Wednesday, June 24, 2026

ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਲੋੜਵੰਦ ਪਰਿਵਾਰਾਂ ਲਈ ਵਰਦਾਨ – ਸਿਵਲ ਸਰਜਨ

ਮੁਫਤ ਹੋਇਆ ਡੇਢ ਸਾਲ ਦੇ ਬੱਚੇ ਦੇ ਦਿਲ ਦਾ ਆਪਰੇਸ਼ਨ

ਕਪੂਰਥਲਾ, 5 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਰਕਾਰ ਵਲੋਂ ਚਲਾਈ ਜਾ ਰਹੀ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਸਹੂਲਤ ਅਜਿਹੇ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਹੀ ਹੈ, ਜਿਹੜੇ ਆਰਥਿਕ ਮੰਦੀ ਦੇ ਚੱਲਦਿਆਂ ਆਪਣੇ ਬੱਚਿਆਂ ਦਾ ਇਲਾਜ ਨਹੀਂ ਕਰਵਾ ਸਕਦੇ।ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਨੇ ਪ੍ਰਗਟ ਕਰਦਿਆਂ ਦੱਸਿਆ ਕਿ ਇਸ ਸਕੀਮ ਦੇ ਤਹਿਤ 0-18 ਸਾਲ ਦੇ ਬੱਚਿਆਂ ਦਾ ਸਰਕਾਰੀ ਤੇ ਸੂਚੀਬੱਧ ਹਸਪਤਾਲਾਂ ਵਿੱਚ ਇਲਾਜ਼ ਮੁਫਤ ਕੀਤਾ ਜਾਂਦਾ ਹੈ।ਜਿਕਰਯੋਗ ਹੈ ਕਿ ਇਸ ਸਕੀਮ ਦੇ ਤਹਿਤ 30 ਬੀਮਾਰੀਆਂ ਦਾ ਇਲਾਜ਼ ਸਰਕਾਰ ਵਲੋਂ ਮੁਫਤ ਹੈ, ਜਿਸ ਵਿਚ 4 ਕੈਟੇਗਰੀ ਤਹਿਤ ਜਨਮ ਸਮੇਂ ਦੇ ਵਿਕਾਰਾਂ, ਅਪੰਗਤਾ, ਕਮੀ ਅਤੇ ਵਿਕਾਸ ਵਿਚ ਰੁਕਾਵਟ ਆਦਿ ਸਕਰੀਨਿੰਗ ਵਿਚ ਸ਼ਾਮਲ ਕੀਤੇ ਜਾਂਦੇ ਹਨ।
                      ਇਸੇ ਸਕੀਮ ਤਹਿਤ ਮਾਸਟਰ ਅਨਮੋਲ ਜਿਸ ਦੀ ਉਮਰ ਡੇਢ ਸਾਲ ਦੀ ਸੀ ਨੂੰ ਆਰ.ਬੀ.ਐਸ.ਕੇ ਟੀਮ ਫਗਵਾੜਾ ਵਲੋਂ ਸਕਰੀਨਿੰਗ ਦੌਰਾਨ ਜਮਾਂਦਰੂ ਦਿਲ ਦੀ ਬੀਮਾਰੀ ਨਾਲ ਪੀੜਤ ਪਾਇਆ ਗਿਆ ਤੇ ਉਸ ਨੂੰ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਰੈਫਰ ਕੀਤਾ ਗਿਆ।ਜਿਥੇ ਉਸ ਦਾ ਇਲਾਜ਼ ਸਮੇਂ ਰਹਿੰਦਿਆਂ ਬਿਲਕੁੱਲ ਮੁਫਤ ਹੋਇਆ। ਆਰ.ਬੀ.ਐਸ.ਕੇ ਟੀਮ ਫਗਵਾੜਾ ਦੇ ਡਾ. ਪ੍ਰਭਜੋਤ ਜੱਬਲ ਅਨੁਸਾਰ ਬੱਚਾ ਹੁਣ ਬਿਲਕੁੱਲ ਠੀਕ ਹੈ।ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਲੈੰਂਬਰ ਰਾਮ ਨੇ ਦੱਸਿਆ ਕਿ ਇਸ ਬੱਚੇ ਨੂੰ ਪਲਾਹੀ ਗੇਟ ਸਥਿਤ ਆਂਗਣਵਾੜੀ ਵਿਖੇ ਸਿਹਤ ਵਿਭਾਗ ਦੀ ਆਰ.ਬੀ.ਐਸ.ਕੇ.ਟੀਮ ਵਲੋਂ ਸਕਰੀਨ ਕੀਤਾ ਗਿਆ ਸੀ ਤੇ 11 ਸਤੰਬਰ 2021 ਨੂੰ ਇਸ ਬੱਚੇ ਦੇ ਦਿਲ ਦਾ ਸਫਲਤਾਪੂਰਵਕ ਮੁਫਤ ਆਪ੍ਰੇਸ਼ਨ ਫੋਰਟਿਸ ਮੋਹਾਲੀ ਵਿਖੇ ਕੀਤਾ ਗਿਆ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਕੀਮ ਦੇ ਤਹਿਤ ਆਰ.ਬੀ.ਐਸ.ਕੇ ਟੀਮਾਂ ਵਲੋਂ ਆਂਗਣਵਾੜੀ ਤੇ ਸਰਕਾਰੀ ਸਕੂਲਾਂ ਦੇ 0-18 ਸਾਲ ਦੇ ਬੱਚਿਆਂ ਦੀ ਮੁਫਤ ਸਕਰੀਨਿੰਗ ਕੀਤੀ ਜਾਂਦੀ ਹੈ ਤਾਂ ਜੋ ਸਮੇਂ ਰਹਿੰਦਿਆਂ ਉਨ੍ਹਾਂ ਦਾ ਇਲਾਜ਼ ਹੋ ਸਕੇ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …