂਰਥਲਾ ਦੇ ਪਿੰਡ ਨਵਾਂ ਪਿੰਡ ਗੇਟ ਵਾਲਾ ਤੇ, ਖੀਰਾਵਾਲੀ, ਤਯਬਪੁਰ ਅਤੇ ਜਗਰੀਪੁਰ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ।ਵਿਭਾਗ ਵਲੋਂ ਬਲਕਾ ਕੋਆਰਡੀਨੇਟਰ ਰਣਦੀਪ ਕੌਰ ਨੇ ਪੰਜ ਪਿੰਡਾਂ ਵਿੱਚ ਜਾ ਕੇ ਉਥੇ ਸਰਪੰਚਾਂ ਅਤੇ ਲੋਕਾਂ ਨੂੰ ਸਾਲਿਡ ਵੇਸਟ ਮੈਨੇਜਮੈਂਟ, ਪਲਾਸਟਿਕ ਵੇਸਟ ਮੈਨੇਜਮੈਂਟ ਅਤੇ ਗ੍ਰੇ ਵੇਸਟ ਮੈਨੇਜਮੈਂਟ ਬਾਰੇ ਦੱਸਿਆ ਗਿਆ।ਉਨਾਂ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਨ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …