Wednesday, April 29, 2026

ਆਮ ਆਦਮੀ ਪਾਰਟੀ ਨੇ ਫੂਕੇ ਮੋਦੀ ਤੇ ਯੋਗੀ ਸਰਕਾਰ ਦੇ ਪੁੱਤਲੇ

ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ

ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਸਿੰਘ) – ਬੀਤੇ ਦਿਨੀ ਲਖੀਮਪੁਰ ਖੀਰੀ ਵਿਖੇ ਭਾਜਪਾ ਵਿਧਾਇਕ ਅਤੇ ਕੇਂਦਰੀ ਮੰਤਰੀ ਤੇ ਉਸ ਦੇ ਪੁੱਤਰ ਵਲੋਂ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਉਪਰ ਆਪਣੀਆਂ ਗੱਡੀਆਂ ਚੜਾ ਕੇ ਉਨਾਂ ਨੂੰ ਕੁਚਲਣ ਦੇ ਰੋਸ਼ ਵਜੋਂ ਆਮ ਆਦਮੀ ਪਾਰਟੀ ਵਲੋਂ ਮੋਦੀ ਤੇ ਯੋਗੀ ਦੇ ਪੁਤਲੇ ਫੂਕੇ ਜਾ ਰਹੇ ਹਨ।ਇਸੇ ਸਿਲਸਿਲੇ ਤਹਿਤ ਅੱਜ ਹਲਕਾ ਪੱਛਮੀ ਦੇ ਸੀਨੀਅਰ ਆਪ ਆਗੂ ਏ.ਡੀ.ਸੀ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਯਾਨਾਥ ਦੇ ਪੁਤਲੇ ਫੁਕੇ ਗਏ।ਏ.ਡੀ.ਸੀ ਰਾਕੇਸ਼ ਕੁਮਾਰ ਨੇ ਕਿਹਾ ਕਿ ਮੋਦੀ ਸਰਕਾਰ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਗਰੀਬ ਜਨਤਾ ਤੇ ਤਸ਼ੱਦਦ ਢਾਹ ਰਹੀ ਹੈ।ਉਨ੍ਹਾਂ ਕਿਹਾ ਕਿ ਭਾਜਪਾ ਦੇ ਇੰਨ੍ਹਾਂ ਅੱਤਿਆਚਾਰਾਂ ਦਾ ਜਵਾਬ ਜਨਤਾ 2022 ਦੀਆਂ ਚੋਣਾਂ ਵਿਚ ਭਾਜਪਾ ਨੂੰ ਦੇਵੇਗੀ।
                    ਇਸ ਮੋਕੇ ਸੀਨੀਅਰ ਆਗੂ ਰਾਜੀਵ ਭਗਤ, ਡਾਕਟਰ ਇੰਦਰਪਾਲ, ਡਾ. ਜਸਬੀਰ ਸਿੰਘ ਸੰਧੂ, ਟਰੇਡ ਵਿੰਗ ਦੇ ਸੂਬਾ ਜਾਇੰਟ ਸੈਕਟਰੀ ਰਜਿੰਦਰ ਪਲਾਹ, ਰਵਿੰਦਰ ਹੰਸ, ਐਡਵੋਕੇਟ ਪ੍ਰਦੀਪ ਤੇਜ਼ੀ, ਬਲਾਕ ਪ੍ਰਧਾਨ ਮੁਖਵਿੰਦਰ ਵਿਰਦੀ, ਸਰਕਲ ਪ੍ਰਧਾਨ ਪ੍ਰਿਤਪਾਲ ਸਿੰਘ, ਕੁਲਵੰਤ ਵਡਾਲੀ, ਸੁਨੀਲ ਕੁਮਾਰ, ਮੋਤੀ ਲਾਲ, ਮੈਡਮ ਮਮਤਾ ਸ਼ਰਮਾ, ਯੂਥ ਜਾਇੰਟ ਸਕੱਤਰ ਵਰੁਣ ਰਾਣਾ, ਸੁਰਜੀਤ ਸਿੰਘ, ਅਜੀਤ ਸਿੰਘ ਅਟੱਲਗੜ, ਹਰਪ੍ਰੀਤ ਸਿੰਘ ਬੇਦੀ, ਰੋਹਿਤ ਸ਼ਰਮਾ, ਅੰਮ੍ਰਿਤਪਾਲ, ਮੈਡਮ ਸੁਨਿਤਾ, ਮੈਡਮ ਰਜੀਆ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …