ਪਠਾਨਕੋਟ, 12 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਮਿਸ਼ਨ ਘਰ-ਘਰ ਰੋਜਗਾਰ ਤਹਿਤ ਜਿਥੇ ਬਹੁਤ ਸਾਰੇ ਬੇਰੋਜਗਾਰਾਂ ਨੂੰ ਰੋਜਗਾਰ
ਮੁਹੱਈਆ ਕਰਵਾਇਆ ਗਿਆ ਅਤੇ ਅੱਜ ਉਹ ਅਪਣੇ ਪੈਰਾਂ ਤੇ ਖੜ੍ਹੇ ਹੋ ਕੇ ਅਪਣੇ ਪਰਿਵਾਰ ਦੀ ਰੋਜ਼ੀ ਰੋਟੀ ਚਲਾ ਰਹੇ ਹਨ।ਇਸ ਦੀ ਇੱਕ ਮਿਸਾਲ ਪਵਨੀਤ ਕੁਮਾਰ ਪੁੱਤਰ ਲਾਭ ਚੰਦ ਪਿੰਡ ਨਿਊਂ ਗੁਗਰਾਂ, ਡਾਕਖਾਨਾ ਸੁਜਾਨਪੁਰ ਜਿਲ੍ਹਾ ਪਠਾਨਕੋਟ ਤੋਂ ਮਿਲਦੀ ਹੈ।
ਜਿਕਰਯੋਗ ਹੈ ਕਿ ਪਵਨੀਤ ਕੁਮਾਰ ਨੇ ਡਿਪਲੋਮਾ ਇਲੇਕਟ੍ਰੀਕਲ ਦੀ ਯੋਗਤਾ ਦੇ ਅਧਾਰ ‘ਤੇ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਪਠਾਨਕੋਟ ਵਿਖੇ ਨਾਮ ਰਜਿਸਟਰਡ ਕਰਵਾਇਆ ਹੋਇਆ ਸੀ।ਉਸ ਨੇ ਦੱਸਿਆ ਕਿ ਉਹ ਸੇਵਾ ਕੇਂਦਰ ਵਿਖੇ ਡਾਟਾ ਐਂਟਰੀ ਆਪਰੇਟਰ ਤੋਰ ‘ਤੇ ਕੰਮ ਕਰਦਾ ਸੀ।ਜਿਸ ਦੋਰਾਨ ਉਸ ਨੂੰ 8000 ਰੁਪਏ ਮਹੀਨਾ ਤਨਖਾਹ ਦਿੱਤੀ ਜਾਂਦੀ ਸੀ।ਉਸ ਨੇ ਦੱਸਿਆ ਕਿ ਸੇਵਾ ਕੇਂਦਰ ਵਿੱਚ ਕੰਮ ਕਰਨਾ ਮੇਰੇ ਲਈ ਕਾਫੀ ਨਹੀਂ ਸੀ, ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਵੀ ਤਿਆਰੀ ਨਾਲ ਨਾਲ ਕਰਦਾ ਰਹਿੰਦਾ ਸੀ।ਇਸੇ ਦੋਰਾਨ ਰੋਜਗਾਰ ਬਿਉਰੋ ਪਠਾਨਕੋਟ ਵਲੋਂ ਉਸ ਨੂੰ ਦੱਸਿਆ ਗਿਆ ਕਿ ਹਿੰਦੂਸਤਾਨ ਏਅਰਨੋਟੀਕਲ ਲਿਮ. ਕੰਪਨੀ ਵਲੋਂ ਅਸਾਮੀਆਂ ਕੱਢੀਆਂ ਗਈਆਂ ਹਨ ਅਤੇ ਉਸ ਦਾ ਨਾਮ ਨੌਕਰੀ ਲਈ ਭੇਜਿਆ ਗਿਆ ਹੈ।
ਪਵਨੀਤ ਨੇ ਦੱਸਿਆ ਕਿ ਕੰਪਨੀ ਵਲੋਂ ਲਿਖਤੀ ਪ੍ਰੀਖਿਆ ਕਾਨਪੁਰ ਵਿਖੇ ਲਈ ਗਈ ਸੀ, ਜੋ ਉਸ ਉਸ ਨੇ ਪਾਸ ਕਰ ਲਈ।ਪ੍ਰੀਖਿਆ ਪਾਸ ਹੋਣ ਦੇ ਬਾਅਦ ਥੋੜੇ ਸਮੇਂ ਵਿਚ ਹੀ ਐਚ.ਏ.ਐਲ ਦੁਆਰਾ ਪਵਨੀਤ ਨੂੰ ਜੁਆਇੰਨਗ ਲੈਟਰ ਦਿੱਤਾ ਗਿਆ ਅਤੇ ਜੁਅਇੰਨਗ ਲੈਟਰ ਤੋਂ ਬਾਅਦ ਉਸ ਵੱਲੋਂ ਐਚ.ਏ.ਐਲ ਹੈਡਕੁਆਟਰ ਬੰਗਲੋਰ ਵਿਖੇ ਜੁਆਇੰਨ ਕੀਤਾ।ਪਵਨੀਤ ਨੇ ਦੱਸਿਆ ਕਿ ਇੱਕ ਸਾਲ ਟ੍ਰ੍ਰਨਿੰਗ ਚੱਲਦੀ ਰਹੀ। ਜਿਸ ਤੋਂ ਬਾਅਦ ਹੁਣ ਉਸ ਦੀ ਤੈਨਾਤੀ ਮਮੂਨ ਆਰਮੀ ਕੈਂਟ ਵਿਖੇ ਹੈ ਅਤੇ ਇਸ ਸਮੇਂ ਉਸ ਨੂੰ 45000 ਤੱਕ ਪ੍ਰਤੀ ਮਹੀਨਾ ਤਨਖਾਹ ਮਿਲ ਰਹੀ ਹੈ ਜੋ ਕਿ ਉਸ ਲਈ ਕਾਫੀ ਹੈ।ਪਵਨੀਤ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media