Tuesday, March 31, 2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ‘ਚ ਵਿਸ਼ਾਲ ਧਰਨੇ

ਲਖੀਮਪੁਰ ਖੀਰੀ ਘਟਨਾ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਦੀ ਮੰਗੀ ਗ੍ਰਿਫਤਾਰੀ

ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕੱਲ ਪੰਜਾਬ ਦੇ 9 ਜਿਲ੍ਹਿਆਂ ਵਿੱਚ ਵਿਸ਼ਾਲ ਧਰਨੇ ਦਿੱਤੇ ਗਏ।ਜਿਲ੍ਹਾ ਅੰਮ੍ਰਿਤਸਰ ਵਿਖੇ ਡੀ.ਸੀ ਦਫ਼ਤਰ ਅੱਗੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਲਖੀਮਪੁਰ ਖੀਰੀ ਘਟਨਾ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਨੂੰ ਦੀ ਗ੍ਰਿਫਤਾਰੀ ਨਹੀਂ ਹੋਈ ਹੈ।ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਭਾਰੀ ਗੜ੍ਹੇਮਾਰੀ, ਮੀਂਹ, ਹਨੇਰੀ, ਝੱਖੜ ਨਾਲ ਖੜ੍ਹੀ ਝੋਨੇ ਦੀ ਫ਼ਸਲ 121 ਪਰਮਲ, 1121 ਬਾਸਮਤੀ ਤੇ ਬਹੁਤ ਸਾਰੇ ਖੇਤਰਾਂ ਵਿੱਚ ਫ਼ਸਲਾਂ ਦਾ 100% ਨੁਕਸਾਨ ਹੋ ਗਿਆ ਹੈ।ਪੰਜਾਬ ਸਰਕਾਰ ਦੇ ਹੁਕਮ ਤੋਂ ਬਾਅਦ ਵੀ ਅਜੇ ਤੱਕ ਗਿਰਦਾਵਰੀਆਂ ਸ਼ੁੁਰੂ ਨਹੀਂ ਹੋਈਆਂ।ਜੋ ਤੁਰੰਤ ਮੁਕੰਮਲ ਕਰਕੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।ਇਸੇ ਤਰ੍ਹਾਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਵਿੱਚ ਆ ਰਹੀਆਂ ਦਿੱਕਤਾਂ ਦੂਰ ਕਰਕੇ ਨਿਰਵਿਘਨ ਖਰੀਦ ਕੀਤੀ ਜਾਵੇ, ਕੇਂਦਰ ਸਰਕਾਰ ਰੱਖੀਆਂ ਸ਼ਰਤਾਂ ‘ਚ ਢਿੱਲ ਦੇਵੇ, ਡੀ.ਏ.ਪੀ ਖਾਦ ਦੀ ਘਾਟ ਨੂੰ ਪੂਰਾ ਕਰਕੇ ਪੰਜਾਬ ਵਿੱਚ ਖਾਦ ਦੀ ਹੋ ਰਹੀ ਬਲੈਕ ਨੂੰ ਬੰਦ ਕੀਤਾ ਜਾਵੇ, ਮਾਲਵਾ ਬੈਲਟ ਵਿੱਚ ਨਰਮੇ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਵੀ ਸਰਕਾਰ ਤੁਰੰਤ ਜਾਰੀ ਕਰੇ।ਪਿਛਲੇ ਡੇਢ ਸਾਲ ਵਿੱਚ ਡੀਜ਼ਲ ਦੇ ਰੇਟ ਵਿੱਚ 27 ਰੁਪਏ ਤੇ ਪੈਟਰੋਲ ਦੇ ਰੇਟ ਵਿੱਚ 36 ਰੁਪਏ ਵਾਧਾ ਹੋਇਆ ਹੈ, ਕਿਉਂਕਿ ਪੈਟਰੋਲੀਅਮ ਪਦਾਰਥਾਂ ‘ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੈ।ਜਿਸ ਕਾਰਨ ਤੇਲ ਪਦਾਰਥਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ।
                  ਇਸ ਮੌਕੇ ਕਵਲਜੀਤ ਸਿੰਘ ਵੰਨਚੜੀ, ਬਾਜ ਸਿੰਘ ਸਾਰੰਗੜਾ, ਸਕੱਤਰ ਸਿੰਘ ਕੋਟਲਾ, ਜਰਮਨਜੀਤ ਸਿੰਘ ਬੰਡਾਲਾ, ਗੁਰਲਾਲ ਸਿੰਘ ਮਾਨ, ਮਨਰਾਜ ਸਿੰਘ ਵੱਲਾ, ਸਵਿੰਦਰ ਸਿੰਘ ਰੂਪੋਵਾਲੀ, ਕਿਰਪਾਲ ਸਿੰਘ ਕਲੇਰਮਾਂਗਟ, ਕੁਲਵੰਤ ਸਿੰਘ ਰਾਜਾਤਾਲ, ਕੁਲਬੀਰ ਸਿੰਘ ਲੋਪੋਕੇ, ਮੁਖਤਾਰ ਸਿੰਘ ਭੰਗਵਾਂ, ਗੁਰਭੇਜ ਸਿੰਘ ਝੰਡੇ, ਬਲਦੇਵ ਸਿੰਘ ਬੱਗਾ, ਅਜੀਤ ਸਿੰਘ ਠੱਠੀਆਂ, ਸ਼ਮਸ਼ੇਰ ਸਿੰਘ ਛੇਹਰਟਾ, ਅਮਨਦੀਪ ਕੌਰ, ਰਾਜਵੰਤ ਕੌਰ, ਹਰਜੀਤ ਕੌਰ ਛੇਹਰਟਾ, ਰਾਜਿੰਦਰ ਸਿੰਘ ਗੋਪਾਲਨਗਰ, ਕਸ਼ਮੀਰ ਸਿੰਘ ਚਾਹੜਪੁਰ, ਚਰਣਜੀਤ ਸਿੰਘ ਸਫੀਪੁਰ, ਅਮੋਲਕ ਸਿੰਘ ਨਰਾਇਣਗੜ੍ਹ, ਹਰਬਿੰਦਰ ਸਿੰਘ ਭਲਾਈਪੁਰ, ਅੰਗਰੇਜ ਸਿੰਘ ਸੈਂਸਰਾ, ਸੁਖਜਿੰਦਰ ਸਿੰਘ ਫੋਜੀ, ਕੁਲਜੀਤ ਸਿੰਘ ਕਾਲੇ ਘੰਨੁਪੁਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …