Monday, September 14, 2026

18 ਸਾਲ ਦੇ ਨੌਜਵਾਨ ਨੇ ਲੋਕਾਂ ਨੂੰ ਬਣਾਇਆ ਆਪਣੀ ਆਵਾਜ਼ ਨਾਲ ਦੀਵਾਨਾ

ਦੋ ਦਿਨਾਂ ‘ਚ ਗਾਣੇ ਦੇ ਬਣੇ 25 ਲੱਖ ਦੇ ਕਰੀਬ ਦਰਸ਼ਕ

ਸੰਗਰੂਰ, 11 ਅਕਤੂਬਰ (ਜਗਸੀਰ ਲੌਂਗੋਵਾਲ ) – ਬਹੁਤ ਹੀ ਛੋਟੀ ਉਮਰ ਦੇ ਵਿੱਚ ਲੋਕਾਂ ਨੂੰ ਆਪਣੀ ਆਵਾਜ਼ ਦਾ ਦੀਵਾਨਾ ਬਣਾ ਚੁਕੇ ਆਰਿਅਨ ਨੇ ਆਪਣੇ ਪਹਿਲੇ ਗਾਣੇ “ਹਾਈ ਲਾਈਟ” ਨਾਲ ਸਾਰੇ ਪਾਸੇ ਧੁੰਮਾਂ ਮਚਾ ਦਿੱਤੀਆਂ ਹਨ।ਤਕਰੀਬਨ ਸਾਢੇ ਤਿੰਨ ਮਿੰਟ ਦੇ ਇਸ ਗਾਣੇ ਦੇ ਕੁੱਝ ਹੀ ਸਮੇਂ ਵਿਚ ਉਨ੍ਹਾਂ ਦੇ 25 ਲੱਖ ਦੇ ਕਰੀਬ ਦਰਸ਼ਕ ਬਣ ਗਏ ਹਨ।
              ਆਰੀਅਨ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਹੋਰ ਵੀ ਵਧੀਆ ਕਰ ਦਿਖਾਉਣਾ ਚਾਹੁੰਦਾ ਹੈ ਅਤੇ ਹੋਰ ਵੀ ਕਈ ਗਾਣੇ ਦਰਸ਼ਕਾਂ ਦੇ ਰੂਬਰੂ ਕਰੇਗਾ।ਕੰਪਨੀ ਦੇ ਮੈਨੇਜਰ ਪ੍ਰਿੰਸ ਨੇ ਕਿਹਾ ਕਿ ਆਰਿਅਨ ਚੰਡੀਗੜ੍ਹ ਯੂਨੀਵਰਸਿਟੀ ‘ਚ ਫਿਲਮ ਮੇਕਿੰਗ ਅਤੇ ਟੈਲੀਵਿਜ਼ਨ ਸਟੱਡੀ ਦਾ ਕੋਰਸ ਕਰ ਰਿਹਾ ਹੈ ਅਤੇ ਉਸ ਦੀ ਉਮਰ 18 ਸਾਲ ਹੈ।ਅੱਜ ਉਸ ਦਾ ਇਹ ਗਾਣਾ ਪੂਰੇ ਭਾਰਤ ਵਿੱਚ ਚੱਲ ਰਿਹਾ ਹੈ।ਜਿਸ ਨੂੰ ਲੈ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ।ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਆਰਿਅਨ ਹੋਰ ਤਰੱਕੀ ਵੱਲ ਵਧੇਗਾ ਅਤੇ ਉਹ ਉਸ ਦਾ ਹਰ ਪਲ ਸਾਥ ਦੇਣਗੇ।ਉਨ੍ਹਾਂ ਨੇ ਦੱਸਿਆ ਕਿ ਇਸ ਗਾਣੇ ਲਈ ਡਾਇਰੈਕਟਰ ਰੇਗਾਨ ਰੇਗ ਡੀ.ਮਿਊਜ਼ਿਕ ਡਾਇਰੈਕਟਰ ਰੌਕਸ ਏ ਐਂਡ ਲੀਰਿਕਸ ਮਨੀ ਬੁਲਾਨਾ, ਐਕਟਰਸ ਸ਼ਰਾਅੀਨ ਅਨੀਕਾ ਦਾ ਕੰਮ ਵੀ ਕਾਫ਼ੀ ਸ਼ਲਾਘਾਯੋਗ ਹੈ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …