ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਗਾਂਧੀ ਜਯੰਤੀ ਮੌਕੇ ਅੰਮ੍ਰਿਤਸਰ ਸਮਾਰਟ ਸਿਟੀ ਵਲੋਂ ਫਰੀਡਮ ਟੂ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।ਜਿਸ
ਵਿੱਚ ਅੰਮ੍ਰਿਤਸਰ ਬਾਈ-ਸਾਈਕਲ ਗਰੁੱਪ, ਸਿਟੀ ਆਨ ਪੈਡਲਜ਼, ਵੀ ਅੰਮ੍ਰਿਤਸਰ ਰਨਰਜ਼ (ਵਾਰ), ਬਿੰਦਾਸ ਅੰਮ੍ਰਿਤਸਰ ਸਾਈਕਲ ਗਰੁੱਪ ਅਤੇ ਸਾਈਕਲ ਚਲਾਉਣ ਦੇ ਸ਼ੌਕੀਨ 70 ਤੋਂ ਵੱਧ ਵਿਅਕਤੀਆਂ ਨੇ ਹਿੱਸਾ ਲਿਆ।ਸਾਈਕਲ ਰੈਲੀ ਨੂੰ ਰਣਜੀਤ ਐਵਨਿਊ ਬੀ-ਬਲਾਕ ਮਾਰਕੀਟ ਤੋਂ ਸਵੇਰੇ 7.00ਵਜੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸੰਦੀਪ ਰਿਸ਼ੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨਾਂ ਨੇ ਮੀਂਹ ਦੇ ਬਾਵਜ਼ੂਦ ਸਾਈਕਲ ਰੈਲੀ ਵਿੱਚ ਆਏ ਸਾਈਕਲੀਸਟਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਈਕਲ ਚਲਾਉਣਾ ਸਿਹਤਮੰਦ ਜੀਵਨਸ਼ੈਲੀ ਜਿਊਣ ਦਾ ਸਭ ਤੋਂ ਉਤਮ ਮਾਧਿਅਮ ਹੈ।ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ, ਸਮਾਰਟ ਸਿਟੀ ਮਿਸ਼ਨ ਅਧੀਨ ਰਣਜੀਤ ਐਵੇਨਿਊ ਵਿਖੇ ਬਣਾਇਆ ਗਿਆ 2.6 ਕਿਲੋਮੀਟਰ ਲੰਬਾ ਸਾਈਕਲ ਟ੍ਰੈਕ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ।ਵਾਲ ਸਿਟੀ ਦੇ ਬਾਹਰ ਸਮਾਰਟ ਰੋਡ ਵਜੋਂ ਵਿਕਸਤ ਕੀਤੇ ਜਾ ਰਹੇ 7.6 ਕਿਲੋਮੀਟਰ ਲੰਬੇ ਅਊਟਰ ਸਰਕੂਲਰ ਰੋਡ ‘ਤੇ ਵੀ ਸਾਈਕਲ ਟ੍ਰੈਕ ਬਣਾਇਆ ਜਾ ਰਿਹਾ ਹੈ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਐਸ.ਈ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਦੇ ਨੋਡਲ ਅਫਸਰ ਪ੍ਰਦੀਪ ਜੈਸਵਾਲ, ਨਗਰ ਨਿਗਮ ਦੇ ਐਸ.ਈ ਸੰਦੀਪ ਸਿੰਘ ਤੇ ਐਕਸੀਅਨ ਐਸ.ਐਸ ਮੱਲੀ ਆਦਿ ਵੀ ਹਾਜ਼ਰ ਸਨ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media