Saturday, March 28, 2026

ਕਿਸਾਨਾਂ ਨੇ ਕਣਕ ਬੀਜਾਂ ਦੇ ਸਬਸਿਡੀ ਫਾਰਮ ਆਫ ਲਾਇਨ ਜਮ੍ਹਾਂ ਕਰਾਉਣ ਦੀ ਕੀਤੀ ਮੰਗ

ਸੰਗਰੂਰ, 21 ਅਕਤੂਬਰ (ਜਗਸੀਰ ਲੌਂਗੋਵਾਲ) – ਖੇਤੀਬਾੜੀ ਵਿਭਾਗ ਰਾਹੀਂ ਸੂਬਾ ਸਰਕਾਰ ਕਿਸਾਨਾਂ ਨੂੰ ਕਣਕ ਦੇ ਬੀਜ਼ਾਂ ਤੇ ਸਬਸਿਡੀ ਦੇਣ ਦੇ ਬਹਾਨੇ ਕਿਸਾਨਾਂ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ ਅਤੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ।ਇਸ ਸਬੰਧੀ ਸਰਪੰਚ ਜਗਦੇਵ ਸਿੰਘ ਜੱਗ ਪਿੰਡੀ ਕੇਹਰ ਸਿੰਘ ਵਾਲਾ, ਸਾਬਕਾ ਸਰਪੰਚ ਬੁੱਧ ਸਿੰਘ, ਕਿਸਾਨ ਕਾਲਾ ਸਿੰਘ ਭੁੱਲਰ, ਕਿਸਾਨ ਸੁਰਜੀਤ ਸਿੰਘ ਦੁੱਲਟ, ਨੀਟੂ ਸ਼ਰਮਾ, ਸਾਬਕਾ ਸਰਪੰਚ ਗੁਰਮੀਤ ਸਿੰਘ ਸਰਾਂਓ, ਕਿਸਾਨ ਹਰਬੰਸ ਸਿੰਘ ਮੌੜ ਮੈਂਬਰ ਪੰਚਾਇਤ, ਕਿਸਾਨ ਹਾਕਮ ਸਿੰਘ ਦੁੱਲਟ, ਕਿਸਾਨ ਸੂਬਾ ਸਿੰਘ ਭੁੱਲਰ, ਕਿਸਾਨ ਮੱਖਣ ਸਿੰਘ ਭੁੱਲਰ, ਕਿਸਾਨ ਜਰਨੈਲ ਸਿੰਘ ਮੈਂਬਰ ਪੰਚਾਇਤ ਪਿੰਡੀ ਭੁੱਲਰ, ਕਿਸਾਨ ਅਜੈਬ ਸਿੰਘ ਮੈਂਬਰ ਪੰਚਾਇਤ ਪਿੰਡੀ ਕੇਹਰ ਸਿੰਘ ਵਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ ਦੇ ਬੀਜ਼ਾਂ ਤੇ ਸਬਸਿਡੀ ਦੇ ਫਾਰਮ ਆਨਲਾਈਨ ਕਰਵਾ ਕੇ ਸਬਸਿਡੀ ਦੇਣ ਜਾਂ ਰਹੀ ਹੈ।ਪ੍ਰੰਤੂ ਸਬਸਿਡੀ ਦੇ ਫਾਰਮ ਆਨਲਾਈਨ ਕਰਵਾਉਣ ਲਈ ਕਿਸਾਨਾਂ ਨੂੰ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਿਸਾਨਾਂ ਨੂੰ ਸੈਂਟਰਾਂ ਦੇ ਕਈ ਕਈ ਚੱਕਰ ਲਾਉਣੇ ਪੈ ਰਹੇ ਹਨ।ਜਿਸ ਕਾਰਨ ਕਿਸਾਨਾਂ ਨੂੰ ਬਹੁਤ ਹੀ ਖੱਜ਼ਲ ਖੁਆਰ ਹੋਣਾ ਪੈ ਰਿਹਾ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਫਾਰਮ ਆਨਲਾਈਨ ਦੀ ਬਜ਼ਾਏ ਆਫਲਾਈਨ ਕੀਤੇ ਜਾਣ ਅਤੇ ਫਾਰਮ ਜਮ੍ਹਾਂ ਕਰਵਾਉਣ ਦੀ ਮਿਆਦ ਵਧਾਈ ਜਾਵੇ ਤਾਂ ਕਿ ਕਿਸਾਨਾਂ ਨੂੰ ਇਹ ਸਹੂਲਤ ਮਿਲ ਸਕੇ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …