ਸੰਗਰੂਰ, 16 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਰਾਜ ਕਾਨੂੰਨੀਂ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਹਰਪਾਲ ਸਿੰਘ
ਜਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਦੀ ਅਗਵਾਈ ਹੇਠ ਮਹੀਨੇਵਾਰ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।
ਮਹੀਨਾਵਾਰ ਲੋਕ ਅਦਾਲਤ ਸੰਗਰੂਰ ਅਦਾਲਤਾਂ ਅਤੇ ਸਬ ਡੀਵੀਜਨ ਮਲੇਰਕੋਟਲਾ ਧੂਰੀ, ਮੂਨਕ ਅਤੇ ਸੁਨਾਮ ਵਿਖੇ ਲਗਾਈਆਂ ਗਈਆਂ।ਇਹ ਜਾਣਕਾਰੀ ੍ਰਸ੍ਰੀਮਤੀ ਦੀਪਤੀ ਗੋਇਲ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਨੇ ਦਿੱਤੀ ਉਨਾਂ ਦੱਸਿਆ ਕਿ ਇਸ ਮਹੀਨੇਵਾਰ ਲੋਕ ਅਦਾਲਤ ਵਿਚ ਕੁੱਲ 460 ਕੇਸ ਲਾਏ ਗਏ ਸਨ। ਜਿਹਨਾਂ ਵਿੱਚੋਂ 183 ਕੇਸਾਂ ਦਾ ਅਤੇ 19592640/-ਰੁਪਏ ਦਾ ਰਾਜ਼ੀਨਾਮੇ ਤਹਿਤ ਨਿਪਟਾਰਾ ਕੀਤਾ ਗਿਆ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media