Tuesday, March 31, 2026

28 ਅਕਤੂਬਰ ਤੋਂ ਸ਼ੁਰੂ ਹੋਵੇਗਾ ਦੋ ਦਿਨਾ ਸਵੱਛਤਾ ਤੇ ਕੋਵਿਡ ਟੀਕਾਕਰਣ ਜਾਗਰੂਕਤਾ ਅਭਿਆਨ

ਲੇਖ ਅਤੇ ਪੇਂਟਿੰਗ ਮੁਕਾਬਲਿਆਂ ਦਾ ਵੀ ਹੋਵੇਗਾ ਆਯੋਜਨ

ਪਠਾਨਕੋਟ, 27 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵਲੋਂ ਜਿਲ੍ਹੇ ਵਿੱਚ 28 ਅਤੇ 29 ਅਕਤੂਬਰ ਨੂੰ ਸਵੱਛਤਾ ਤੇ ਕੌਮੀ ਏਕਤਾ ਦਿਵਸ ਅਤੇ ਕੋਵਿਡ ਟੀਕਾਕਰਣ ਦੀ ਥੀਮ ਉਤੇ ਦੋ ਦਿਨਾਂ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਜਾਵੇਗਾ।ਅਭਿਆਨ ਦੇ ਸਫਲ ਆਯੋਜਨ ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸਨਰ ਦਫਤਰ ਵਿੱਚ ਇਕ ਬੈਠਕ ਦਾ ਆਯੋਜਨ ਕੀਤਾ ਗਿਆ।ਬੈਠਕ ਦੀ ਪ੍ਰਧਾਨਗੀ ਐਸ.ਡੀ.ਐਮ ਧਾਰਕਲ੍ਹਾਂ ਨਿਧੀ ਕੁਮੁਦ ਬੰਬਾਹ ਨੇ ਕੀਤੀ।ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦਾ ਟੀਚਾ ਲੋਕਾਂ ਅੰਦਰ ਸਾਫ-ਸਫਾਈ, ਕੌਮੀ ਏਕਤਾ ਦਿਵਸ ਅਤੇ ਕੋਵਿਡ ਟੀਕਾਕਰਣ ਵਰਗੇ ਵਿਸ਼ਿਆਂ ‘ਤੇ ਜਾਗਰੂਕਤਾ ਲਿਆਉਣਾ ਹੈ।
                   ਇਸ ਮੁਹਿੰਮ ਤਹਿਤ 28 ਅਕਤੂਬਰ ਨੂੰ ਪਠਾਨਕੋਟ ਦੇ ਅਵਲੋਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੇਖ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ।ਜਿਨ੍ਹਾਂ ਦਾ ਮੁੱਖ ਵਿਸ਼ਾ ਕੌਮੀ ਏਕਤਾ ਦਿਵਸ ਤੇ ਸਵੱਛ ਭਾਰਤ ਹੋਵੇਗਾ।ਇਸ ਦੇ ਨਾਲ ਇਕ ਸਹੁੰ ਚੱਕ ਸਮਾਗਮ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਲੋਕਾਂ ਨੂੰ ਅਪਣੇ ਚਾਰ ਚੁਫੇਰੇ ਸਮੇਤ ਪੂਰੇ ਦੇਸ਼ ਨੂੰ ਸਾਫ ਰੱਖਣ ਦੀ ਸਹੁੰ ਚੁੱਕਾਈ ਜਾਵੇਗੀ।
                  ਫੀਲਡ ਆਊਟਰੀਚ ਬਿਊਰੋ ਅੰਮ੍ਰਿਤਸਰ ਦੇ ਮੁੱਖੀ ਗੁਰਮੀਤ ਸਿੰਘ ਆਈ.ਆਈ.ਐਸ ਨੇ ਕਿਹਾ ਕਿ 28 ਅਕਤੂਬਰ ਨੂੰ ਬਿਊਰੋ ਵਲੋਂ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਸਣੇ ਐਨ.ਸੀ.ਸੀ, ਐਨ.ਐਸ.ਐਸ ਤੇ ਹੋਰਨਾਂ ਸੰਸਥਾਵਾਂ ਨਾਲ ਮਿਲ ਕੇ ਜਿਲ੍ਹੇ ਵਿੱਚ ਸਫਾਈ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ।ਇਸ ਦੇ ਨਾਲ ਹੀ ਵਿਦਿਆਰਥੀਆਂ ਤੇ ਹੋਰਨਾਂ ਪ੍ਰ੍ਰਤੀਭਾਗੀਆਂ ਦੀ ਹੌਂਸਲਾ ਅਫਜਾਈ ਲਈ ਵੱਖੋ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਮੁੱਖ ਪ੍ਰੋਗਰਾਮ 29 ਅਕਤੂਬਰ ਨੂੰ ਪਠਾਨਕੋਟ ਦੇ ਜੀ.ਐਨ.ਡੀ.ਯੂ ਕਾਲਜ ‘ਚ ਹੋਵੇਗਾ।
              ਇਸ ਬੈਠਕ ਵਿੱਚ ਡੀ.ਈ.ਓ ਸੈਕੰਡਰੀ ਜਸਵੰਤ ਸਿੰਘ, ਐਨ.ਐਸ.ਐਸ ਦੇ ਪ੍ਰਤੀਨਿਧੀ ਸਿਧਾਰਥ ਚੰਦਰ ਤੇ ਮਿਉਂਸੀਪਲ ਕਾਰਪੋਰੇਸਨ ਦੇ ਅਧਿਕਾਰੀ ਇੰਦਰਜੀਤ ਸਿੰਘ ਵੀ ਮੌਜ਼ੂਦ ਰਹੇ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …