ਸੰਗਰੂਰ, 14 ਅਕਤੂਬਰ (ਜਗਸੀਰ ਲੌਂਗੋਵਾਲ) – ਕੇ.ਕੇ.ਐਚ.ਡੀ ਚੈਨਲ ਦੇ ਡਾਇਰੈਕਟਰ ਵਰੁਣ ਬਾਂਸਲ ਦੀ ਅਗਵਾਈ ਵਿੱਚ ਪ੍ਰਿੰਸ ਵਿਲਾ ਵਿਖੇ ਰਿਐਲਟੀ ਸ਼ੋਅ ਦਾ
ਆਯੋਜਨ ਕੀਤਾ ਗਿਆ।ਜਿਸ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਕਲਾਸੀਕਲ ਡਾਂਸ ਮੁਕਾਬਲੇ ਦੌਰਾਨ ਡੀ.ਪੀ.ਐਸ ਸਕੂਲ ‘ਚ ਪੜ੍ਹਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਦ੍ਰਿਸ਼ਟੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਰਿਐਲਟੀ ਸ਼ੋਅ ਦੇ ਡਾਇਰੈਕਟਰ ਵਰੁਣ ਬਾਂਸਲ ਵਲੋਂ ਦ੍ਰਿਸ਼ਟੀ ਨੂੰ ਸਨਮਾਨਿਤ ਕੀਤਾ ਗਿਆ। ਪਹਿਲੀ ਪੁਜੀਸ਼ਨ ਪ੍ਰਾਪਤ ਹੋਣ ‘ਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੂਨਮ ਸੂਦ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੀ ਮਿਊਜ਼ਿਕ ਟੀਚਰ ਡਾ. ਮੀਨੂੰ ਤਨਵਰ ਨੂੰ ਜਾਂਦਾ ਹੈ।ਉਨ੍ਹਾਂ ਹੋਰ ਕਿਹਾ ਕਿ ਬੱਚੇ ਦੀ ਇਸ ਪ੍ਰਾਪਤੀ ਨਾਲ ਸਕੂਲ ਅਤੇ ਉਸਦੇ ਮਾਤਾ ਪਿਤਾ ਦਾ ਨਾਂ ਰੋਸ਼ਨ ਹੋਇਆ ਹੈ ਜਿਸ ਲਈ ਸਮੂਹ ਸਟਾਫ਼ ਅਤੇ ਪਰਿਵਾਰਕ ਮੈਂਬਰ ਵਧਾਈ ਦੇ ਪਾਤਰ ਹਨ।
ਇਸ ਸਨਮਾਨ ਸਮਾਰੋਹ ਮੌਕੇ ਰਮਨਦੀਪ, ਸਵੇਤਾ, ਪਵਨ ਕੁਮਾਰ ਬਾਂਸਲ, ਸ੍ਰੀਮਤੀ ਦਰਸ਼ਨਾ ਦੇਵੀ, ਜੀਵਿਕਾ, ਵਿੱਵਤ ਮਿੱਤਲ ਤੋਂ ਇਲਾਵਾ ਰਿਐਲਿਟੀ ਸ਼ੋਅ ਦੀ ਸਾਰੀ ਟੀਮ ਵੀ ਮੌਜ਼ੂਦ ਸੀ।
Check Also
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …
Punjab Post Daily Online Newspaper & Print Media